ਨਵੀਂ ਦਿੱਲੀ— ਦਿੱਲੀ 'ਚ ਕਿਸਾਨਾਂ ਦੇ ਡੇਰੇ, ਹੱਕਾਂ ਦੀ ਲੜਾਈ ਲਈ ਲੱਗੇ ਹਨ। ਕਿਸਾਨਾਂ ਲਈ ਪੰਜਾਬ ਤੋਂ ਦਿੱਲੀ ਕੂਚ ਦਾ ਸਫ਼ਰ ਸੌਖਾਲਾ ਨਹੀਂ ਸੀ। ਪਾਣੀ ਦੀਆਂ ਤੋਪਾਂ, ਹੰਝੂ ਗੈਸ ਦੇ ਗੋਲੇ, ਸੜਕਾਂ 'ਤੇ ਕਈ ਫੁੱਟ ਟੋਏ ਪਰ ਇਹ ਸਭ ਕਿਸਾਨਾਂ ਦਾ ਵਾਲ ਤੱਕ ਵਿੰਗ੍ਹਾ ਨਹੀਂ ਕਰ ਸਕੇ। ਸਰਕਾਰ ਨੇ 3 ਖੇਤੀ ਕਾਨੂੰਨ ਪਾਸ ਕਰ ਦਿੱਤੇ ਪਰ ਕਿਸਾਨ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਹਨ। ਕਿਸਾਨ ਨੂੰ ਡਰ ਹੈ ਕਿ ਇਨ੍ਹਾਂ ਕਾਨੂੰਨਾਂ ਕਾਰਨ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਖਤਮ ਹੋ ਜਾਵੇਗੀ। ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਰੇ ਲਾਏ ਹੋਏ ਹਨ।
ਇਹ ਵੀ ਪੜ੍ਹੋ: ਕਿਸਾਨਾਂ ਦੇ ਫ਼ੌਲਾਦੀ ਹੌਂਸਲੇ, ਘਰ-ਬਾਰ ਦੀ ਫ਼ਿਕਰ ਲਾਹ, ਸੜਕਾਂ 'ਤੇ ਲਾਏ ਡੇਰੇ (ਤਸਵੀਰਾਂ)
ਦਿੱਲੀ ਚਲੋ ਅੰਦੋਲਨ 'ਚ ਹੁਣ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨ ਵੀ ਵੱਡੀ ਗਿਣਤੀ 'ਚ ਦਿੱਲੀ ਕੂਚ ਕਰ ਰਹੇ ਹਨ। ਕਿਸਾਨਾਂ ਦਾ ਦਿੱਲੀ 'ਚ ਡਟੇ ਰਹਿਣ ਦਾ ਮਤਲਬ ਸਿਰਫ ਇੰਨਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲਵੇ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ। ਕਿਸਾਨ ਵਲੋਂ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਦਾ ਨਾਂ ਦਿੱਤਾ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦਾ ਜ਼ਬਰਦਸਤ ਹੰਗਾਮਾ, ਟਰੈਕਟਰਾਂ ਨਾਲ ਹਟਾਏ ਬੈਰੀਕੇਡ
ਕਿਸਾਨਾਂ ਦਾ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਨਾਲ ਕਿਸਾਨੀ ਮੁੱਦੇ ਨੂੰ ਲੈ ਕੇ ਕੋਈ ਹੱਲ ਨਹੀਂ ਨਿਕਲ ਜਾਂਦਾ। ਕਿਸਾਨਾਂ ਵੀ ਆਪਣੇ ਹੱਕਾਂ ਲਈ ਡਟੇ ਹੋਏ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅੰਦੋਲਨ ਨੂੰ ਹੋਰ ਤੇਜ਼ ਕਰਨਗੇ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ, ਕੱਲ ਮੁੜ ਹੋਵੇਗੀ ਕੇਂਦਰ ਨਾਲ ਗੱਲਬਾਤ
ਅੱਜ ਅੰਨਦਾਤਾ ਸੜਕਾਂ 'ਤੇ ਹੈ, ਖੂਨ-ਪਸੀਨੇ ਨਾਲ ਖੇਤੀ ਕਰ ਕੇ ਧਰਤੀ 'ਚੋਂ ਸੋਨਾ ਉਗਾਉਣ ਵਾਲਾ ਕਿਸਾਨ ਅੱਜ ਸੜਕਾਂ 'ਤੇ ਰਾਤਾਂ ਕੱਟ ਰਿਹਾ ਹੈ। ਕੜਾਕੇ ਦੀ ਠੰਡ ਵੀ ਕਿਸਾਨਾਂ ਦੇ ਹੌਂਸਲੇ ਨੂੰ ਘੱਟ ਨਹੀਂ ਕਰ ਸਕੀ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਡੇਰੇ, ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਇਜ਼ਰੀ
ਕਿਸਾਨਾਂ ਦੀ ਇਹ ਜੰਗ ਇਕੱਲੇ ਕਿਸਾਨ ਦੀ ਜੰਗ ਨਹੀਂ ਹੈ, ਸਗੋਂ ਰੋਟੀ ਖਾ ਕੇ ਸੌਣ ਵਾਲੇ ਹਰ ਆਮ ਆਦਮੀ ਦੀ ਜੰਗ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮੋਦੀ ਸਰਕਾਰ ਦੇ ਕੰਨਾਂ 'ਚ ਉਦੋਂ ਤੱਕ ਕੂਕਦੀ ਰਹੇਗੀ, ਜਦੋਂ ਤੱਕ ਉਹ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ। ਚਾਹੇ ਜੋ ਕੁਝ ਵੀ ਹੋ ਜਾਵੇ, ਅਸੀਂ ਤਾਂ ਰੋਕਿਆਂ ਨਹੀਂ ਰੁਕਦੇ।
ਇਹ ਵੀ ਪੜ੍ਹੋ: ਹੱਕਾਂ ਦੀ ਲੜਾਈ 'ਚ ਕਿਸਾਨਾਂ ਦੇ ਬੱਚੇ ਵੀ ਡਟੇ, ਦਿਨ 'ਚ ਅੰਦੋਲਨ ਅਤੇ ਰਾਤ ਨੂੰ ਕਰਦੇ ਨੇ ਪੜ੍ਹਾਈ
ਕਿਸਾਨ ਅੰਦੋਲਨ 'ਚ ਸ਼ਾਮਲ ਇਕ ਬਜ਼ੁਰਗ ਬਾਬਾ ਟਰੱਕ 'ਤੇ ਬੈਠਾ ਹੋਇਆ।
ਇਹ ਵੀ ਪੜ੍ਹੋ: ਆਮ ਹੋਵੇ ਜਾਂ ਖ਼ਾਸ ਹਰ ਕਿਸੇ ਨੇ ਫੜ੍ਹੀ ਕਿਸਾਨ ਦੀ ਬਾਂਹ, ਧਰਨੇ 'ਤੇ ਡਟੇ ਕਿਸਾਨਾਂ ਨੂੰ ਵੰਡ ਰਹੇ ਦੁੱਧ ਅਤੇ ਦੇਸੀ ਘਿਓ (ਵੀਡੀਓ)
ਕਿਸਾਨਾਂ ਦੇ ਇਸ ਅੰਦੋਲਨ 'ਚ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਵੀ ਲੈ ਕੇ ਆਏ ਹਨ।
ਬਸ ਇੰਨਾ ਹੀ ਨਹੀਂ ਕਿਸਾਨ ਜੰਗ ਫਤਿਹ ਕਰਨ ਲਈ ਆਪਣੇ ਨਾਲ ਰਾਸ਼ਨ ਲੈ ਕੇ ਹੀ ਡਟਿਆ ਹੈ। ਸੜਕਾਂ 'ਤੇ ਹੀ ਬਾਬੇ ਨਾਨਕ ਦੀ ਚਲਾਈ ਪਰੰਪਰਾ ਮੁਤਾਬਕ ਲੰਗਰ ਛਕਿਆ ਜਾ ਰਿਹਾ ਹੈ।
ਨੋਟ: ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਇ
ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ BSF ਜਵਾਨ ਨੂੰ ਦਿੱਤੀ ਗਈ ਸ਼ਰਧਾਂਜਲੀ
NEXT STORY