ਜੰਮੂ- ਜੰਮੂ-ਕਸ਼ਮੀਰ ਦੇ ਸਰਹੱਦੀ ਹੈੱਡ ਕੁਆਰਟਰ 'ਚ ਬੁੱਧਵਾਰ ਨੂੰ ਇੱਥੇ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਸ਼ਹੀਦ ਸਬ ਇੰਸਪੈਕਟਰ (ਐੱਸ.ਆਈ.) ਨੂੰ ਸ਼ਰਧਾਂਜਲੀ ਦਿੱਤੀ ਗਈ। ਬੀ.ਐੱਸ.ਐੱਫ. ਦੇ ਬੁਲਾਰੇ ਨੇ ਕਿਹਾ ਕਿ ਬੀ.ਐੱਸ.ਐੱਫ. ਸਬ ਇੰਸਪੈਕਟਰ ਪਾਓਟਿੰਸੇਟ ਗੁਈਟੇ ਨੂੰ ਅੰਤਿਮ ਸਨਮਾਨ ਦੇਣ ਲਈ ਫੋਰਸ ਨੇ ਇਕ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ, ਜੋ ਮੰਗਲਵਾਰ ਨੂੰ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਦੌਰਾਨ ਰਾਸ਼ਟਰ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਨੇ ਰਾਸ਼ਟਰ ਦੀ ਸੇਵਾ ਕਰਦੇ ਹੋਏ ਆਪਣਾ ਸਰਵਉੱਚ ਬਲੀਦਾਨ ਦਿੱਤਾ। ਸ਼ਹੀਦ ਪੀ ਗੁਈਟੇ ਸਰਹੱਦ ਪਾਰ ਤੋਂ ਰਾਜੌਰੀ ਸੈਕਟਰ 'ਚ ਕੰਟਰੋਲ ਰੇਖਾ ਕੋਲ ਬਿਨਾਂ ਉਕਸਾਵੇ ਦੇ ਪਾਕਿਸਤਾਨ ਦੇ ਜੰਗਬੰਦੀ ਦੀ ਉਲੰਘਣਾ ਦੌਰਾਨ ਸ਼ਹੀਦ ਹੋ ਗਏ ਸਨ।
ਇਹ ਵੀ ਪੜ੍ਹੋ : ਪਾਕਿਸਤਾਨੀ ਫ਼ੌਜੀਆਂ ਦੀ ਗੋਲੀਬਾਰੀ 'ਚ BSF ਅਧਿਕਾਰੀ ਸ਼ਹੀਦ, 5 ਦਿਨਾਂ ਅੰਦਰ ਦੂਜੀ ਘਟਨਾ
ਹਾਲਾਂਕਿ ਦੁਸ਼ਮਣ ਦੀ ਗੋਲੀਬਾਰੀ ਦਾ ਉਨ੍ਹਾਂ ਨੇ ਬਹੁਤ ਬਹਾਦਰੀ ਅਤੇ ਸਬਰ ਨਾਲ ਜਵਾਬ ਦਿੱਤਾ ਅਤੇ ਗੋਲੀਬਾਰੀ ਦੌਰਾਨ ਉਨ੍ਹਾਂ ਨੇ ਆਪਣੇ ਇਕ ਸਾਥੀ ਦੀ ਵੀ ਜਾਨ ਬਚਾਈ। ਜੰਮੂ ਦੇ ਸਰਹੱਦੀ ਹੈੱਡ ਕੁਆਰਟਰ ਪਲੌਰਾ ਕੈਂਪ ਦੇ ਵਾਰ ਮੈਮੋਰੀਅਲ 'ਚ ਬੀ.ਐੱਸ.ਐੱਫ. ਡਾਇਰੈਕਟਰ ਜਨਰਲ ਐੱਨ.ਐੱਸ. ਜਾਮਵਾਲ ਸਮੇਤ ਸਾਰੇ ਬੀ.ਐੱਸ.ਐੱਫ. ਅਧਿਕਾਰੀਆਂ ਅਤੇ ਜਵਾਨਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਐੱਨ.ਐੱਸ. ਜਾਮਵਾਲ ਨੇ ਕਿਹਾ ਕਿ ਬੀ.ਐੱਸ.ਐੱਫ. ਦੇ ਬਹਾਦਰ ਅਤੇ ਵੀਰ ਜਵਾਨ ਦੇ ਬਲੀਦਾਨ ਦੇਣ ਦਾ ਇਤਿਹਾਸ ਰਿਹਾ ਹੈ, ਜੋ ਆਪਣੀ ਜਾਨ ਜ਼ੋਖਮ 'ਚ ਪਾ ਕੇ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੀ ਸੁਰੱਖਿਆ ਯਕੀਨੀ ਕਰਨ ਲਈ ਹਮੇਸ਼ਾ ਵਚਨਬੱਧ ਰਹਿੰਦੇ ਹਨ। ਇਸ ਬਹਾਦਰ ਜਵਾਨ ਨੇ ਫਿਰ ਤੋਂ ਇਕ ਵਾਰ ਸਿੱਧ ਕਰ ਦਿੱਤਾ ਹੈ ਕਿ ਦੇਸ਼ ਦੀ ਸੁਰੱਖਿਆ ਦਾ ਜਦੋਂ ਸਵਾਲ ਉੱਠੇ ਤਾਂ ਫੋਰਸ ਦੇ ਜਵਾਨ ਆਪਣੀ ਜਾਨ ਲਈ ਤਿਆਰ ਰਹਿੰਦੇ ਹਨ।
ਇਹ ਵੀ ਪੜ੍ਹੋ : ਹੱਕਾਂ ਦੀ ਲੜਾਈ 'ਚ ਕਿਸਾਨਾਂ ਦੇ ਬੱਚੇ ਵੀ ਡਟੇ, ਦਿਨ 'ਚ ਅੰਦੋਲਨ ਅਤੇ ਰਾਤ ਨੂੰ ਕਰਦੇ ਨੇ ਪੜ੍ਹਾਈ
ਹਰਿਆਣੇ ਦੀਆਂ ਖਾਪ ਪੰਚਾਇਤਾਂ ਦੀ ਚਿਤਾਵਨੀ, ਮੰਗਾਂ ਨਾ ਮੰਨੀਆਂ ਤਾਂ ਦਿੱਲੀ ਦਾ ਰਸਦ-ਪਾਣੀ ਕਰਾਂਗੇ ਬੰਦ
NEXT STORY