ਨੈਸ਼ਨਲ ਡੈਸਕ : ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪਿਛਲੇ 19 ਦਿਨਾਂ ਤੋਂ ਸਿੰਘੂ ਬਾਰਡਰ 'ਤੇ ਹਜ਼ਾਰਾਂ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਅੰਦੋਲਨ ਕਾਰਨ ਦਿੱਲੀ ਦੇ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਸੀਲ ਹਨ। ਇਸ ਦੌਰਾਨ ਸੋਮਵਾਰ ਨੂੰ ਕਿਸਾਨ 9 ਘੰਟੇ ਦੀ ਭੁੱਖ ਹੜਤਾਲ 'ਤੇ ਬੈਠੇ। ਦਿੱਲੀ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ 'ਵੀ ਕਿਸਾਨ ਅੰਦੋਲਨ ਦੀ ਗਰਮੀ ਪਹੁੰਚ ਰਹੀ ਹੈ। ਕੜਾਕੇ ਦੀ ਠੰਡ ਵਿੱਚ ਵੀ ਕਿਸਾਨ ਬਾਰਡਰਾਂ ਤੋਂ ਹੱਟਣ ਨੂੰ ਤਿਆਰ ਨਹੀਂ ਹਨ। ਕਿਸਾਨਾਂ ਦੀਆਂ ਬਾਰਡਰਾਂ 'ਤੇ ਹੀ ਸਵੇਰੇ ਹੋ ਰਹੀ ਹੈ ਅਤੇ ਰਾਤ ਵੀ।
ਕਿਸਾਨਾਂ ਨੂੰ ਮਿਲਿਆ ਅੰਨਾ ਹਜ਼ਾਰੇ ਦਾ ਸਾਥ, ਕੇਂਦਰ ਨੂੰ ਦਿੱਤੀ ਭੁੱਖ ਹੜਤਾਲ ਕਰਨ ਦੀ ਚਿਤਾਵਨੀ
ਕਿਸਾਨ ਅੰਦੋਲਨ ਨਾਲ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਆਮ ਜਨਤਾ ਨੂੰ ਹੋ ਰਹੀ ਹੈ। ਦਰਅਸਲ ਅੰਦੋਲਨ ਦੇ ਚੱਲਦੇ ਦਿੱਲੀ ਆਉਣ-ਜਾਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਆਮ ਜਨਤਾ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਮੁਆਫੀਨਾਮਾ ਜਾਰੀ ਕੀਤਾ ਹੈ। ਇਸ ਮੁਆਫੀਨਾਮੇ ਵਿੱਚ ਕਿਸਾਨਾਂ ਨੇ ਆਮ ਲੋਕਾਂ ਤੋਂ ਮੁਆਫੀ ਮੰਗੀ ਅਤੇ ਦੁੱਖ ਜਤਾਇਆ ਹੈ।
ਕਿਸਾਨ ਅੰਦੋਲਨ: ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਕਾਂਗਰਸ ਨੇਤਾਵਾਂ ਨੇ ਵੀ ਤੋੜਿਆ ਵਰਤ
ਇਹ ਲਿਖਿਆ ਮੁਆਫੀਨਾਮੇ ਵਿੱਚ
ਮੁਆਫੀਨਾਮੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਿਖਿਆ ਗਿਆ ਹੈ ਕਿ ਹੱਥ ਜੋੜ ਕੇ ਮੁਆਫੀ ਮੰਗਦੇ ਹਾਂ, ਅਸੀ ਕਿਸਾਨ ਹਾਂ। ਕੇਂਦਰ ਸਰਕਾਰ ਨੇ ਖੇਤੀਬਾੜੀ ਕਾਨੂੰਨ ਲਾਗੂ ਕੀਤਾ ਹੈ ਜੋ ਸਾਨੂੰ ਮਨਜ਼ੂਰ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਕੋਈ ਦਾਨ ਨਹੀਂ ਸਗੋਂ ਆਪਣੀਆਂ ਫਸਲਾਂ ਦਾ ਮੁੱਲ ਚਾਹੀਦਾ ਹੈ। ਅਸੀਂ ਮੁਆਫੀ ਮੰਗਦੇ ਹਾਂ ਜੇਕਰ ਆਮ ਲੋਕਾਂ ਨੂੰ ਇਸ ਤੋਂ ਪ੍ਰੇਸ਼ਾਨੀ ਹੋ ਰਹੀ ਹੈ ਤਾਂ। ਸੜਕ ਬੰਦ ਕਰਨਾ ਜਾਂ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸਾਡਾ ਮਕਸਦ ਨਹੀਂ ਹੈ। ਅਸੀਂ ਤਾਂ ਮਜ਼ਬੂਰੀ ਵਿੱਚ ਇੱਥੇ ਬੈਠੇ ਹਾਂ। ਅਸੀਂ ਸਰਕਾਰ ਨੂੰ ਆਪਣੀ ਗੱਲ ਸੁਣਾਉਣਾ ਚਾਹੁੰਦੇ ਹਾਂ। ਆਮ ਲੋਕਾਂ ਨੂੰ ਹੋ ਰਹੀ ਦਿੱਕਤਾਂ ਲਈ ਅਸੀਂ ਮੁਆਫੀ ਮੰਗਦੇ ਹਾਂ। ਜੇਕਰ ਕਿਸੇ ਮਰੀਜ਼ ਜਾਂ ਜ਼ਰੂਰਤਮੰਦ ਨੂੰ ਕੋਈ ਪ੍ਰੇਸ਼ਾਨੀ ਹੋ ਰਹੀ ਹੋ ਤਾਂ ਤੁਰੰਤ ਸਾਡੇ ਨਾਲ ਸੰਪਰਕ ਕਰਨ, ਸਾਡੇ ਵਾਲੰਟੀਅਰ ਮਦਦ ਕਰਨਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਗੰਗਾ ਰਾਮ ਹਸਪਤਾਲ ਦਾ ਦਾਅਵਾ- ਕੋਵਿਡ-19 ਨਾਲ ਹੋ ਰਿਹਾ ਜਾਨਲੇਵਾ 'ਫੰਗਲ' ਇਨਫੈਕਸ਼ਨ
NEXT STORY