ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਪ੍ਰਦੂਸ਼ਣ ਦੇ ਇਸ ਖ਼ਤਰਨਾਕ ਪੱਧਰ ਨੂੰ ਲੈ ਕੇ ਕਾਲਜ ਵਿਦਿਆਰਥੀਆਂ, ਔਰਤਾਂ ਸਣੇ ਕਈ ਲੋਕਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਹੱਥਾਂ ਵਿਚ ਪੋਸਟਰ ਫੜ੍ਹ ਦਿੱਲੀ ਦੇ ਇੰਡੀਆ ਗੇਟ ਨੇੜੇ ਹਵਾ ਪ੍ਰਦੂਸ਼ਣ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਇਸ ਸਬੰਧ ਵਿਚ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਭੀੜ ਵਿੱਚ ਸ਼ਾਮਲ ਹੋਏ ਜ਼ਿਆਦਾਤਰ ਲੋਕਾਂ ਨੇ ਆਪਣੇ ਚਿਹਰੇ 'ਤੇ ਮਾਸਕ ਪਾਏ ਹੋਏ ਸਨ, ਜਦਕਿ ਕੁਝ ਪ੍ਰਦਰਸ਼ਨਕਾਰੀ ਵਿਸ਼ੇਸ਼ ਰਸਾਇਣਕ ਸੁਰੱਖਿਆ ਵਾਲੇ ਮਾਸਕ ਪਾ ਕੇ ਆਏ ਹੋਏ ਸਨ।
ਪੜ੍ਹੋ ਇਹ ਵੀ : ਵੱਡੀ ਖ਼ਬਰ : MP ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ’ਤੇ ਹਾਈ ਕੋਰਟ ਅੱਜ ਕਰੇਗੀ ਸੁਣਵਾਈ
ਰਿਪੋਰਟਾਂ ਅਨੁਸਾਰ ਪ੍ਰਦੂਸ਼ਣ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਪੁਲਸ ਨੇ ਕਾਰਵਾਈ ਕਰਦੇ ਹੋਏ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਕੁਝ ਬੱਚਿਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਜਿਸ ਤੋਂ ਬਾਅਦ ਰਾਜਧਾਨੀ ਵਿੱਚ ਹਲਚਲ ਮਚ ਗਈ। ਇਸ ਘਟਨਾ ਤੋਂ ਬਾਅਦ ਲਗਾਤਾਰ ਵਧ ਰਹੇ ਪ੍ਰਦੂਸ਼ਣ ਅਤੇ ਪ੍ਰਸ਼ਾਸਨ ਦੀ ਭੂਮਿਕਾ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਇਕ ਪਾਸੇ ਜਿਥੇ ਦਿੱਲੀ ਦੀ ਹਵਾ ਪਹਿਲਾਂ ਹੀ 'ਜਾਨਲੇਵਾ' ਬਣ ਚੁੱਕੀ ਹੈ, ਉੱਥੇ ਹੀ ਪ੍ਰਦੂਸ਼ਣ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਬੱਚਿਆਂ ਨੂੰ ਹਿਰਾਸਤ ਵਿੱਚ ਲੈਣ ਦੀ ਖ਼ਬਰ ਨੇ ਪ੍ਰਸ਼ਾਸਨ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
ਪ੍ਰਦੂਸ਼ਣ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਜ ਦਿੱਲੀ ਵਿੱਚ ਹਰ ਤੀਜਾ ਬੱਚਾ ਫੇਫੜਿਆਂ ਦੀ ਬੀਮਾਰੀ ਤੋਂ ਪੀੜਤ ਹੈ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਾਫ਼ ਹਵਾ ਵੀ ਨਹੀਂ ਦੇ ਸਕਦੇ, ਤਾਂ ਕਲਪਨਾ ਕਰੋ ਕਿ ਸਾਡਾ ਭਵਿੱਖ ਕੀ ਹੋਵੇਗਾ? ਕਈ ਵਿਦਿਆਰਥੀਆਂ ਨੇ ਕਿਹਾ ਕਿ ਅੱਜ ਅਸੀਂ ਸਰਕਾਰ ਤੋਂ ਸਾਫ਼ ਹਵਾ ਦੀ ਭੀਖ ਮੰਗਣ ਆਏ ਹਾਂ। ਪਹਿਲਾਂ ਲੋਕ ਰੋਟੀ, ਕੱਪੜਾ, ਮਕਾਨ, ਰੋਜ਼ਗਾਰ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਦੇ ਸਨ ਪਰ ਅੱਜ ਸਾਨੂੰ ਸਿਰਫ਼ ਸਾਹ ਲੈਣ ਲਈ ਵਿਰੋਧ ਪ੍ਰਦਰਸ਼ਨ ਕਰਨਾ ਪੈ ਰਿਹਾ। ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣੀ ਰੋਜ਼ੀ-ਰੋਟੀ ਕਮਾ ਸਕਦੇ ਹਾਂ ਪਰ ਘੱਟੋ ਘੱਟ ਸਾਨੂੰ ਸਾਫ਼ ਹਵਾ ਤਾਂ ਦਿਓ।"
ਪੜ੍ਹੋ ਇਹ ਵੀ : ਹੈਰਾਨੀਜਨਕ! 2 ਲੱਖ ਮ੍ਰਿਤਕਾਂ ਨੂੰ ਮਿਲ ਰਹੀ ਪੈਨਸ਼ਨ, ਬਿਹਾਰ ਸਰਕਾਰ ਵਲੋਂ ਜਾਂਚ ਦੇ ਹੁਕਮ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦਿੱਲੀ ਵਿਚ ਲਗਾਤਾਰ ਵੱਧ ਰਹੇ ਖ਼ਤਰਨਾਕ ਪ੍ਰਦੂਸ਼ਣ ਨੂੰ ਲੈ ਕੇ ਸਰਕਾਰ ਨੂੰ ਅਹਿਮ ਕਦਮ ਚੁੱਕਣੇ ਚਾਹੀਦੇ ਹਨ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, "ਉੱਤਰੀ ਭਾਰਤ ਵਿੱਚ ਜੀਵਨ ਦੀ ਗੁਣਵੱਤਾ ਖ਼ਰਾਬ ਹੋ ਗਈ...ਸਾਨੂੰ ਖਰਾਬ ਹਵਾ ਕਾਰਨ ਸਿਹਤ ਸਮੱਸਿਆਵਾਂ ਹੋ ਰਹੀਆਂ ਹਨ, ਸਾਡੇ ਬੱਚੇ ਕਈ ਬੀਮਾਰੀਆਂ ਤੋਂ ਪੀੜਤ ਹਨ।" ਅਸੀਂ ਇਸ ਸਥਿਤੀ ਨਾਲ ਸਮਝੌਤਾ ਨਹੀਂ ਕਰਾਂਗੇ। ਸਾਫ਼ ਹਵਾ ਸਾਡਾ ਮੌਲਿਕ ਅਧਿਕਾਰ ਹੈ। ਰਾਜਧਾਨੀ ਦੇ ਲੋਕ ਹੁਣ ਸਹੀ ਢੰਗ ਨਾਲ ਸਾਹ ਨਹੀਂ ਲੈ ਰਹੇ, ਇਸ ਦੌਰਾਨ ਉਹਨਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੜ੍ਹੋ ਇਹ ਵੀ : ਜਨਮ ਦਿਨ ਦੀ ਪਾਰਟੀ ਨੇ ਧਾਰਿਆ ਖੂਨੀ ਰੂਪ: ਹੋਟਲ ਦੇ ਬਾਹਰ ਗੋਲੀ ਮਾਰ ਕੇ ਨੌਜਵਾਨ ਦਾ ਕਤਲ
ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ
NEXT STORY