ਨਵੀਂ ਦਿੱਲੀ- ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ 14 ਦਸੰਬਰ ਨੂੰ ਇੱਕ ਅਹਿਮ ਮੀਟਿੰਗ ਕੀਤੀ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਮੰਤਰੀਆਂ ਤੋਂ ਕਿਸਾਨ ਅੰਦੋਲਨ ਬਾਰੇ ਜਾਣਕਾਰੀ ਲਈ। ਸੰਸਦ ਭਵਨ 'ਚ ਹੋਈ ਇਸ ਬੈਠਕ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਅੰਦੋਲਨ ਬਾਰੇ ਗੱਲ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਲਈ। ਇਸ ਦੇ ਨਾਲ ਹੀ ਬੈਠਕ 'ਚ ਪੀ.ਐੱਮ ਨੇ ਮਹਾਰਾਸ਼ਟਰ 'ਚ ਬਣਨ ਵਾਲੀ ਕੈਬਨਿਟ ਬਾਰੇ ਵੀ ਚਰਚਾ ਕੀਤੀ।
ਇਸ ਤੋਂ ਪਹਿਲਾਂਭੂ ਬਾਰਡਰ ਵਿਖੇ ਤੀਸਰੀ ਵਾਰ 101 ‘ਕਿਸਾਨ ਮਰਜੀਵੜਿਆਂ’ ਦਾ ਜਥਾ ਜਦੋਂ ਦਿੱਲੀ ਕੂਚ ਕਰਨ ਲਈ ਨਿਕਲਿਆ ਤਾਂ ਉਸ ’ਤੇ ਕੇਂਦਰੀ ਸੁਰੱਖਿਆ ਫੋਰਸਾਂ ਨੇ ਪਾਣੀ ਦੀਆਂ ਵਾਛੜਾਂ, ਹੰਝੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਦੀ ਬਰਸਾਤ ਕਰ ਦਿੱਤੀ। ਇਸ ਕਾਰਨ 17 ਕਿਸਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਜਥੇ ਨੂੰ 4 ਘੰਟੇ ਬਾਅਦ ਵਾਪਸ ਬੁਲਾਉਂਦਿਆਂ ਐਲਾਨ ਕੀਤਾ ਕਿ 18 ਦਸੰਬਰ ਤੱਕ ਜਥਾ ਦਿੱਲੀ ਕੂਚ ਨਹੀਂ ਕਰੇਗਾ ਪਰ ਸੰਘਰਸ਼ ਹੋਰ ਤਿੱਖਾ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਨਸ਼ਾ ਅਤੇ ਫੋਨ ਵਰਤਦੇ ਹੋਏ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸਖ਼ਤ ਹੁਕਮ ਜਾਰੀ
16 ਨੂੰ ਦੇਸ਼ ’ਚ ਟਰੈਕਟਰ ਮਾਰਚ : 18 ਨੂੰ ਹੋਵੇਗਾ ਰੇਲਾਂ ਦਾ ਚੱਕਾ ਜਾਮ : ਪੰਧੇਰ
ਇਸ ਮੌਕੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਾਨੂੰ ਭਾਰਤ ਸਰਕਾਰ ਦੱਸੇ ਕਿ 101 ਕਿਸਾਨਾਂ ਦਾ ਜਥਾ ਕਾਨੂੰਨ ਲਈ ਕਿਵੇਂ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਸਰਹੱਦ ਤੋਂ ਪਾਰ ਨਹੀਂ ਜਾ ਸਕੇ ਪਰ ਸਾਡੀ ਆਵਾਜ਼ ਦੇਸ਼ ਦੇ ਹਰ ਘਰ ਤੱਕ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ’ਚ ਟਰੈਕਟਰ ਮਾਰਚ ਕੀਤਾ ਜਾਵੇਗਾ, ਉਥੇ ਹੀ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਪੰਜਾਬ ਭਰ ’ਚ ਰੇਲ ਰੋਕੋ ਮੁਹਿੰਮ ਚਲਾਈ ਜਾਵੇਗੀ।
ਸ਼ੰਭੂ ਬਾਰਡਰ ਨਹੀਂ ਸਗੋਂ ਭਾਰਤ-ਪਾਕਿ ਦੀ ਲੱਗ ਰਹੀ ਸਰਹੱਦ : ਬਜਰੰਗ ਪੂਨੀਆ
ਇਸ ਮੌਕੇ ਕਿਸਾਨਾਂ ਦੀ ਹਮਾਇਤ ਲਈ ਸ਼ੰਭੂ ਬਾਰਡਰ ਵਿਖੇ ਪੁੱਜੇ ਪਹਿਲਵਾਨ ਬਜਰੰਗ ਪੂਨੀਆ ਨੇ ਜਦੋਂ ਸਾਰੀ ਸਥਿਤੀ ਦੇਖੀ ਤਾਂ ਆਖਿਆ ਕਿ ਇਹ ਸ਼ੰਭੂ ਬਾਰਡਰ ਦੀ ਥਾਂ ਭਾਰਤ-ਪਾਕਿ ਦੀ ਸਰਹੱਦ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਨਹੀਂ ਰੋਕ ਰਹੇ ਪਰ ਦੂਜੇ ਪਾਸੇ ਹੰਝੂ ਗੈਸ ਦੀ ਵਰਤੋਂ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਅੱਗੇ ਚੁੱਕਿਆ ਰੂਸ 'ਚ ਫ਼ਸੇ ਭਾਰਤੀਆਂ ਦਾ ਮਾਮਲਾ, ਮੰਤਰਾਲੇ ਨੂੰ ਸੌਂਪੀ ਲਿਸਟ
NEXT STORY