ਗੈਜੇਟ ਡੈਸਕ– ਟਵਿਟਰ ਅਤੇ ਭਾਰਤ ਸਰਕਾਰ ਦਾ ਟਕਰਾਅ ਵਧਦਾ ਹੀ ਜਾ ਰਿਹਾ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ 90 ਦਿਨਾਂ ਦਾ ਸਮਾਂ ਦੇਣ ਤੋਂ ਬਾਅਦ ਵੀ ਟਵਿਟਰ ਨੇ ਨਵੇਂ ਆਈ.ਟੀ. ਨਿਯਮਾਂ ਨੂੰ ਪੂਰੀ ਤਰ੍ਹਂ ਲਾਗੂ ਨਹੀਂ ਕੀਤਾ। ਭਾਰਤ ਸਰਕਾਰ ਵਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਟਵਿਟਰ ਨੇ ਅਜੇ ਤਕ ਨੋਡਲ ਸੰਪਰਕ ਵਿਅਕਤੀ ਅਤੇ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ, ਜਦਕਿ ਟਵਿਟਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਸ ਨੇ ਨਵੇਂ ਨਿਯਮਾਂ ਨੂੰ ਲਾਗੂ ਕਰ ਦਿੱਤਾ ਹੈ ਅਤੇ ਭਾਰਤ ’ਚ ਇਕ ਸਥਾਨਕ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਵੀ ਕਰ ਦਿੱਤੀ ਹੈ। ਇਹ ਨਿਯੁਕਤੀ 28 ਮਈ ਨੂੰ ਹੀ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਭਾਰਤ ਸਰਕਾਰ ਨੇ ਭੇਜਿਆ ਆਖਰੀ ਨੋਟਿਸ
ਇਸ ਵਿਵਾਦ ਵਿਚਕਾਰ ਅੱਜ ਯਾਨੀ 5 ਜੂਨ ਨੂੰ ਭਾਰਤ ਸਰਕਾਰ ਨੇ ਟਵਿਟਰ ਇੰਡੀਆ ਨੂੰ ਆਖਰੀ ਨੋਟਿਸ ਭੇਜਿਆ ਹੈ, ਜਿਸ ਵਿਚ ਤੁਰੰਤ ਇਕ ਸਥਾਨਕ ਸ਼ਿਕਾਇਤ ਅਧਿਕਾਰੀ ਅਤੇ ਇਕ ਨੋਡਲ ਸੰਪਰਕ ਅਧਿਕਾਰੀ ਨੂੰ ਨਿਯੁਕਤ ਕਰਨ ਅਤੇ ਉਸ ਦੀ ਜਾਣਕਾਰੀ ਸਰਕਾਰ ਨਾਲ ਸਾਂਝੀ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ– 12,000 ਸਸਤਾ ਹੋਇਆ ਸੈਮਸੰਗ ਦਾ ਇਹ ਫਲੈਗਸ਼ਿਪ ਸਮਾਰਟਫੋਨ, ਜਾਣੋ ਨਵੀਂ ਕੀਮਤ
ਇਹ ਵੀ ਪੜ੍ਹੋ– ਟਾਟਾ ਮੋਟਰ ਦੀ ਜ਼ਬਰਦਸਤ ਪੇਸ਼ਕਸ਼, ਇਨ੍ਹਾਂ ਕਾਰਾਂ ’ਤੇ ਮਿਲ ਰਹੇ 65,000 ਰੁਪਏ ਤਕ ਦੇ ਫਾਇਦੇ
ਸਰਕਾਰ ਵਲੋਂ ਕਿਹਾ ਗਿਆ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ ਨਿਯਮ 26 ਮਈ ਤੋਂ ਪ੍ਰਭਾਵੀ ਹੋ ਗਏ ਹਨ। ਇਨ੍ਹਾਂ ਦਾ ਪਾਲਣ ਕਰਨ ਲਈ ਸੋਸ਼ਲ ਮੀਡੀਆ ਕੰਪਨੀਆਂ ਨੂੰ ਦਿੱਤੀ ਗਈ 3 ਮਹੀਨੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਟਵਿਟਰ ਨੇ ਭਾਰਤ ’ਚ ਮੁੱਖ ਪਾਲਣ ਅਧਿਕਾਰੀ, ਨੋਡਲ ਸੰਪਰਕ ਅਧਿਕਾਰੀ ਅਤੇ ਸ਼ਿਕਾਇਤ ਅਧਿਕਾਰੀ ਨਿਯੁਕਤ ਨਹੀਂ ਕੀਤੇ। ਟਵਿਟਰ ਦੇ ਇਸ ਰਵੱਈਏ ਨੂੰ ਵੇਖਦੇ ਹੋਏ ਟਵਿਟਰ ਨੂੰ ਆਖਰੀ ਨੋਟਿਸ ਭੇਜਿਆ ਗਿਆ ਹੈ। ਜੇਕਰ ਟਵਿਟਰ ਇਸ ਨੋਟਿਸ ਤੋਂ ਬਾਅਦ ਵੀ ਨਵੇਂ ਨਿਯਮ ਲਾਗੂ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ।
ਧਰਤੀ ਅਤੇ ਵਾਤਾਵਰਣ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ : ਰਾਹੁਲ ਗਾਂਧੀ
NEXT STORY