ਨਵੀਂ ਦਿੱਲੀ— ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਦਾ ਅੰਦੋਲਨ 31ਵੇਂ ਦਿਨ ਵੀ ਜਾਰੀ ਹੈ। ਕਿਸਾਨ ਜਥੇਬੰਦੀਆਂ ਵਲੋਂ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਭਾਰਤੀ ਕਿਸਾਨ ਸੰਘਰਸ਼ ਕਮੇਟੀ ਨੇ ਸਾਰੀਆਂ ਇਕਾਈਆਂ ਨੂੰ ‘ਨਿੰਦਾ ਦਿਵਸ’ ਅਤੇ ਅੰਬਾਨੀ, ਅਡਾਨੀ ਦੀ ਸੇਵਾ ਅਤੇ ਉਤਪਾਦ ਦੇ ਬਾਇਕਾਟ ਦੇ ਰੂਪ ’ਚ ਕਾਰਪੋਰੇਟ ਵਿਰੋਧੀ ਦਿਹਾੜਾ ਮਨਾਉਣ ਦੀ ਅਪੀਲ ਕੀਤੀ ਹੈ। ਸਰਕਾਰ ਦੀ ਨਿੰਦਾ, ਠੰਡ ਵਿਚ ਇਕ ਮਹੀਨੇ ਦੇ ਦਿੱਲੀ ਧਰਨੇ ਦੇ ਬਾਵਜੂਦ ਮੰਗਾਂ ਨਾ ਮੰਨਣ ਲਈ ਕੀਤਾ ਜਾ ਰਿਹਾ ਹੈ।
ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਸਰਕਾਰ ‘ਤਿੰਨ ਖੇਤੀ ਕਾਨੂੰਨ’ ਅਤੇ ‘ਬਿਜਲੀ ਬਿੱਲ 2020’ ਨੂੰ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਨੂੰ ਹੱਲ ਨਹੀਂ ਕਰਨਾ ਚਾਹੁੰਦੀ। ਭਾਰਤੀ ਕਿਸਾਨ ਸੰਘਰਸ਼ ਕਮੇਟੀ ਦੇ ਵਰਕਿੰਗ ਗਰੁੱਪ ਨੇ ਕਿਹਾ ਕਿ ਸਰਕਾਰ ਦਾ ਦਾਅਵਾ ਹੈ ਕਿ ਉਹ ਖੁੱਲ੍ਹੇ ਮਨ ਨਾਲ ਗੱਲਬਾਤ ਕਰ ਰਹੀ ਹੈ, ਜੋ ਇਕ ਧੋਖਾ ਹੈ। ਉਹ ਦੇਸ਼ ਦੇ ਲੋਕਾਂ ਨੂੰ ਧੋਖਾ ਅਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਉਸ ਦੀ ਯੋਜਨਾ ਇਹ ਵਿਖਾਉਣ ਦੀ ਹੈ ਕਿ ਕਿਸਾਨ ਗੱਲਬਾਤ ਲਈ ਨਹੀਂ ਆ ਰਹੇ ਪਰ ਕਿਸਾਨ ਆਗੂਆਂ ਨੇ ਕਦੇ ਵੀ ਗੱਲਬਾਤ ਲਈ ਇਨਕਾਰ ਨਹੀਂ ਕੀਤਾ। ਉਹ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਵਿਚ ਨਹੀਂ ਹਨ ਅਤੇ ਕਾਨੂੰਨ ਵਾਪਸ ਕਰਵਾ ਕੇ ਹੀ ਘਰ ਮੁੜਣਗੇ।
ਜ਼ਾਹਰ ਹੈ ਕਿ ਕਿਸਾਨ ਪਿਛਲੇ 30 ਦਿਨਾਂ ਤੋਂ ਦਿੱਲੀ ਦੀਆਂ ਸੜਕਾਂ ’ਤੇ ਅਣਮਿੱਥੇ ਧਰਨੇ ’ਤੇ ਬੈਠੇ ਹਨ। ਕਿਸਾਨੀ ਮੁੱਦੇ ਦੀ ਸਮੱਸਿਆ ਦਾ ਹੱਲ ਕਰਨ ਲਈ ਸਰਕਾਰ ਰਾਜ਼ੀ ਨਹੀਂ ਹੈ। ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਤਾਕਤ ਵੱਧ ਰਹੀ ਹੈ ਅਤੇ ਕਈ ਮਹੀਨਿਆਂ ਦੀ ਤਿਆਰੀ ਕਰ ਕੇ ਕਿਸਾਨ ਆਏ ਹਨ। ਅੱਜ 1000 ਕਿਸਾਨਾਂ ਦਾ ਜੱਥਾ ਮਹਾਰਾਸ਼ਟਰ ਦੇ ਸ਼ਾਹਜਹਾਂਪੁਰ ਪੁੱਜਾ ਹੈ, ਜਦਕਿ 1,000 ਤੋਂ ਵਧੇਰੇ ਉੱਤਰਾਖੰਡ ਦੇ ਕਿਸਾਨ ਗਾਜ਼ੀਪੁਰ ਵੱਲ ਕੂਚ ਕਰ ਗਏ ਹਨ।
ਮੱਧ ਪ੍ਰਦੇਸ਼ 'ਚ ਲਵ ਜਿਹਾਦ ਕਾਨੂੰਨ ਨੂੰ ਮਿਲੀ ਮਨਜ਼ੂਰੀ, 10 ਸਾਲ ਦੀ ਸਜ਼ਾ ਦਾ ਪ੍ਰਬੰਧ
NEXT STORY