Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 02, 2026

    8:00:35 AM

  • west bengal 15 booths today voting

    ਪੱਛਮੀ ਬੰਗਾਲ ਦੇ 3 ਜ਼ਿਲ੍ਹਿਆਂ ’ਚ ਹਿੰਸਾ, 15...

  • youth shot dead in broad daylight

    ਪੰਜਾਬ 'ਚ ਵੱਡੀ ਵਾਰਦਾਤ: ਦਿਨ ਦਿਹਾੜੇ ਨੌਜਵਾਨ ਦਾ...

  • one killed in blood fight between youths

    ਪਿੰਡ 'ਚ ਨਸ਼ਾ ਵੇਚਣ ਤੋਂ ਰੋਕਿਆ ਤਾਂ ਗੰਡਾਸੇ ਨਾਲ...

  • plane crashes in texas

    ਅਮਰੀਕਾ ਦੇ ਟੈਕਸਾਸ 'ਚ ਜਹਾਜ਼ ਕ੍ਰੈਸ਼, 5 ਲੋਕਾਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਕਿਸਾਨ ਅੰਦੋਲਨ ਜਾਂ ਕੋਰੋਨਾ ਦਾ ਖ਼ੌਫ਼, ਜਾਣੋ ਕਿਉਂ ਰੱਦ ਕੀਤਾ ਸਰਕਾਰ ਨੇ ਸੰਸਦ ਦਾ ਸਰਦ ਰੁੱਤ ਇਜਲਾਸ

NATIONAL News Punjabi(ਦੇਸ਼)

ਕਿਸਾਨ ਅੰਦੋਲਨ ਜਾਂ ਕੋਰੋਨਾ ਦਾ ਖ਼ੌਫ਼, ਜਾਣੋ ਕਿਉਂ ਰੱਦ ਕੀਤਾ ਸਰਕਾਰ ਨੇ ਸੰਸਦ ਦਾ ਸਰਦ ਰੁੱਤ ਇਜਲਾਸ

  • Updated: 18 Dec, 2020 02:58 PM
New Delhi
farmers protest coronavirus parliament of india cancel
  • Share
    • Facebook
    • Tumblr
    • Linkedin
    • Twitter
  • Comment

ਸੰਜੀਵ ਪਾਂਡੇ

 ਦਸੰਬਰ ਮਹੀਨੇ 'ਚ ਕੋਰੋਨਾ ਨੇ ਬ੍ਰਿਟੇਨ 'ਚ ਤਬਾਹੀ ਮਚਾਈ ਹੋਈ ਹੈ ਪਰ ਬ੍ਰਿਟਿਸ਼ ਸੰਸਦ ਦੀ ਬੈਠਕ ਹੋਈ। ਇਸ ਕੋਰੋਨਾ ਕਹਿਰ ਦੇ ਦੌਰਾਨ ਬ੍ਰਿਟਿਸ਼ ਸੰਸਦ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਮਾਮਲਾ ਵੀ ਚੁੱਕਿਆ ਗਿਆ।ਭਾਰਤ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਘੱਟ ਹੋ ਰਹੀ ਹੈ।ਇਸਦੇ ਬਾਵਜੂਦ ਕੋਰੋਨਾ ਦੀ ਆੜ ਵਿੱਚ ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ।ਦਰਅਸਲ ਕਿਸਾਨ ਅੰਦੋਲਨ ਦੇ ਪ੍ਰਭਾਵ ਅਤੇ ਮਾੜੇ ਪ੍ਰਭਾਵ ਦਿੱਸਣ ਲੱਗੇ ਹਨ।ਦਸੰਬਰ ਦੀ ਠੰਡ ਵਿੱਚ ਧਰਨੇ 'ਤੇ ਬੈਠੇ ਲੱਗਭਗ 22 ਕਿਸਾਨਾਂ ਦੀ ਮੌਤ ਹੋ ਗਈ ਹੈ।ਸਰਕਾਰ ਸਿਰਫ਼ 'ਤੇ ਸਿਰਫ਼ ਅੰਦੋਲਨ ਨੂੰ ਬਦਨਾਮ ਕਰਨ ਵਿੱਚ ਲੱਗੀ ਹੈ।ਕਿਸਾਨਾਂ ਦਾ ਦਰਦ ਹੁਣ ਲੋਕਾਂ ਤੋਂ ਵੇਖਿਆ ਨਹੀਂ ਜਾ ਰਿਹਾ ਹੈ।

ਅੰਬਾਨੀ, ਅਡਾਨੀ ਦੇ ਬਾਇਕਾਟ ਦਾ ਨਾਅਰਾ
ਹਰਿਆਣਾ ਦੇ ਕਰਨਾਲ ਦੇ ਇੱਕ ਸੰਤ ਨੇ ਕਿਸਾਨਾਂ ਦਾ ਦੁੱਖ ਦੇਖ ਖ਼ੁਦਕੁਸ਼ੀ ਕਰ ਲਈ।ਹਾਲਾਂਕਿ ਸਰਕਾਰ ਅੰਦੋਲਨ ਦੀ ਗੰਭੀਰਤਾ ਨੂੰ ਸਮਝਦੀ ਹੈ ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਵਿੱਚ ਆਪਣੀ ਹਾਰ ਸਮਝਦੀ ਹੈ।ਸਰਕਾਰ ਅੰਦੋਲਨ ਤੋਂ ਘਬਰਾ ਗਈ ਹੈ, ਇਸ ਲਈ ਹੁਣ ਵਿਰੋਧ ਦਾ ਸਾਹਮਣਾ ਕਰਨ ਤੋਂ ਡਰ ਰਹੀ ਹੈ।ਵਿਰੋਧੀ ਧਿਰਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਸਰਕਾਰ ਨੇ  ਸੰਸਦ ਦਾ ਸਰਦ ਰੁੱਤ ਸੈਸ਼ਨ ਰੱਦ ਕਰ ਦਿੱਤਾ। ਉੱਧਰ ਅੰਦੋਲਨ ਦਾ ਪ੍ਰਭਾਵ ਕਾਰਪੋਰੇਟ ਘਰਾਣਿਆਂ 'ਤੇ ਵੀ ਵੇਖਣ ਨੂੰ ਮਿਲਿਆ ਹੈ। ਕਾਰਪੋਰੇਟ ਘਰਾਣਿਆਂ ਦਾ ਆਪਸੀ ਟਕਰਾਅ ਸ਼ੁਰੂ ਹੋ ਗਿਆ ਹੈ। ਕਿਸਾਨ ਅੰਦੋਲਨ ਨੇ ਅੰਬਾਨੀ, ਅਡਾਨੀ ਦੇ ਬਾਇਕਾਟ ਦਾ ਨਾਅਰਾ ਦਿੱਤਾ ਹੈ।ਰਿਲਾਂਇਸ ਗਰੁੱਪ ਵਿੱਚ ਘਬਰਾਹਟ ਫੈਲ ਗਈ ਹੈ।ਹੁਣ ਰਿਲਾਂਇਸ ਆਪਣਾ ਗੁੱਸਾ ਟੈਲੀਕਾਮ ਕੰਪਨੀਆ 'ਤੇ ਕੱਢ ਰਿਹਾ ਹੈ।ਰਿਲਾਂਇਸ ਨੇ ਏਅਰਟੈਲ 'ਤੇ ਕਿਸਾਨੀ ਅੰਦੋਲਨ ਦੀ ਆੜ 'ਚ ਜਿਓ ਨੂੰ ਨੁਕਸਾਨ ਪਹੁੰਚਾਉਣ ਦਾ ਗੰਭੀਰ ਦੋਸ਼ ਲਗਾਇਆ ਹੈ।ਜਿਓ ਨੇ ਟਰਾਈ ਦਾ ਦਰਵਾਜ਼ਾ ਖੜਕਾਇਆ ਹੈ।ਜਿਓ ਨੇ ਦੋਸ਼ ਲਗਾਇਆ ਹੈ ਕਿ ਏਅਰਟੈਲ ਕਿਸਾਨ ਅੰਦੋਲਨ ਦੀ ਆੜ ਵਿੱਚ ਜਿਓ ਖ਼ਿਲਾਫ ਮੁਹਿੰਮ ਚਲਾ ਰਿਹਾ ਹੈ। ਜਿਓ ਦੇ ਗਾਹਕਾਂ ਨੂੰ  ਏਅਰਟੈਲ ਵਿੱਚ ਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕਾਰਪੋਰੇਟ ਘਰਾਣਿਆਂ ਦੀ ਜੰਗ ਖੁੱਲ੍ਹ ਕੇ ਸਾਹਮਣੇ ਆ ਗਈ ਹੈ।ਦਰਅਸਲ ਕਿਸਾਨੀ ਅੰਦੋਲਨ ਨੇ ਕਾਰਪੋਰੇਟ ਘਰਾਣਿਆਂ ਦੀ ਅਸਲੀਅਤ ਦਾ ਪਰਦਾਫਾਸ਼ ਕੀਤਾ ਹੈ।

ਇਹ ਵੀ ਪੜ੍ਹੋ:ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ

ਸੰਸਦ ਦੀ ਘਟਦੀ ਮਹੱਤਤਾ
 ਦੇਸ਼ ਵਿੱਚ ਸੰਵਿਧਾਨਿਕ ਸੰਸਥਾਵਾਂ ਦੀ ਮਹੱਤਤਾ ਬਹੁਤ ਘਟਦੀ ਜਾ ਰਹੀ ਹੈ।ਸੰਸਦ ਵੀ ਇਸ ਦਾ ਸ਼ਿਕਾਰ ਹੈ। ਸੰਸਦ ਦੇ ਸੈਸ਼ਨ ਦੇ ਬੈਠਣ ਦੇ ਦਿਨ ਘੱਟਦੇ ਜਾ ਰਹੇ ਹਨ। ਪਹਿਲਾਂ ਦੇ ਦਹਾਕਿਆਂ ਵਿੱਚ ਸੰਸਦ ਆਮ ਤੌਰ 'ਤੇ ਇੱਕ ਸਾਲ ਵਿੱਚ ਘੱਟੋ ਘੱਟ 120 ਦਿਨ ਹੁੰਦੀ ਸੀ। ਬਾਅਦ ਵਿੱਚ ਸੰਸਦ ਦਾ ਸੈਸ਼ਨ ਛੋਟਾ ਹੋਣਾ ਸ਼ੁਰੂ ਹੋ ਗਿਆ।ਪਿੱਛਲੇ ਇੱਕ ਦਹਾਕੇ ਵਿੱਚ ਸਾਲ ਵਿੱਚ ਸੰਸਦ ਦੇ ਤਿੰਨ ਸੈਸ਼ਨਾਂ ਦੇ ਦਿਨਾਂ ਦੀ ਗਿਣਤੀ ਘੱਟ ਕੇ 70 ਰਹਿ ਗਈ।ਇਸ ਸਾਲ ਤਾਂ ਮੋਦੀ ਸਰਕਾਰ ਨੇ ਹੱਦ ਹੀ ਕਰ ਦਿੱਤੀ ਸੰਸਦ ਦੀ ਬੈਠਕ ਕੁੱਲ 33 ਦਿਨ ਹੀ ਹੋਈ ਹੈ।ਹਾਲਾਂਕਿ ਸੰਵਿਧਾਨ ਸਭਾ ਦੇ ਮੈਂਬਰ ਕੇਟੀ ਸ਼ਾਹ ਜਿਹੇ ਲੋਕਾਂ ਨੇ ਸਲਾਹ ਦਿੱਤੀ ਸੀ ਕਿ ਸੰਸਦ ਦਾ ਸੈਸ਼ਨ ਵਿੱਚ-ਵਿੱਚ ਥੋੜ੍ਹੀਆਂ-ਥੋੜ੍ਹੀਆਂ ਛੁੱਟੀਆਂ ਨਾਲ ਪੂਰਾ ਸਾਲ ਚੱਲਣਾ ਚਾਹੀਦਾ ਹੈ।ਕਝ ਮੈਂਬਰ ਅਮਰੀਕਾ ਅਤੇ ਯੂਰਪ ਦੇ ਕੁੱਝ ਦੇਸ਼ਾਂ ਦੀ ਸੰਸਦ ਦੀ ਤਰਜ਼ 'ਤੇ ਇਸ ਨੂੰ 100 ਦਿਨ ਚਲਾਉਣਾ ਚਾਹੁੰਦੇ ਹਨ ਪਰ ਹੁਣ ਤਾਂ ਸ਼ਾਇਦ ਸੰਸਦ ਦੀ ਲੋੜ ਹੀ ਨਹੀਂ ਹੈ। ਇਸ ਸਾਲ ਯੂਰਪ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਬਾਵਜੂਦ ਸੰਸਦ ਦੀ ਬੈਠਕ ਬੁਲਾਈ ਗਈ ਹੈ।ਪਾਕਿਸਤਾਨ ਵਿੱਚ ਵੀ ਸੰਸਦ ਦੀ ਬੈਠਕ ਬੁਲਾਈ ਗਈ ਪਰ ਭਾਰਤ ਵੱਖਰਾ ਹੀ ਇਤਿਹਾਸ ਲਿਖ ਰਿਹਾ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਪੰਜਾਬ ਨੂੰ ਸਮਝਣ 'ਚ ਨਾਕਾਮ ਰਹੀ ਮੋਦੀ ਸਰਕਾਰ,ਆਖ਼ਿਰ ਕਿੱਥੇ ਹੋਈ ਗ਼ਲਤੀ

ਸੰਵਾਦ ਕਰਨ ਤੋਂ ਬਚਣਾ ਚਾਹੁੰਦੀ ਹੈ ਸਰਕਾਰ
 ਸੰਸਦ ਦਾ ਸਰਦ ਰੁੱਤ ਸੈਸ਼ਨ ਕੋਰੋਨਾ ਦੀ ਆੜ ਵਿੱਚ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਸਰਕਾਰ ਕਈ ਤਿੱਖੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਬਚਣਾ ਚਾਹੁੰਦੀ ਹੈ।ਲੋਕਤੰਤਰ ਦਾ ਸਭ ਤੋਂ ਵੱਡਾ ਮੰਦਰ ਸਿਰਫ਼ ਕਿਸਾਨ ਅੰਦੋਲਨ ਦੇ ਡਰ ਤੋਂ ਨਹੀਂ ਖੋਲ੍ਹਿਆ ਜਾ ਰਿਹਾ ਹੈ ਕਿਉਂਕਿ ਹੁਣ ਕਿਸਾਨ ਵੀ ਆਰ ਪਾਰ ਦੀ ਲੜਾਈ ਦੇ ਰੌਅ ਵਿੱਚ ਹਨ।ਇਸ ਅੰਦੋਲਨ ਦੇ ਦੌਰ ਵਿੱਚ ਸਰਕਾਰ ਵਿਰੋਧੀ ਧਿਰਾਂ ਦੇ ਤਿੱਖੇ ਸਵਾਲਾਂ ਤੋਂ ਬਚਣਾ ਚਾਹੁੰਦੀ ਹੈ।ਸਰਕਾਰ ਚਾਹੁੰਦੀ ਹੈ ਕਿ ਸੰਸਦ ਦਾ ਸੈਸ਼ਨ ਉਦੋਂ ਹੀ ਹੋਵੇ ਜਦੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਪਰਤ ਜਾਣ। ਸਰਕਾਰ ਨੇ ਦਿੱਲੀ ਸਰਹੱਦ ਤੋਂ ਅੰਦੋਲਨ ਨੂੰ ਖ਼ਤਮ ਕਰਨ ਲਈ ਅੰਦੋਲਨ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਅੰਦੋਲਨ ਨੂੰ ਕਮਜ਼ੋਰ ਨਹੀਂ ਕੀਤਾ ਜਾ ਸਕਿਆ। ਇਸ ਦੇ ਵਿਚਕਾਰ ਕਿਸਾਨ ਜਥੇਬੰਦੀਆਂ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਬਾਇਕਾਟ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਿਓ ਨੇ ਏਅਰਟੈਲ 'ਤੇ ਗੰਭੀਰ ਦੋਸ਼ ਲਗਾਏ ਹਨ।ਇਸ ਨਾਲ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ।ਅਡਾਨੀ ਅਤੇ ਅੰਬਾਨੀ ਗਰੁੱਪ ਕਿਸਾਨਾਂ ਦੇ ਬਾਇਕਾਟ ਦੀ ਅਪੀਲ ਤੋਂ ਪਰੇਸ਼ਾਨ ਹੋਏ ਬੈਠੇ ਹਨ।

ਇਹ ਵੀ ਪੜ੍ਹੋ: ਅਡਾਨੀ ਅਤੇ ਅੰਬਾਨੀ ਦਾ ਏਕਾਧਿਕਾਰ ਸਰਮਾਏਦਾਰੀ ਬਣਿਆ ਕਿਸਾਨੀ ਘੋਲ ਦਾ ਮੁੱਖ ਮੁੱਦਾ

ਲੋਕਤੰਤਰ ਦਾ ਅਸਲ ਮਕਸਦ
 ਕਿਸੇ ਵੀ ਲੋਕਤੰਤਰ ਦਾ ਮਤਲਬ ਸਿਰਫ਼ ਸੰਸਦ ਜਾ ਵਿਧਾਇਕਾਂ ਦੀ ਚੋਣ ਕਰਨਾ ਨਹੀਂ ਹੁੰਦਾ।ਲੋਕਤੰਤਰ ਦਾ ਮਤਲਬ ਹੈ ਹਰ ਫ਼ੈਸਲੇ 'ਤੇ ਚਰਚਾ। ਜੇਕਰ ਲੋਕਾਂ ਨਾਲ ਜੁੜੇ ਹੋਏ ਮੁੱਦੇ 'ਤੇ ਸਰਕਾਰ ਕੋਈ ਫ਼ੈਸਲਾ ਲੈਂਦੀ ਹੈ ਤਾਂ ਉਸ ਤੋਂ ਪਹਿਲਾਂ ਲੋਕਾਂ ਜਾਂ ਲੋਕਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨੀ ਜ਼ਰੂਰੀ ਹੁੰਦੀ ਹੈ।ਵਿਸ਼ਵ ਦੇ ਸਭ ਤੋਂ ਪੁਰਾਣੇ ਲੋਕਤੰਤਰ ਲਿੱਛਵੀ ਗਣਤੰਤਰ ਵਿੱਚ ਵੀ ਸੰਵਾਦ ਦਾ ਉਦਾਹਰਣ ਮਿਲਦਾ ਹੈ। ਲਿੱਛਵੀ ਗਣਰਾਜ ਵਿੱਚ ਸੰਵਾਦ ਦੇ ਬਿਨਾ ਕੋਈ ਵੀ ਫ਼ੈਸਲਾ ਨਹੀਂ ਲਿਆ ਜਾਂਦਾ ਸੀ। ਅੱਜ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਸੰਵਾਦ ਗ਼ਾਇਬ ਹੈ। ਲੋਕਤੰਤਰ ਦਾ ਮੰਦਰ ਸੰਸਦ ਹੈ ਜਿੱਥੇ ਤਮਾਮ ਸੰਵਾਦ ਹੁੰਦੇ ਹਨ ਪਰ ਨਰਿੰਦਰ ਮੋਦੀ ਸਰਕਾਰ ਨੇ ਸੰਸਦ ਵਿੱਚ ਕਿਸਾਨੀ ਸਬੰਧੀ ਬਿੱਲਾਂ 'ਤੇ ਸੰਵਾਦ ਹੋਣ ਹੀ ਨਹੀਂ ਦਿੱਤਾ।ਰਾਜ ਸਭਾ ਵਿੱਚ ਵੀ ਖੇਤੀਬਾੜੀ ਬਿੱਲਾਂ ਨੂੰ ਪਾਸ ਕਰਵਾਉਣ ਦੇ ਤਰੀਕੇ ਨੂੰ ਪੂਰੀ ਦੁਨੀਆ ਨੇ ਵੇਖਿਆ।ਦੁਨੀਆ ਨੂੰ ਪਤਾ ਲੱਗ ਗਿਆ ਕਿ ਭਾਰਤੀ ਲੋਕਤੰਤਰ ਵਿੱਚ ਹੁਣ ਸੰਵਾਦ ਦੀ ਕੋਈ ਜਗ੍ਹਾ ਨਹੀਂ ਹੈ।ਭਾਰਤ ਵਿੱਚ ਸਰਕਾਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਸੰਵਾਦ ਨਹੀਂ ਕਰ ਰਹੀ ਹੈ।ਸੰਸਦ ਵਿੱਚ ਬਹੁਮਤ ਦੀ ਤਾਕਤ 'ਤੇ ਹੰਗਾਮਾ ਕਰਕੇ ਮਹੱਤਵਪੂਰਨ ਬਿੱਲਾਂ ਨੂੰ ਬਿਨਾਂ ਬਹਿਸ ਕੀਤੇ ਜ਼ਬਰਦਸਤੀ ਪਾਸ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਖੇਤਾਂ ਤੋਂ ਸਰਹੱਦਾਂ ਤੱਕ ਜੂਝਣ ਵਾਲੇ ਕਿਸਾਨ ਯੋਧਿਆਂ ਨੂੰ ਦੇਸ਼ਧ੍ਰੋਹੀ ਕਹਿਣ ਦੀ ਬਜਾਏ ਕਰੋ ਸਲਾਮ

ਕੋਰੋਨਾ ਬਨਾਮ ਖੇਤੀਬਾੜੀ ਬਿੱਲ
 ਹੁਣ ਤਾਂ ਹਾਲਾਤ ਹੋਰ ਵੀ ਗੰਭੀਰ ਹਨ। ਕੋਰੋਨਾ ਦੀ ਆੜ ਵਿੱਚ ਸੰਸਦ ਦਾ ਸਰਦ ਰੁੱਤ ਇਜਲਾਸ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਕਾਰਨ ਲੋਕ ਹੈਰਾਨ ਹਨ। ਬਿਨਾਂ ਕਿਸੇ ਐਲਾਨ ਜਾਂ ਆਦੇਸ਼ ਦੇ ਐਮਰਜੈਂਸੀ ਵਰਗੀ ਸਥਿਤੀ ਪੈਦਾ ਹੋ ਗਈ ਹੈ।ਸੰਸਦ ਦਾ ਸਰਦ ਰੁੱਤ ਸੈਸ਼ਨ ਉਸ ਵੇਲੇ ਰੱਦ ਕੀਤਾ ਗਿਆ ਹੈ, ਜਦੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਕੜਾਕੇ ਦੀ ਠੰਡ ਵਿੱਚ ਅਹਿੰਸਕ ਸ਼ਾਂਤਮਈ ਧਰਨੇ ਦੇ ਰਹੇ ਹਨ।ਕੜਾਕੇ ਦੀ ਠੰਡ ਵਿੱਚ ਕਿਸਾਨ, ਉਨ੍ਹਾਂ ਦੇ ਬੱਚੇ, ਪਰਿਵਾਰ ਦੀ ਬੀਬੀਆਂ ਧਰਨੇ ਵਾਲੀ ਜਗ੍ਹਾ 'ਤੇ ਬੈਠੀਆਂ ਹਨ।ਜਦੋਂ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਲੈ ਕੇ ਸੰਸਦ ਵਿੱਚ ਬਹਿਸ ਹੋਣੀ ਚਾਹੀਦੀ ਹੈ  ਤਾਂ ਸੰਸਦ ਦਾ ਇਜਲਾਸ ਹੀ ਰੱਦ ਕਰ ਦਿੱਤਾ ਗਿਆ ਹੈ।ਦਿਲਚਸਪ ਗੱਲ ਇਹ ਹੈ ਕਿ ਭਾਰਤ ਵਿੱਚ ਸਤੰਬਰ ਮਹੀਨੇ ਵਿੱਚ ਕੋਰੋਨਾ ਦੇ ਕੇਸ ਜ਼ਿਆਦਾ ਸਨ। ਉਸ ਸਮੇਂ ਜਲਦਬਾਜ਼ੀ ਵਿੱਚ ਖੇਤੀਬਾੜੀ ਬਿੱਲਾਂ ਨੂੰ ਪਾਸ ਕਰਵਾ ਦਿੱਤਾ ਗਿਆ ਸੀ।ਅੱਜ ਜਦੋਂ ਕੇਸਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਹਨ ਤਾਂ ਕੇਂਦਰ ਸਰਕਾਰ ਨੇ ਕੋਰੋਨਾ ਦੀ ਆੜ ਵਿੱਚ ਇਜਲਾਸ ਹੀ ਰੱਦ ਕਰ ਦਿੱਤਾ ਹੈ। ਕੀ ਸਰਕਾਰ ਲਈ ਸੰਸਦ ਦਾ ਮਹੱਤਵ ਪੂਰੀ ਤਰ੍ਹਾ ਨਾਲ ਖ਼ਤਮ ਹੋ ਚੁੱਕਿਆ ਹੈ? ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਸੰਸਦ ਦੇ ਬਿਨਾਂ ਹੀ ਦੇਸ਼ ਵਿੱਚ ਕੰਮ ਚੱਲ ਸਕਦਾ ਹੈ ਤਾਂ ਹੁਣ ਬੱਜਟ ਸੈਸ਼ਨ ਨੂੰ ਬੁਲਾਉਣ ਦੀ ਵੀ ਕੀ ਲੋੜ ਹੈ? ਸਰਕਾਰ ਬੱਜਟ ਨੂੰ ਵੀ ਆਰਡੀਨੈਂਸ ਦੇ ਜ਼ਰੀਏ ਲੈ ਆਏ?

ਘਟਦਾ ਕੋਰੋਨਾ ਵੱਧਦਾ ਰੋਹ
ਸਤੰਬਰ ਮਹੀਨੇ ਵਿੱਚ ਜਦੋਂ ਕਿਸਾਨੀ ਨਾਲ ਸੰਬਧਿਤ ਤਿੰਨ ਬਿੱਲਾਂ ਨੂੰ ਸੰਸਦ ਵਿੱਚ ਪਾਸ ਕਰਵਾਉਣ ਲਈ ਲਿਆਂਦਾ ਸੀ ਤਾਂ ਉਸ ਸਮੇਂ ਭਾਰਤ ਵਿੱਚ ਕੋਰੋਨਾ ਸਿਖ਼ਰ 'ਤੇ ਸੀ।ਰੋਜ਼ਾਨਾ ਕੋਰੋਨਾ ਦੇ 75 ਹਜ਼ਾਰ ਤੋਂ ਵੱਧ ਨਵੇਂ ਕੇਸ ਆ ਰਹੇ ਸਨ।ਸਤੰਬਰ ਵਿੱਚ ਤਾਂ 80, 85, 90 ਹਜ਼ਾਰ ਤੱਕ ਕੋਰੋਨਾ ਦੇ ਨਵੇਂ ਮਾਮਲੇ ਵੀ ਇੱਕ ਇੱਕ ਦਿਨ ਵਿੱਚ ਆਏ ਸਨ। ਉਸ ਸਮੇਂ ਸਰਕਾਰ ਕੋਰੋਨਾ ਨਾਲ ਨਜਿੱਠਣ ਦੀ ਬਜਾਏ, ਖੇਤੀਬਾੜੀ ਬਿੱਲਾਂ ਨੂੰ ਕਿਸੇ ਤਰੀਕੇ ਨਾਲ ਸੰਸਦ ਵਿੱਚ ਪਾਸ ਕਰਵਾਉਣਾ ਚਾਹੁੰਦੀ ਸੀ।ਇਸ ਤੋਂ ਪਹਿਲਾਂ ਵੀ ਜੂਨ ਮਹੀਨੇ ਵਿੱਚ ਕੋਰੋਨਾ ਦੌਰਾਨ ਹੀ ਵਿਰੋਧੀ ਧਿਰਾਂ ਅਤੇ ਕਿਸਾਨਾਂ ਨਾਲ ਗੱਲਬਾਤ ਕਰੇ ਬਿਨਾਂ ਹੀ ਖੇਤੀਬਾੜੀ ਕਾਨੂੰਨਾਂ ਬਾਰੇ ਆਰਡੀਨੈਂਸ ਜਾਰੀ ਕਰ ਦਿੱਤਾ ਸੀ।ਦੇਸ਼ ਜਦੋਂ ਕੋਰੋਨਾ ਨਾਲ ਜੰਗ ਲੜ ਰਿਹਾ ਸੀ ਤਾਂ ਉਸ ਸਮੇਂ ਸਰਕਾਰ ਕੋਰੋਨਾ ਦੀ ਆੜ ਵਿੱਚ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਵਾਲੇ ਫ਼ੈਸਲੇ ਕਰ ਰਹੀ ਸੀ।ਕੋਰੋਨਾ ਜਦੋਂ ਤਬਾਹੀ ਮਚਾ ਰਿਹਾ ਸੀ ਤਾਂ ਸਤੰਬਰ ਮਹੀਨੇ ਵਿੱਚ ਸੰਸਦ ਦਾ ਸੈਸ਼ਨ ਬੁਲਾ ਕੇ ਤਿੰਨਾਂ ਖੇਤੀਬਾੜੀ ਬਿੱਲਾਂ ਨੂੰ ਪਾਸ ਕਰਵਾ ਦਿੱਤਾ ਸੀ।ਹੁਣ ਜਦੋਂ ਕਿਸਾਨ ਅੰਦੋਲਨ ਕਰ ਰਹੇ ਹਨ, ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ, ਸੰਸਦ ਵਿੱਚ ਬਹਿਸ ਦੀ ਲੋੜ ਹੈ ਤਾਂ ਸਰਕਾਰ ਨੇ ਸਰਦ ਰੁੱਤ ਸੈਸ਼ਨ ਹੀ ਰੱਦ ਕਰ ਦਿੱਤਾ ਹੈ।ਬਹਾਨਾ ਕੋਰੋਨਾ ਦਾ ਬਣਾਇਆ ਗਿਆ ਹੈ। ਦਸੰਬਰ ਮਹੀਨੇ ਵਿੱਚ ਕੋਰੋਨਾ ਦੇ ਮਾਮਲੇ ਘਟੇ ਹਨ। ਹੁਣ ਔਸਤਨ ਕੋਰੋਨਾ ਦੇ ਨਵੇਂ ਮਾਮਲੇ 30 ਤੋਂ 40 ਹਜ਼ਾਰ ਰੋਜ਼ਾਨਾ ਆ ਰਹੇ ਹਨ। 2 ਦਸੰਬਰ ਨੂੰ ਲਗਭਗ 35551 ਨਵੇਂ ਮਾਮਲੇ ਸਾਹਮਣੇ ਆਏ। 6 ਦਸੰਬਰ ਨੂੰ 32981 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ।10 ਦਸੰਬਰ ਨੂੰ 29373 ਮਾਮਲੇ ਸਾਹਮਣੇ ਆਏ ਸੀ। 13 ਦਸੰਬਰ ਨੂੰ ਦੇਸ਼ ਵਿੱਚ ਕੋਰੋਨਾ ਦੇ ਲਗਭਗ 27 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਜਦੋਂ ਸਰਕਾਰ ਨੂੰ ਕਾਰਪੋਰੇਟ ਨੂੰ ਫ਼ਾਇਦਾ ਪਹੁੰਚਾਉਣ ਲਈ ਨਵੇਂ ਕਿਸਾਨੀ ਬਿੱਲ ਪਾਸ ਕਰਵਾਉਣੇ ਸੀ ਤਾਂ ਕੋਰੋਨਾ ਦੇ ਸਿਖ਼ਰ 'ਤੇ ਹੋਣ ਦੇ ਬਾਵਜੂਦ ਵੀ ਸੰਸਦ ਦਾ ਸੈਸ਼ਨ ਬੁਲਾਇਆ ਗਿਆ ਸੀ। ਅੱਜ ਕਿਸਾਨ ਅੰਦੋਲਨ ਸਮੇਂ ਸੰਸਦ ਵਿੱਚ ਬਹਿਸ ਦਾ ਸਮਾਂ ਹੈ ਤਾਂ ਕੋਰੋਨਾ ਦੀ ਆੜ ਵਿੱਚ ਸੰਸਦ ਦਾ ਸਰਦ ਰੁੱਤ ਸੈਸ਼ਨ ਹੀ ਰੱਦ ਕਰ ਦਿੱਤਾ ਗਿਆ ਹੈ।
ਨੋਟ: ਇਸ ਲੇਖ ਪੜ੍ਹਨ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ,ਕੁਮੈਂਟ ਕਰਕੇ ਦਿਓ ਆਪਣੀ ਰਾਏ

  • Farmers protest
  • Coronavirus
  • Parliament of India
  • ਕਿਸਾਨ ਅੰਦੋਲਨ
  • ਕੋਰੋਨਾ
  • ਸੰਸਦ ਦਾ ਇਜਲਾਸ 
  • ਸੰਜੀਵ ਪਾਂਡੇ

ਕੇਂਦਰੀ ਖੇਤੀਬਾੜੀ ਮੰਤਰੀ ਨੂੰ ਭਰੋਸਾ, ਜਲਦ ਨਿਕਲੇਗਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ

NEXT STORY

Stories You May Like

  • know now what will happen to money deposited in paytm payments bank
    RBI ਨੇ ਲਾਇਸੈਂਸ ਕੀਤਾ ਰੱਦ, ਜਾਣੋ ਹੁਣ Paytm Payments Bank 'ਚ ਜਮ੍ਹਾ ਪੈਸਿਆਂ ਦਾ ਕੀ ਬਣੇਗਾ
  • why liquor drinking at night
    ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ 'ਪੈੱਗ' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ ਕੀ ਹੈ ਅਸਲ ਕਾਰਨ
  • 7 year teghbir singh ropar creates history conquers nepal s annapurna circuit
    ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ
  • nepals president paudel adjourns
    ਨੇਪਾਲ ਦੇ ਰਾਸ਼ਟਰਪਤੀ ਪੌਡੇਲ ਨੇ ਸੰਸਦ ਦਾ ਸੈਸ਼ਨ ਬੁਲਾਏ ਬਿਨਾਂ ਹੀ ਮੁਲਤਵੀ ਕੀਤਾ
  • rbi has taken a big action
    RBI ਨੇ ਕਰ 'ਤੀ ਵੱਡੀ ਕਾਰਵਾਈ ! Paytm Payments Bank ਦਾ ਲਾਇਸੈਂਸ ਕੀਤਾ ਰੱਦ
  • cyber frauds increased
    ਸਾਈਬਰ ਠੱਗਾਂ ਦਾ ਵਧਦਾ ਖ਼ੌਫ਼! ਤਿੰਨ ਸਾਲਾਂ ਵਿਚ 3 ਗੁਣਾਂ ਵਧੇ ਮਾਮਲੇ
  • special session of punjab vidhan sabha begins
    ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਸ਼ੁਰੂ
  • iron cooler or plastic cooler
    ਲੋਹੇ ਦਾ ਕੂਲਰ ਜਾਂ ਪਲਾਸਟਿਕ ਦਾ ਕੂਲਰ ? ਜਾਣੋ ਭਿਆਨਕ ਗਰਮੀ 'ਚ ਕਿਹੜਾ ਕੂਲਰ ਕਮਰੇ ਨੂੰ ਰੱਖੇਗਾ ਜ਼ਿਆਦਾ ਠੰਡਾ
  • panic in jalandhar after ghaziabad fire
    ਗਾਜ਼ੀਆਬਾਦ ਅਗਨੀਕਾਂਡ ਤੋਂ ਬਾਅਦ ਜਲੰਧਰ 'ਚ ਦਹਿਸ਼ਤ, ਹਾਈਰਾਈਜ਼ ਫਲੈਟਾਂ ਦੀ...
  • latif ahmed thind appointed new ceo of punjab waqf board
    ਲਤੀਫ ਅਹਿਮਦ ਥਿੰਦ ਪੰਜਾਬ ਵਕਫ਼ ਬੋਰਡ ਦੇ ਨਵੇਂ ਸੀਈਓ ਨਿਯੁਕਤ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • alert of storm in punjab
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ Alert! 2,3,4,5,6 ਨੂੰ ਭਾਰੀ ਮੀਂਹ, ਇਨ੍ਹਾਂ...
  • hindu shiv sena all india president  s car set on fire
    ਜਲੰਧਰ ’ਚ ਭੈਣ ਦੇ ਘਰ ਆਏ ਹਿੰਦੂ ਸ਼ਿਵ ਸੈਨਾ ਦੇ ਆਲ ਇੰਡੀਆ ਪ੍ਰਧਾਨ ਦੀ ਗੱਡੀ ਨੂੰ...
  • a young man was robbed at gunpoint  ghai dharam kanda
    ਜਲੰਧਰ 'ਚ ਘਈ ਧਰਮ ਕੰਡਾ ਦੁਕਾਨ 'ਤੇ ਤੇਜ਼ਧਾਰ ਹਥਿਆਰ ਵਿਖਾ ਨੌਜਵਾਨ ਨਾਲ ਕੀਤੀ...
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
Trending
Ek Nazar
suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

ipl 2026

IPL 'ਚ ਹੋਈ ਨਵੇਂ ਖਿਡਾਰੀ ਦੇ ਐਂਟਰੀ, ਹਾਲੇ ਤੱਕ ਨਹੀਂ ਖੇਡਿਆ ਕੋਈ T-20 ਮੈਚ!

riyan parag

BCCI ਦੀ ਸਜ਼ਾ ਤੋਂ ਬਾਅਦ ਰਿਆਨ ਪਰਾਗ ਦਾ ਧਮਾਕਾ; DC ਖ਼ਿਲਾਫ਼ ਕਰ'ਤਾ ਇਹ ਕਮਾਲ

crocodile attack

ਹਰਿਦੁਆਰ : ਗਰਮੀ ਤੋਂ ਬਚਣ ਲਈ ਨਦੀ 'ਚ ਨਹਾਉਣ ਗਏ ਮੁੰਡੇ ਨੂੰ ਖਿੱਚ ਕੇ ਲੈ ਗਿਆ...

i want to win five ipl titles like dhoni rahul

KL ਰਾਹੁਲ ਦਾ ਵੱਡਾ ਬਿਆਨ: 'ਮਹਿੰਦਰ ਸਿੰਘ ਧੋਨੀ ਵਾਂਗ ਜਿੱਤਣਾ ਚਾਹੁੰਦਾ ਹਾਂ 5...

firing in bajaur

ਪਾਕਿਸਤਾਨ: ਸਰਹੱਦ ਪਾਰ ਗੋਲੀਬਾਰੀ 'ਚ 6 ਜਵਾਕਾਂ ਦੀ ਮੌਤ

dog max s lavish retirement party at amritsar airport

ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ...

operation by pakistan

ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ ਨੇੜੇ 13 ਅੱਤਵਾਦੀ ਕੀਤੇ ਢੇਰ

shameful incident in ludhiana

ਪੰਜਾਬ: ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਾਲਤ ਵੇਖ ਮਾਪਿਆਂ ਦੇ ਪੈਰਾਂ ਹੇਠੋਂ...

routes were diverted in jalandhar route plan released

ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ

i miss him a lot hema malini remembers dharmendra

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

health deteriorated due to workload

ਕੰਮ ਦੇ ਬੋਝ ਨੇ ਲਈ 8.4 ਲੱਖ ਲੋਕਾਂ ਦੀ ਜਾਨ! ਕਰੋੜਾਂ ਦੀ ਵਿਗੜੀ ਸਿਹਤ, ਹੈਰਾਨ...

famous singer passes away

ਪੰਜਾਬੀ ਸੰਗੀਤ ਜਗਤ ਨੂੰ ਡੂੰਘਾ ਸਦਮਾ; ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ

when will mithun chakraborty become a grandfather

ਕਦੋਂ ਦਾਦਾ ਬਣਨਗੇ ਮਿਥੁਨ ਚਕਰਵਰਤੀ ? ਨੂੰਹ ਨੇ ਕੀਤਾ ਖੁਲਾਸਾ

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • heavy rains expected for next 3 days
      ਅਗਲੇ 3 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਜਾਰੀ ਕੀਤਾ...
    • uncle welded the gate of the house before the wedding party arrived
      ਭਤੀਜੇ ਨੇ ਵਿਆਹ ਤੇ ਨਹੀਂ ਸੱਦਿਆ, ਚਾਚੇ ਬਰਾਤ ਆਉਣ ਤੋਂ ਪਹਿਲਾਂ ਹੀ ਵੈਲਡ ਕਰ 'ਤਾ...
    • bridge collapse in jammu bantalab
      ਜੰਮੂ ਦੇ ਬੰਤਲਾਬ ਵਿੱਚ ਵੱਡਾ ਹਾਦਸਾ: ਪੁਲ ਦਾ ਹਿੱਸਾ ਡਿੱਗਣ ਕਾਰਨ ਮਲਬੇ ਹੇਠ ਦੱਬੇ...
    • people dug up and threw meters in front of power plants
      'ਲਓ ਰੱਖ ਲਓ ਆਪਣੇ ਸਮਾਰਟ ਮੀਟਰ...', ਲੋਕਾਂ ਨੇ ਪੁੱਟ ਕੇ ਬਿਜਲੀ ਘਰਾਂ ਅੱਗੇ...
    • baba vanga astrology
      ਬਾਬਾ ਵੇਂਗਾ ਦੀ ਭਵਿੱਖਬਾਣੀ: 4 ਤੋਂ ਬਦਲ ਜਾਵੇਗੀ ਇਨ੍ਹਾਂ 5 ਰਾਸ਼ੀਆਂ ਦੀ ਕਿਸਮਤ,...
    • oil companies earned a profit of 1 37 lakh crores know real game of crude oil
      ਤੇਲ ਕੰਪਨੀਆਂ ਦੀ 'ਚਾਂਦੀ'! ਕਮਾਇਆ 1.37 ਲੱਖ ਕਰੋੜ ਦਾ ਮੁਨਾਫਾ; ਜਾਣੋ ਕੱਚੇ ਤੇਲ...
    • punjab and haryana are geographically naib saini
      ਪੰਜਾਬ ਤੇ ਹਰਿਆਣਾ ਭੂਗੋਲਿਕ ਤੌਰ 'ਤੇ ਵੱਖਰੇ ਪਰ ਸਾਡੀ ਭਾਵਨਾ ਇੱਕ : ਨਾਇਬ ਸੈਣੀ
    • elections will be held again in bengal tomorrow
      ਪੱਛਮੀ ਬੰਗਾਲ 'ਚ ਭਲਕੇ ਮੁੜ ਹੋਣਗੀਆਂ ਚੋਣਾਂ ! ਜਾਣੋ ਕਾਰਨ
    • nayab singh saini visit in punjab
      ਪੰਜਾਬ ਤੇ ਹਰਿਆਣਾ ਭੂਗੋਲਿਕ ਤੌਰ 'ਤੇ ਵੱਖਰੇ ਸੂਬੇ ਹੋ ਸਕਦੇ ਪਰ ਸਾਡੀਆਂ ਰੂਹਾਂ...
    • investigation into the accident at bargi dam in madhya pradesh
      ਮੱਧ ਪ੍ਰਦੇਸ਼ ਦੇ ਬਰਗੀ ਡੈਮ 'ਤੇ ਹੋਏ ਹਾਦਸੇ ਦੀ ਜਾਂਚ ਸ਼ੁਰੂ, ਸੂਬੇ ਭਰ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +