ਝਾਰਖੰਡ— ਦਾਰੂ ਥਾਣਾ ਖੇਤਰ 'ਚ ਮੰਗਲਵਾਰ ਸਵੇਰੇ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਉਹ ਸੜਕ ਕਿਨਾਰੇ ਖੜ੍ਹਾ ਸੀ ਅਤੇ ਇਸੀ ਦੌਰਾਨ ਤੇਜ਼ ਰਫਤਾਰ ਆ ਰਹੀ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਤਿੰਨ ਤੋਂ ਚਾਰ ਵਾਰ ਸੜਕ 'ਤੇ ਪਲਟ ਗਿਆ। ਡਰਾਈਵਰ ਫਰਾਰ ਹੈ ਜਦਕਿ ਕਾਰ ਸਵਾਰ ਇਕ ਵਿਅਕਤੀ ਨੂੰ ਪੁਲਸ ਨੇ ਹਿਰਾਸਤ 'ਚ ਲੈ ਰੱਖਿਆ ਹੈ।
ਮ੍ਰਿਤਕ ਦੀ ਪਛਾਣ ਸ਼ਿਵ ਸ਼ੰਕਰ ਦੇ ਰੂਪ 'ਚ ਕੀਤੀ ਗਈ ਹੈ। ਕਾਰ ਗਿਰੀਡੀਹ ਤੋਂ ਰਾਂਚੀ ਜਾ ਰਹੀ ਸੀ ਅਤੇ ਇਸੀ ਦੌਰਾਨ ਹਜਾਰੀਬਾਗ 'ਚ ਇਹ ਹਾਦਸਾ ਹੋ ਗਿਆ। ਸ਼ਿਵ ਸ਼ੰਕਰ ਸੜਕ ਕਿਨਾਰੇ ਖੜ੍ਹਾ ਸੀ। ਇਸ ਵਿਚਕਾਰ ਤੇਜ਼ ਰਫਤਾਰ ਸਵਿਫਟ ਕਾਰ ਆਈ ਅਤੇ ਬੇਕਾਬੂ ਹੋ ਕੇ ਵਿਅਕਤੀਆਂ ਨੂੰ ਲਪੇਟ 'ਚ ਲੈ ਲਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਚਾਰ ਦੇ ਆਖਰੀ ਦਿਨ ਵੀ ਰਾਹੁਲ ਪੁੱਜੇ ਮੰਦਰ, ਗੁਜਰਾਤ 'ਚ ਕੁੱਲ 27 ਮੰਦਰਾਂ ਦਾ ਕੀਤਾ ਦੌਰਾ
NEXT STORY