ਗੁੜਗਾਓਂ, (ਧਰਮਿੰਦਰ)–ਸੈਕਟਰ-5 ਥਾਣਾ ਏਰੀਆ ਵਿਚ ਸ਼ਰਾਬ ਪੀਣ ਤੋਂ ਰੋਕਣ ’ਤੇ ਆਪਣੇ ਪਿਤਾ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸੈਕਟਰ-5 ਦੀ ਭੀਮਗੜ੍ਹਖੇੜੀ ਵਿਚ ਰਹਿਣ ਵਾਲਾ ਨੀਰਜ (42) ਲਾਈਸੈਂਸਿੰਗ ਦਾ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਤੇ ਨਸ਼ਾ ਕਰਨ ਦਾ ਆਦੀ ਹੈ। ਉਸ ਦੇ ਪਿਤਾ ਗੁਲਾਬ ਸਿੰਘ (75) ਪੇਸ਼ੇ ਤੋਂ ਵਕੀਲ ਸਨ। ਮੰਗਲਵਾਰ ਨੂੰ ਨੀਰਜ ਸ਼ਰਾਬ ਦੇ ਨਸ਼ੇ ਵਿਚ ਘਰ ਪੁੱਜਾ। ਉਸ ਦੀ ਪਤਨੀ ਪ੍ਰੀਤੀ ਸਿੰਘ (38) ਨੇ ਨਰਾਤਿਆਂ ਵਿਚ ਸ਼ਰਾਬ ਪੀਣ ਤੋਂ ਮਨ੍ਹਾਂ ਕੀਤਾ। ਇਸ ’ਤੇ ਨੀਰਜ ਨੇ ਪਤਨੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਪ੍ਰੀਤੀ ਦੇ ਰੌਲਾ ਪਾਉਣ ’ਤੇ ਗੁਲਾਬ ਸਿੰਘ ਬਚਾਅ ਕਰਨ ਲਈ ਆ ਪੁੱਜੇ। ਅਜਿਹੇ ਵਿਚ ਨੀਰਜ ਹੋਰ ਭੜਕ ਗਿਆ, ਉਸ ਨੇ ਪਿਤਾ ’ਤੇ ਵੀ ਹਮਲਾ ਬੋਲ ਦਿੱਤਾ। ਉਥੇ ਹੀ ਪਤਨੀ ਦੇ ਨਾਲ ਕੁੱਟਮਾਰ ਜਾਰੀ ਰੱਖੀ। ਪੁਰੀ ਤਰ੍ਹਾਂ ਜ਼ਖਮੀ ਹੋਏ ਪ੍ਰੀਤੀ ਅਤੇ ਗੁਲਾਬ ਸਿੰਘ ਨੂੰ ਗੁਆਂਢੀਆਂ ਨੇ ਹਸਪਤਾਲ ਪਹੁੰਚਾਇਆ। ਉਥੇ ਬੁੱਧਵਾਰ ਨੂੰ ਗੁਲਾਬ ਸਿੰਘ ਦੀ ਮੌਤ ਹੋ ਗਈ। ਪ੍ਰੀਤੀ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ, ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨੀਰਜ ਦੀ 13 ਸਾਲਾ ਬੇਟੀ ਅਤੇ 12 ਸਾਲਾ ਬੇਟਾ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪਣੇ ਹੀ ਲੋਕਾਂ ’ਤੇ ਵਰ੍ਹਾ ਰਿਹਾ ਬੰਬ, ਅਰਥਵਿਵਸਥਾ ’ਤੇ ਦੇਵੇ ਧਿਆਨ..!' UN ’ਚ ਭਾਰਤ ਨੇ ਪਾਕਿ ’ਤੇ ਕੱਸਿਆ ਤੰਜ
NEXT STORY