ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਆਪਣੀਆਂ ਧੀਆਂ ਦੇ ਵਿਆਹ ਦਾ ਕਰਜ਼ਾ ਮੋੜਨ ਲਈ ਇਕ ਵਿਅਕਤੀ ਨਸ਼ੇ ਦਾ ਸੌਦਾਗਰ ਬਣ ਗਿਆ। ਉਸਦੇ ਜੀਜੇ ਨੇ ਉਸ ਨੂੰ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ’ਚ ਸ਼ਾਮਲ ਕਰਵਾਇਆ, ਜਿਸ ਤੋਂ ਬਾਅਦ ਉਸ ਨੇ ਦਿੱਲੀ-ਐੱਨ. ਸੀ. ਆਰ. ’ਚ ਨਸ਼ੇ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਮੁੰਡੇ ਵਾਲਿਆਂ ਨੇ ਫੇਰਿਆਂ ਤੋਂ 5 ਮਿੰਟ ਪਹਿਲਾਂ ਮੰਗ ਲਈ ਗੱਡੀ, ਕੁੜੀ ਵਾਲਿਆਂ ਨੇ ਕੁੱਟ ਦਿੱਤੇ ਬਰਾਤੀ (ਵੀਡੀਓ)
ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਦੱਖਣ-ਪੂਰਬੀ ਜ਼ਿਲ੍ਹਾ ਪੁਲਸ ਨੇ ਇਸ ਸਿੰਡੀਕੇਟ ਨਾਲ ਸਬੰਧਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੀ ਪਛਾਣ ਵੀਰ ਸਿੰਘ, ਰਾਜਿੰਦਰ ਉਰਫ ਰਾਜੇਸ਼ ਤੇ ਰਾਜ ਕੁਮਾਰ ਉਰਫ ਬਾਬਾ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਕੋਲੋਂ 22 ਕਿਲੋ ਤੋਂ ਵੱਧ ਗਾਂਜਾ ਬਰਾਮਦ ਕੀਤਾ ਹੈ। ਬਾਜ਼ਾਰ ’ਚ ਇਸ ਦੀ ਕੀਮਤ 11 ਲੱਖ ਰੁਪਏ ਦੱਸੀ ਜਾ ਰਹੀ ਹੈ। ਡੀ. ਸੀ. ਪੀ. ਈਸ਼ਾ ਪਾਂਡੇ ਅਨੁਸਾਰ ਜ਼ਿਲ੍ਹੇ ਦੀ ਏ. ਏ. ਟੀ. ਐੱਸ. ਟੀਮ ਦੇ ਇੰਸਪੈਕਟਰ ਰਾਜਿੰਦਰ ਸਿੰਘ ਡਾਗਰ ਦੀ ਅਗਵਾਈ ਹੇਠ ਕੈਨਾਲ ਰੋਡ, ਮਦਨਪੁਰ ਖਾਦਰ ਸਥਿਤ ਟਰੈਪ ਲਾ ਕੇ ਵੀਰ ਸਿੰਘ ਨੇ ਫੜ ਲਿਆ। ਇਸ ਦੀ ਸੂਹ ’ਤੇ ਟੀਮ ਨੇ ਭੀਮ ਬਸਤੀ ਤੋਂ ਰਾਜਿੰਦਰ ਉਰਫ ਰਾਜੇਸ਼ ਅਤੇ ਰਾਜ ਕੁਮਾਰ ਉਰਫ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਪੁੱਤ ਨਸ਼ੇ ਦਾ ਆਦੀ, ਘਰ ਦਾ ਖਰਚ ਪੂਰਾ ਕਰਨ ਲਈ ਮਾਂ ਬਣ ਗਈ ਨਸ਼ਾ ਸਮੱਗਲਰ
ਜਾਂਚ ਵਿਚ ਪਤਾ ਲੱਗਾ ਹੈ ਕਿ ਵੀਰ ਸਿੰਘ ਅਤੇ ਰਾਜਿੰਦਰ ਉਰਫ ਰਾਜੇਸ਼ ਜੀਜਾ-ਸਾਲਾ ਹੈ। ਰਾਜੇਸ਼ ਨੇ ਹੀ ਵੀਰ ਸਿੰਘ ਨੂੰ ਇਸ ਧੰਦੇ ਵਿਚ ਸ਼ਾਮਲ ਹੋਣ ਲਈ ਕਿਹਾ ਸੀ। ਵੀਰ ਸਿੰਘ ਨੇ ਆਪਣੀਆਂ ਦੋ ਧੀਆਂ ਦੇ ਵਿਆਹ ਲਈ ਲਏ ਕਰਜ਼ੇ ਨੂੰ ਮੋੜਨ ਲਈ ਇਹ ਧੰਦਾ ਸ਼ੁਰੂ ਕੀਤਾ ਸੀ। ਫਿਲਹਾਲ ਪੁਲਸ ਤਿੰਨਾਂ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਆਹਾਂ ਦੇ ਸੀਜ਼ਨ ਵਿਚਾਲੇ ਸਰਕਾਰ ਦਾ ਨਵਾਂ ਫਰਮਾਨ, ਦੇਣਾ ਹੋਵੇਗਾ ਹਲਫੀਆ ਬਿਆਨ
NEXT STORY