ਤਿਰੂਚਿਰਾਪੱਲੀ— ਤਾਮਿਲਨਾਡੂ ਦੇ ਤਿਰੂਚਿਰਾਪੱਲੀ ਦੀ ਇਕ ਮਹਿਲਾ ਅਦਾਲਤ ਨੇ ਆਪਣੀ 14 ਸਾਲਾ ਬੇਟੀ ਨਾਲ ਬਲਾਤਕਾਰ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦੇ ਜ਼ੁਰਮ 'ਚ 48 ਸਾਲਾ ਵਿਅਕਤੀ ਨੂੰ 43 ਸਾਲ ਦੀ ਸਜ਼ਾ ਸੁਣਾਈ ਹੈ। ਜਸਟਿਸ ਜਾਸਿੰਥਾ ਮਾਰਟਿਨ ਨੇ ਬੁੱਧਵਾਰ ਨੂੰ ਇਸ ਜ਼ਿਲੇ ਦੇ ਅਰਾਸਨਕੁੰਡੀ ਪਿੰਡ ਦੇ ਰਹਿਣ ਵਾਲੇ ਕਾਮਰਾਜ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਸ 'ਚ ਪਤਨੀ ਨੂੰ ਧਮਕਾਉਣ ਦੇ ਜ਼ੁਰਮ 'ਚ ਇਕ ਸਾਲ ਦੀ ਸਜ਼ਾ ਵੀ ਸ਼ਾਮਲ ਹੈ। ਇਸ ਦੇ ਅਧੀਨ ਉਸ ਨੂੰ 43 ਸਾਲ ਜੇਲ 'ਚ ਬਿਤਾਉਣੇ ਹੋਣਗੇ। ਉਸ ਨੇ ਜੁਲਾਈ 2013 ਤੋਂ ਆਪਣੀ 14 ਸਾਲਾ ਬੇਟੀ ਨਾਲ ਕਈ ਵਾਰ ਬਲਾਤਕਾਰ ਕੀਤਾ ਸੀ ਅਤੇ ਇਸ ਤੋਂ ਉਹ ਗਰਭਵਤੀ ਹੋ ਗਈ ਸੀ। ਉਸ ਨੇ ਆਪਣੀ ਪਤਨੀ ਨੂੰ ਵੀ ਧਮਕੀ ਦਿੱਤੀ ਸੀ। ਲੜਕੀ ਨੇ 5 ਮਾਰਚ 2015 ਨੂੰ ਬੱਚੇ ਨੂੰ ਜਨਮ ਦਿੱਤਾ ਸੀ ਪਰ ਉਸੇ ਸਾਲ ਜੂਨ 'ਚ ਬੱਚੇ ਦੀ ਮੌਤ ਹੋ ਗਈ। ਦੋਸ਼ੀ ਦੀ ਪਤਨੀ ਉਸ ਦਾ ਅਪਰਾਧ ਸਹਿਨ ਨਹੀਂ ਕਰ ਪਾ ਰਹੀ ਸੀ ਅਤੇ ਉਸ ਨੇ ਦਸੰਬਰ 2014 'ਚ ਸ਼ਿਕਾਇਤ ਦਰਜ ਕਰਵਾਈ। ਉਸ ਸਮੇਂ ਲੜਕੀ 7 ਮਹੀਨੇ ਦੀ ਗਰਭਵਤੀ ਸੀ। ਇਸਤਗਾਸਾ ਪੱਖ (ਦੋਸ਼ ਲਗਾਉਣ ਵਾਲੇ) ਨੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪਾਕਸੋ) 2012 ਦੇ ਅਧੀਨ ਨਾਬਾਲਗ ਲੜਕੀ ਨਾਲ ਯੌਨ ਉਤਪੀੜਨ ਕਰਨ ਦਾ ਮਾਮਲਾ ਦਰਜ ਕੀਤਾ।
ਇਸ ਤੋਂ ਇਲਾਵਾ ਉਸ ਦੇ ਖਿਲਾਫ ਅਪਰਾਧਕ ਧਮਕੀ ਦੇਣ ਦਾ ਵੀ ਮਾਮਲਾ ਦਰਜ ਕੀਤਾ ਗਿਆ ਹੈ। ਉਸ 'ਤੇ ਪਾਸਕੋ ਐਕਟ ਦੇ ਅਧੀਨ ਇਕ ਹਜ਼ਾਰ ਰੁਪਏ ਅਤੇ ਧਮਕਾਉਣ ਦੇ ਦੋਸ਼ 'ਚ 500 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਜਸਟਿਸ ਨੇ ਆਦੇਸ਼ ਦਿੱਤਾ ਕਿ ਵਿਅਕਤੀ ਲਗਾਤਾਰ 43 ਸਾਲ ਦੀ ਸਜ਼ਾ ਕੱਟੇਗਾ। ਜੱਜ ਨੇ ਕਿਹਾ ਕਿ ਅਦਾਲਤ ਨੇ ਜ਼ੁਰਮ ਦਾ ਗੰਭੀਰ ਨੋਟਿਸ ਲਿਆ ਹੈ। ਇਸ ਲਈ ਉਸ ਵਧ ਤੋਂ ਵਧ ਸਜ਼ਾ ਦਿੱਤੀ ਗਈ ਹੈ। ਇਸਤਗਾਸਾ ਪੱਖ ਦੇ ਵਕੀਲ ਕ੍ਰਿਸ਼ਨਾਵੇਨੀ ਨੇ ਕਿਹਾ ਕਿ ਲੜਕੀ ਅਪਰਾਧ ਕਾਰਨ ਮਨੋਵਿਗਿਆਨੀ ਤੌਰ 'ਤੇ ਪ੍ਰਭਾਵਿਤ ਹੋਈ। ਇਸਤਗਾਸਾ ਪੱਖ ਅਨੁਸਾਰ ਕਾਮਰਾਜ ਨੇ ਆਪਣੀ ਬੇਟੀ ਨਾਲ ਜੁਲਾਈ 2013 ਤੋਂ ਕਈ ਬਲਾਤਕਾਰ ਕੀਤਾ ਅਤੇ ਉਸ ਨੂੰ ਗਰਭਵਤੀ ਕਰ ਦਿੱਤਾ। ਲੜਕੀ ਦੀ ਮਾਂ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਬੇਟੀ ਗਰਭਵਤੀ ਹੈ ਤਾਂ ਇਸ ਨੇ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਰਾਜ ਨੇ ਉਸ ਨੂੰ ਧਮਕਾਇਆ ਅਤੇ ਇਸ ਕਾਰਨ ਉਹ ਦਸੰਬਰ 2015 'ਚ ਹੀ ਸ਼ਿਕਾਇਤ ਦਰਜ ਕਰਵਾ ਸਕੀ, ਉਸ ਸਮੇਂ ਲੜਕੀ 7 ਮਹੀਨੇ ਦੀ ਗਰਭਵਤੀ ਸੀ।
ਗੁਜਰਾਤ ਮਾਡਲ 'ਤੇ ਲਾਲੂ ਦਾ ਤੰਜ਼, ਕਿੱਥੇ ਹੈ ਵਿਕਾਸ ਕੋਈ ਲੱਭ ਕੇ ਲਿਆਓ
NEXT STORY