ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬ ਦਿੱਲੀ ਦੇ ਯਮੁਨਾ ਵਿਹਾਰ 'ਚ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ 'ਚ ਲੋਕਾਂ ਦੇ ਇਕ ਸਮੂਹ ਨੇ ਪਿਤਾ-ਪੁੱਤ ਨੂੰ ਗੋਲੀ ਮਾਰ ਦਿੱਤੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੀਰੇਂਦਰ ਅਗਰਵਾਲ ਨੂੰ ਛਾਤੀ 'ਚ ਗੋਲੀ ਲੱਗੀ ਅਤੇ ਉਨ੍ਹਾਂ ਦੇ ਪੁੱਤ ਸਚਿਨ ਅਗਰਵਾਲ ਦੇ ਹੱਥ 'ਚ ਗੋਲੀ ਲੱਗੀ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਦੋਹਾਂ ਦੀ ਸਥਿਤੀ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਸ ਅਨੁਸਾਰ, ਘਟਨਾ ਵੀਰਵਾਰ ਰਾਤ ਉਸ ਸਮੇਂ ਹੋਈ ਜਦੋਂ ਪੀੜਤ ਇਕ ਵਿਆਹ ਸਮਾਰੋਹ ਤੋਂ ਬਾਅਦ ਘਰ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਘਰ ਪਹੁੰਚਣ 'ਤੇ ਉਨ੍ਹਾਂ ਦੇਖਿਆ ਕਿ ਗੁਆਂਢੀ ਦੀ ਕਾਰ ਸੜਕ 'ਤੇ ਇਸ ਤਰ੍ਹਾਂ ਖੜ੍ਹੀ ਕੀਤੀ ਗਈ ਸੀ ਕਿ ਕਿਸੇ ਹੋਰ ਵਾਹਨ ਦੇ ਆਉਣ-ਜਾਣ ਲਈ ਜਗ੍ਹਾ ਹੀ ਨਹੀਂ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਆਰਿਫ਼ ਨਾਮੀ ਆਪਣੇ ਗੁਆਂਢੀ ਨੂੰ ਕਾਰ ਹਟਾਉਣ ਲਈ ਕਿਹਾ ਅਤੇ ਇਸ ਨੂੰ ਲੈ ਕੇ ਉਨ੍ਹਾਂ ਵਿਚਾਲੇ ਵਿਵਾਦ ਵੀ ਹੋਇਆ।
ਆਰਿਫ਼ ਦੇ ਮਕਾਨ ਮਾਲਕ ਫੁਰਕਾਨ ਅਤੇ ਹੋਰ ਸਥਾਨਕ ਲੋਕਾਂ ਦੇ ਦਖ਼ਲ ਤੋਂ ਬਾਅਦ ਸਥਿਤੀ ਕੰਟਰੋਲ 'ਚ ਆ ਗਈ। ਉਨ੍ਹਾਂ ਦੱਸਿਆ ਕਿ ਪਰ ਇਸ ਦੇ ਕੁਝ ਹੀ ਦੇਰ ਬਾਅਦ ਆਰਿਫ਼ ਕੁਝ ਲੋਕਾਂ ਨਾਲ ਅਗਰਵਾਲ ਦੇ ਘਰ ਪਹੁੰਚਿਆ। ਝਗੜਾ ਵਧਣ 'ਤੇ ਆਰਿਫ਼ ਅਤੇ ਉਸ ਦੇ ਸਾਥੀਆਂ ਨੇ ਗੋਲੀਆਂ ਚਲਾ ਦਿੱਤੀਆੰ, ਜਿਸ ਨਾਲ ਵੀਰੇਂਦਰ ਅਤੇ ਸਚਿਨ ਜ਼ਖ਼ਮੀ ਹੋ ਗਏ। ਵੀਰੇਂਦਰ ਦੇ ਦੂਜੇ ਪੁੱਤ ਸੌਰਭ ਅਗਰਵਾਲ ਨੇ ਕਿਹਾ ਕਿ ਸਮੂਹ ਨੇ 10-15 ਰਾਊਂਡ ਗੋਲੀਆਂ ਚਲਾਈਆਂ। ਪੁਲਸ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਘਟਨਾ ਦੇ ਬਾਅਦ ਦੌੜ ਰਹੇ ਆਰਿਫ਼ ਦੇ ਇਕ ਸਾਥੀ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਪੁਲਸ ਅਨੁਸਾਰ ਆਰਿਫ਼ ਸੈਕਿੰਡ ਹੈਂਡ ਕਾਰਾਂ ਦੀ ਖਰੀਦ-ਵਿਕਰੀ ਦਾ ਕੰਮ ਕਰਦਾ ਹੈ ਅਤੇ ਉਹ 7-8 ਮਹੀਨੇ ਪਹਿਲਾਂ ਹੀ ਇੱਥੇ ਰਹਿਣ ਆਇਆ ਸੀ। ਮਾਮਲੇ 'ਚ ਅੱਗੇ ਦੀ ਜਾਂਚ ਜਾਰੀ ਹੈ।
ਧਾਰਾ 370 ਰੱਦ ਕਰਨ ਦੇ ਕੇਂਦਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਕਰੇਗਾ SC
NEXT STORY