ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਔਰਤ ਨੇ ਜ਼ਹਿਰ ਜ਼ਹਿਰ ਨਿਗਲ਼ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਕਦਮ ਸੂਬੇ ਵਿੱਚ ਚੱਲ ਰਹੇ ਖਾਸ ਤੀਬਰ ਸੰਸ਼ੋਧਨ (Special Intensive Revision - SIR) ਅਭਿਆਸ ਦੌਰਾਨ ਵੋਟਰ ਸੂਚੀ ਦੇ ਗਿਣਤੀ ਫਾਰਮ ਨਾ ਮਿਲਣ ਦੇ ਡਰੋਂ ਚੁੱਕਿਆ ਸੀ।
ਮ੍ਰਿਤਕਾ ਦੀ ਪਛਾਣ ਹੁਗਲੀ ਦੇ ਧਨੀਆਖਾਲੀ ਇਲਾਕੇ ਦੀ ਆਸ਼ਾ ਸੋਰੇਨ ਵਜੋਂ ਹੋਈ ਹੈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਆਸ਼ਾ ਨੇ ਆਪਣੀ 6 ਸਾਲਾ ਧੀ ਨੂੰ ਵੀ ਜ਼ਹਿਰ ਦੇ ਦਿੱਤਾ ਸੀ। ਮਾਂ ਅਤੇ ਧੀ ਦੋਵੇਂ ਇਲਾਜ ਲਈ ਐੱਸ.ਐੱਸ.ਕੇ.ਐੱਮ. ਹਸਪਤਾਲ ਵਿੱਚ ਦਾਖਲ ਸਨ। ਇਲਾਜ ਕਰ ਰਹੇ ਡਾਕਟਰਾਂ ਅਨੁਸਾਰ, ਉਸ ਦੀ ਧੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਖ਼ਤਰੇ ਤੋਂ ਬਾਹਰ ਆਉਣ ਦੀ ਉਮੀਦ ਹੈ।
ਆਸ਼ਾ ਸੋਰੇਨ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਹ ਕਾਫ਼ੀ ਡਰੀ ਹੋਈ ਸੀ ਕਿਉਂਕਿ ਹਾਲ ਹੀ ਵਿੱਚ ਵੋਟਰ ਸੂਚੀ ਦੇ ਸੰਸ਼ੋਧਨ ਦੇ ਹਿੱਸੇ ਵਜੋਂ ਉਨ੍ਹਾਂ ਦੇ ਘਰ ਆਏ ਬੂਥ ਲੈਵਲ ਅਫ਼ਸਰ (BLO) ਨੇ ਉਸ ਨੂੰ ਜ਼ਰੂਰੀ ਗਿਣਤੀ ਫਾਰਮ ਨਹੀਂ ਦਿੱਤਾ ਸੀ। ਇੱਕ ਪਰਿਵਾਰਕ ਮੈਂਬਰ ਨੇ ਇਸ ਖ਼ੌਫ਼ਨਾਕ ਕਦਮ ਬਾਰੇ ਦੱਸਦਿਆਂ ਕਿਹਾ, "ਉਹ ਚਿੰਤਤ ਸੀ ਕਿਉਂਕਿ ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਨੂੰ ਫਾਰਮ ਮਿਲ ਗਏ ਸਨ, ਪਰ ਉਸ ਨੂੰ ਨਹੀਂ ਮਿਲਿਆ ਸੀ।"
ਇਹ ਵੀ ਪੜ੍ਹੋ- ਦਿੱਲੀ ਧਮਾਕੇ ਮਗਰੋਂ ਪਾਕਿਸਤਾਨ ਦੇ ਉੱਡੀ ਨੀਂਦ, ਫ਼ੌਜਾਂ ਨੂੰ ਕੀਤਾ Alert
ਆਸ਼ਾ ਦਾ ਲਗਭਗ 8 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਸਹੁਰੇ ਪਰਿਵਾਰ ਨਾਲ ਝਗੜੇ ਕਾਰਨ ਉਹ ਆਪਣੇ ਮਾਪਿਆਂ ਦੇ ਘਰ ਵਾਪਸ ਆ ਗਈ ਸੀ ਅਤੇ ਪਿਛਲੇ 6 ਸਾਲਾਂ ਤੋਂ ਉੱਥੇ ਹੀ ਰਹਿ ਰਹੀ ਸੀ। ਪਰਿਵਾਰ ਮੁਤਾਬਕ, ਜਦੋਂ ਵੋਟਰ ਸੂਚੀ ਦਾ ਤੀਬਰ ਸੰਸ਼ੋਧਨ ਸ਼ੁਰੂ ਹੋਇਆ ਤਾਂ ਬੀ.ਐੱਲ.ਓ. ਨੇ ਫਾਰਮ ਉਸ ਦੇ ਪਿਤਾ ਦੇ ਘਰ ਪਹੁੰਚਾਏ, ਪਰ ਆਸ਼ਾ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮਿਲੇ। ਸਹੁਰੇ ਪਰਿਵਾਰ ਨਾਲ ਉਸ ਦਾ ਸੰਪਰਕ ਟੁੱਟਿਆ ਹੋਣ ਕਾਰਨ, ਉਸ ਕੋਲ ਮਦਦ ਲਈ ਕੋਈ ਹੋਰ ਨਹੀਂ ਸੀ। ਇਸੇ ਨਿਰਾਸ਼ਾ ਦੇ ਚੱਲਦਿਆਂ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਧੀ ਨੂੰ ਵੀ ਜ਼ਹਿਰ ਦੇ ਦਿੱਤਾ।
ਇਸ ਘਟਨਾ ਤੋਂ ਬਾਅਦ ਧਨੀਆਖਾਲੀ ਤੋਂ ਤ੍ਰਿਣਮੂਲ ਕਾਂਗਰਸ (TMC) ਦੀ ਵਿਧਾਇਕਾ ਆਸ਼ੀਮਾ ਪਾਤਰਾ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਇਸ ਬਾਰੇ ਸੂਚਿਤ ਕੀਤਾ। ਟੀ.ਐੱਮ.ਸੀ. ਨੇ ਇਹ ਬਿਆਨ ਵੀ ਦਿੱਤਾ ਕਿ ਐੱਸ.ਆਈ.ਆਰ. ਦੇ ਡਰ ਕਾਰਨ ਹੁਣ ਤੱਕ ਤਕਰੀਬਨ 15 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਦਿੱਲੀ ਧਮਾਕੇ ਮਗਰੋਂ ਤਾਜ ਮਹਿਲ ਦੀ ਵਧਾਈ ਸੁਰੱਖਿਆ, ਆਉਣ-ਜਾਣ ਵਾਲੇ ਵਾਹਨਾਂ ਦੀ ਹੋ ਰਹੀ ਚੈਕਿੰਗ
NEXT STORY