Fact Check By: Aaj Tak
ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਉੱਤਰ ਪ੍ਰਦੇਸ਼ ਦੇ ਏਟਾ ਦਾ ਦੱਸ ਕੇ ਇਕ ਵੀਡੀਓ ਸ਼ੇਅਰ ਕੀਤਾ ਜਾ ਰਹੀ ਹੈ, ਜਿਸ ਵਿਚ ਪੁਲਸ ਮੁਲਾਜ਼ਮ ਡਾ. ਭੀਮਰਾਵ ਅੰਬੇਡਕਰ ਦੀ ਤਸਵੀਰ ਵਾਲੇ ਇਕ ਬੋਰਡ ਨੂੰ ਕੱਪੜੇ ਸਾਫ਼ ਕਰਦੇ ਨਜ਼ਰ ਆ ਰਹੇ ਹਨ। ਕਿਸੇ ਸੜਕ 'ਤੇ ਲੱਗੇ ਇਸ ਬੋਰਡ 'ਤੇ ਅੰਬੇਡਕਰ ਦੀ ਤਸਵੀਰ ਨਾਲ ਲਿਖਿਆ ਹੈ, ''ਤੁਹਾਡੇ ਪੈਰਾਂ ਵਿਚ ਜੁੱਤੀਆਂ ਭਾਵੇਂ ਹੀ ਨਾ ਹੋਣ ਪਰ ਹੱਥਾਂ 'ਚ ਕਿਤਾਬ ਜ਼ਰੂਰ ਹੋਣੀ ਚਾਹੀਦੀ ਹੈ। ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰਸ ਦਾ ਦਾਅਵਾ ਹੈ ਕਿ ਪੁਲਸ ਮੁਲਾਜ਼ਮ ਇਸ ਸੰਦੇਸ਼ ਨੂੰ ਮਿਟਾ ਰਹੇ ਹਨ।''
ਵੀਡੀਓ ਨੂੰ 'ਐਕਸ' 'ਤੇ ਸ਼ੇਅਰ ਕਰਦਿਆਂ ਯੂਜ਼ਰਸ ਲਿਖ ਰਹੇ ਹਨ, ''ਏਟਾ...ਦੌਦਲਪੁਰ ਪਿੰਡ ਵਿਚ ਲੱਗੇ ਬੋਰਡ ਵਿਚ ਲਿਖਿਆ ਸੀ ਤੁਹਾਡੇ ਪੈਰਾ ਵਿਚ ਜੁੱਤੀਆਂ ਭਾਵੇਂ ਹੀ ਨਾ ਹੋਣ ਪਰ ਹੱਥਾਂ 'ਚ ਕਿਤਾਬ ਜ਼ਰੂਰ ਹੋਣੀ ਚਾਹੀਦੀ ਹੈ। ਇਸ ਲੇਖ ਨੂੰ ਮਿਟਾਉਂਦੇ ਪੁਲਸ ਕਰਮੀ।'' ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਯੂ. ਪੀ. ਪੁਲਸ ਦੀ ਆਲੋਚਨਾ ਕੀਤੀ ਜਾ ਰਹੀ ਹੈ।
'ਆਜ ਤਕ' ਫੈਕਟ ਚੈਕ ਨੇ ਵੇਖਿਆ ਕਿ ਦਸੰਬਰ 2024 ਦੀ ਇਸ ਘਟਨਾ ਵਿਚ ਪੁਲਸ ਕਰਮੀ ਬੋਰਡ 'ਤੇ ਲਿਖੇ ਸੰਦੇਸ਼ ਨੂੰ ਨਹੀਂ ਮਿਟਾ ਰਹੇ ਸਨ, ਸਗੋਂ ਇਸ ਬੋਰਡ 'ਤੇ ਸ਼ਰਾਰਤੀ ਅਨਸਰਾਂ ਨੇ ਪੇਂਟ ਕਰ ਦਿੱਤਾ ਸੀ, ਜਿਸ ਨੂੰ ਪੁਲਸ ਮੁਲਾਜ਼ਮ ਸਾਫ ਕਰ ਰਹੇ ਸਨ।
ਕਿਵੇਂ ਪਤਾ ਲੱਗੀ ਸੱਚਾਈ?
ਵਾਇਰਲ ਵੀਡੀਓ ਦੇ ਕੀਫ੍ਰੇਰਮ ਨੂੰ ਰਿਸਰਵ ਸਰਚ ਕਰਨ 'ਤੇ ਸਾਨੂੰ ਇਸ ਦੀ ਬਿਹਤਰ ਕੁਆਲਿਟੀ ਵਾਲਾ ਵਰਜ਼ਨ 26 ਦਸੰਬਰ 2024 ਦੇ ਇਕ ਇੰਸਟਾਗ੍ਰਾਮ ਪੋਸਟ ਵਿਚ ਮਿਲਿਆ। ਇਸ ਦੇ ਕੈਪਸ਼ਨ ਵਿਚ ਪੁਲਸ ਮੁਲਾਜ਼ਮਾਂ ਦੀ ਤਾਰੀਫ਼ ਕੀਤੀ ਗਈ ਹੈ। ਇਸ ਵੀਡੀਓ ਦੀ ਸ਼ੁਰੂਆਤ ਵਿਚ ਬੋਰਡ 'ਤੇ ਪੇਂਟ ਵਰਗੀ ਚੀਜ਼ ਲੱਗੀ ਦਿੱਸਦੀ ਹੈ ਅਤੇ ਪੁਲਸ ਮੁਲਾਜ਼ਮ ਉਸ ਨੂੰ ਸਾਫ਼ ਕਰਦੇ ਨਜ਼ਰ ਆ ਰਹੇ ਹਨ।
ਕੀਵਰਡਸ ਸਰਚ ਜ਼ਰੀਏ ਲੱਭਣ 'ਤੇ ਸਾਨੂੰ 21 ਦਸੰਬਰ, 2024 ਦਾ ਇਕ ਟਵੀਟ ਮਿਲਿਆ ਜਿਸ ਵਿਚ ਸਾਰੇ ਬੋਰਡ ਉੱਤੇ ਪੇਂਟ ਨੂੰ ਲਾਗੂ ਦੇਖਿਆ ਜਾ ਸਕਦਾ ਹੈ। ਇਸ ਪੋਸਟ 'ਚ ਦਿੱਤੀ ਗਈ ਜਾਣਕਾਰੀ ਮੁਤਾਬਕ ਏਟਾ ਜ਼ਿਲ੍ਹੇ ਦੇ ਸਕੀਟ ਥਾਣਾ ਖੇਤਰ ਦੇ ਪਿੰਡ ਦੌਦਲਪੁਰ ਵਿਚ ਲਗਾਏ ਗਏ ਇਸ ਬੋਰਡ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਪੇਂਟ ਕੀਤਾ ਗਿਆ ਸੀ। ਇਸ ਕਾਰਨ ਪਿੰਡ ਵਾਸੀਆਂ ਨੇ ਗੁੱਸਾ ਜ਼ਾਹਰ ਕੀਤਾ ਅਤੇ ਉਨ੍ਹਾਂ ਦੀ ਸ਼ਿਕਾਇਤ ’ਤੇ ਪੁਲਸ ਮੌਕੇ ’ਤੇ ਪੁੱਜੀ ਸੀ।
ਇਸ ਪੋਸਟ ਦੇ ਜਵਾਬ ਵਿਚ ਏਟਾ ਪੁਲਸ ਨੇ ਸਾਫ਼ ਕੀਤੇ ਗਏ ਬੋਰਡ ਦੇ ਨਾਲ ਪੁਲਸ ਮੁਲਾਜ਼ਮਾਂ ਦੀ ਤਸਵੀਰ ਸਾਂਝੀ ਕੀਤੀ ਸੀ ਅਤੇ ਲਿਖਿਆ ਸੀ ਕਿ ਸਥਾਨਕ ਪੁਲਸ ਨੇ ਬੋਰਡ 'ਤੇ ਲੱਗੇ ਰੰਗ ਨੂੰ ਹਟਾ ਦਿੱਤਾ ਹੈ।
ਇਸ ਘਟਨਾ ਨਾਲ ਜੁੜੀ ਹਿੰਦੁਸਤਾਨ ਦੀ ਇਕ ਖਬਰ ਮੁਤਾਬਕ ਚਪਰਈ ਮਾਰਗ 'ਤੇ ਸਥਿਤ ਪਿੰਡ ਦੌਦਲਪੁਰ ਦੀ ਪਛਾਣ ਲਈ ਪਿੰਡ ਦੇ ਬਾਹਰ ਇਕ ਬੋਰਡ ਲਗਾਇਆ ਗਿਆ ਹੈ। ਇਸ ਬੋਰਡ ਨਾਲ ਛੇੜਛਾੜ ਦੀ ਇਹ ਤੀਜੀ ਘਟਨਾ ਸੀ। ਇਸ ਖਬਰ ਵਿਚ ਦੱਸਿਆ ਗਿਆ ਹੈ ਕਿ ਇਹ ਬੋਰਡ ਪੁਲਸ ਵਾਲਿਆਂ ਨੇ ਹੀ ਠੀਕ ਕਰਵਾਇਆ ਸੀ। ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਪੁਲਸ ਵਾਲੇ ਬੋਰਡ 'ਤੇ ਲਿਖੇ ਸੰਦੇਸ਼ ਨੂੰ ਮਿਟਾ ਦੇਣਗੇ।
ਇਸ ਤੋਂ ਬਾਅਦ ਅਸੀਂ ਸਕੀਟ ਥਾਣੇ ਦੇ ਸੀ. ਓ. ਕ੍ਰਿਸ਼ਨਾ ਮੁਰਾਰੀ ਦੋਹਰਾ ਨਾਲ ਸੰਪਰਕ ਕੀਤਾ। 'ਆਜ ਤਕ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ 21 ਦਸੰਬਰ 2024 ਦੀ ਸਵੇਰ ਨੂੰ ਭੀਮ ਰਾਓ ਅੰਬੇਡਕਰ ਦੀ ਤਸਵੀਰ ਵਾਲੇ ਬੋਰਡ ਨਾਲ ਛੇੜਛਾੜ ਕਰਨ ਅਤੇ ਉਸ 'ਤੇ ਪੇਂਟ ਕਰਨ ਦੀ ਸ਼ਿਕਾਇਤ ਪੁਲਸ ਨੂੰ ਮਿਲੀ ਸੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਖੁਦ ਬੋਰਡ ਸਾਫ਼ ਕਰ ਦਿੱਤਾ ਸੀ। ਕ੍ਰਿਸ਼ਨਾ ਮੁਰਾਰੀ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਸ਼ੀ ਕੌਣ ਸਨ ਪਰ ਹੁਣ ਬੋਰਡ ਨੂੰ ਜਾਲ ਨਾਲ ਢੱਕ ਦਿੱਤਾ ਗਿਆ ਹੈ ਅਤੇ ਨਿਗਰਾਨੀ ਲਈ ਸੀ. ਸੀ. ਟੀ. ਵੀ ਕੈਮਰੇ ਵੀ ਲਗਾਏ ਗਏ ਹਨ। ਏਟਾ ਪੁਲਸ ਨੇ 12 ਜਨਵਰੀ ਨੂੰ ਟਵੀਟ ਕਰਦੇ ਹੋਏ ਵੀ ਵਾਇਰਲ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ ਹੈ।
ਸਾਫ ਹੈ, ਏਟਾ ਵਿਚ ਲੱਗਾ ਭੀਮਰਾਵ ਅੰਬੇਡਕਰ ਦੇ ਬੋਰਡ 'ਤੇ ਪੁਲਸ ਕਰਮੀ ਸੰਦੇਸ਼ ਨਹੀਂ ਮਿਟਾ ਰਹੇ ਸਨ, ਸਗੋਂ ਉਸ 'ਤੇ ਲਾਏ ਗਏ ਪੇਂਟ ਨੂੰ ਸਾਫ ਕਰ ਰਹੇ ਸਨ।
(Disclaimer: ਇਹ ਫੈਕਟ ਮੂਲ ਤੌਰ 'ਤੇ Aaj Tak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ ਨਿਕਲੀ ਭਰਤੀ, ਜਾਣੋ ਉਮਰ ਹੱਦ ਸਣੇ ਹੋਰ ਸ਼ਰਤਾਂ
NEXT STORY