ਬਿਲਾਸਪੁਰ— ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ ਵਿਚ ਐਤਵਾਰ ਨੂੰ ਖ਼ੁਦਕੁਸ਼ੀ ਦੇ ਇਕ ਸ਼ੱਕੀ ਮਾਮਲੇ ਵਿਚ 55 ਸਾਲਾ ਇਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀਬੀ ਆਪਣੇ ਸਰਕਾਰੀ ਰਿਹਾਇਸ਼ 'ਤੇ ਫੰਦੇ ਨਾਲ ਲਟਕਦੀ ਮਿਲੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੁੰਗੇਲੀ ਦੇ ਐੱਸ. ਪੀ. ਅਰਵਿੰਦ ਕੁਜੂਰ ਨੇ ਦੱਸਿਆ ਕਿ ਮੁੰਗੇਲੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਾਂਤਾ ਮਾਰਟਿਨ ਸਵੇਰੇ ਇੱਥੇ ਕਰਹੀ ਖੇਤਰ 'ਚ ਆਪਣੇ ਸਰਕਾਰੀ ਰਿਹਾਇਸ਼ ਵਿਚ ਕਮਰੇ 'ਚ ਪੱਖੇ ਨਾਲ ਲਟਕੀ ਮਿਲੀ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਸ਼ਨੀਵਾਰ ਦੀ ਸ਼ਾਮ ਨੂੰ ਛੇਤੀ ਰੋਟੀ ਖਾਣ ਤੋਂ ਬਾਅਦ ਜੱਜ ਬੀਬੀ ਆਪਣੇ ਰਸੋਈਏ ਅਤੇ ਹੋਰ ਕਾਮਿਆਂ ਨੂੰ ਘਰ 'ਚੋਂ ਜਾਣ ਲਈ ਕਿਹਾ ਸੀ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'
ਪੁਲਸ ਅਧਿਕਾਰੀ ਅਰਵਿੰਦ ਨੇ ਦੱਸਿਆ ਕਿ ਜਦੋਂ ਐਤਵਾਰ ਦੀ ਸਵੇਰ ਨੂੰ ਰਸੋਈਆ ਵਾਪਸ ਆਇਆ ਤਾਂ ਉਸ ਨੇ ਵੇਖਿਆ ਕਿ ਉਨ੍ਹਾਂ ਦੀ ਰਿਹਾਇਸ਼ ਦੇ ਦਰਵਾਜ਼ੇ ਅੰਦਰੋਂ ਬੰਦ ਹਨ। ਉਸ ਨੇ ਖਿੜਕੀ ਤੋਂ ਵੇਖਿਆ ਤਾਂ ਜੱਜ ਪੱਖੇ ਨਾਲ ਲਟਕੀ ਹੋਈ ਸੀ ਅਤੇ ਉਸ ਨੇ ਇਸ ਗੱਲ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਦੀ ਟੀਮ ਨੇ ਦਰਵਾਜ਼ਾ ਤੋੜਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਓਧਰ ਜੱਜ ਬੀਬੀ ਦੇ ਸਟਾਫ਼ ਮੁਤਾਬਕ ਉਹ ਪਿਛਲੇ ਸਾਲ ਆਪਣੇ ਪਤੀ ਦੀ ਮੌਤ ਤੋਂ ਬਾਅਦ ਪਰੇਸ਼ਾਨੀ ਵਿਚ ਸੀ। ਐੱਸ. ਪੀ. ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ 'ਚੋਂ ਇਕ ਦਿੱਲੀ 'ਚ ਜਦਕਿ ਦੂਜਾ ਰਾਏਪੁਰ 'ਚ ਰਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ
ਕੇਜਰੀਵਾਲ ਨੇ 11 ਵਿਧਾਇਕਾਂ ਨੂੰ ਜ਼ਿਲ੍ਹਾ ਵਿਕਾਸ ਕਮੇਟੀਆਂ ਦੇ ਪ੍ਰਧਾਨ ਦੇ ਰੂਪ 'ਚ ਕੀਤਾ ਨਾਮਜ਼ਦ
NEXT STORY