ਕਟੜਾ–ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਤੋਂ ਬਾਅਦ ਵਾਪਸੀ ਲਈ ਕਟੜਾ ਰੇਲਵੇ ਸਟੇਸ਼ਨ ਪਹੁੰਚੀ ਮਹਿਲਾ ਸ਼ਰਧਾਲੂ ਦੀ ਸ਼ੱਕੀ ਹਾਲਾਤ ਵਿਚ ਸਟੇਸ਼ਨ ਕੰਪਲੈਕਸ 'ਚ ਹੀ ਮੌਤ ਹੋ ਗਈ। ਓਧਰ ਜੀ. ਆਰ. ਪੀ. ਕਟੜਾ ਨੇ ਇਸ ਸਬੰਧ 'ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਮਹਿਲਾ ਸ਼ਰਧਾਲੂ ਰੀਤੂ ਪੁੱਤਰੀ ਬਲਦੇਵ ਰਾਜ ਨਿਵਾਸੀ ਨਵੀਂ ਦਿੱਲੀ ਦਰਸ਼ਨਾਂ ਤੋਂ ਬਾਅਦ ਕਟੜਾ ਰੇਲਵੇ ਸਟੇਸ਼ਨ ’ਤੇ ਵਾਪਸੀ ਲਈ ਪਹੁੰਚੀ ਸੀ ਕਿ ਸਟੇਸ਼ਨ ਕੰਪਲੈਕਸ 'ਚ ਹੀ ਸ਼ੱਕੀ ਹਾਲਾਤ 'ਚ ਅਚਾਨਕ ਮੌਤ ਹੋ ਗਈ। ਉਸ ਨੂੰ ਤੁਰੰਤ ਜੀ. ਆਰ. ਪੀ. ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਕਟੜਾ ਇਲਾਜ ਕੇਂਦਰ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਇਲਾਜ ਦੇ ਦੌਰਾਨ ਉਸਨੂੰ ਮ੍ਰਿਤਕ ਐਲਾਨ ਦਿੱਤਾ।
'ਆਪ' ਦਾ ਮੈਨੀਫੈਸਟੋ ਜਾਰੀ, ਕੇਜਰੀਵਾਲ ਬੋਲੇ- ਮੋਦੀ ਨੂੰ ਛੱਡ ਸਾਰਿਆਂ ਨੂੰ ਦੇਵਾਂਗੇ ਸਮਰਥਨ
NEXT STORY