ਨੈਸ਼ਨਲ ਡੈਸਕ- ਅਰਬ ਸਾਗਰ ਤੋਂ ਉੱਠੇ ਚੱਕਰਵਾਤੀ ਤੂਫਾਨ ਬਿਪਰਜੋਏ ਜਿਵੇਂ-ਜਿਵੇਂ ਅੱਗੇ ਵੱਧ ਰਿਹਾ ਹੈ, ਗੁਜਰਾਤ ਦੇ ਤੱਟੀ ਇਲਾਕਿਆਂ 'ਚ ਹਰ ਕੋਈ ਇਹੀ ਦੁਆ ਕਰ ਰਿਹਾ ਹੈ ਕਿ ਚੱਕਰਵਾਤ ਕਮਜ਼ੋਰ ਪੈ ਜਾਵੇ ਅਤੇ ਨੁਕਸਾਨ ਘੱਟ ਤੋਂ ਘੱਟ ਹੋਵੇ ਪਰ ਫਿਰ ਵੀ ਗੁਜਰਾਤ 'ਚ ਹਰ ਪਾਸੇ ਨੁਕਸਾਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਚੱਕਰਵਾਤੀ ਤੂਫਾਨ ਦੇ ਵਿਚ ਇਕ ਵੀਡੀਓ ਟਵਿਟਰ 'ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਗੁਜਰਾਤ ਦੇ ਬਰਦਾ ਡੂੰਗਰ ਦੀ ਹੈ ਅਤੇ ਇਸ ਵੀਡੀਓ ਨੂੰ ਗੁਜਰਾਤ ਦੇ ਡੀ.ਜੀ.ਪੀ. ਨੇ ਰੀ-ਟਵੀਟ ਕੀਤਾ ਹੈ। ਵੀਡੀਓ 'ਚ ਇਕ ਮਹਿਲਾ ਪੁਲਸ ਮੁਲਾਜ਼ਮ ਚੱਕਰਵਾਤੀ ਤੂਫਾਨ ਤੋਂ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਲੈ ਕੇ ਜਾਂਦੀ ਦਿਸ ਰਹੀ ਹੈ ਅਤੇ ਨਾਲ 4 ਦਿਨਾਂ ਦੇ ਛੋਟੇ ਬੱਚੇ ਨੂੰ ਸੰਭਾਲਦੇ ਹੋਏ ਵੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ- ਖ਼ਤਰੇ ਦੀ ਦਹਿਲੀਜ਼ 'ਤੇ ਗੁਜਰਾਤ! 100 ਸਾਲ ’ਚ ਦੇਖ ਚੁੱਕੈ 120 ਤੋਂ ਵੱਧ ਚੱਕਰਵਾਤ
ਦਰਅਸਲ, ਇਕ ਮਹਿਲਾ ਪੁਲਸ ਮੁਲਾਜ਼ਮ 4 ਦਿਨਾਂ ਦੇ ਇਕ ਨਵਜੰਮੇ ਬੱਚੇ ਨੂੰ ਗੋਦ 'ਚ ਲੈ ਕੇ ਸੁਰੱਖਿਅਤ ਸਥਾਨ 'ਤੇ ਲੈ ਕੇ ਜਾਣ 'ਚ ਮਦਦ ਕਰ ਰਹੀ ਹੈ। ਜਦਕਿ ਬੱਚੀ ਦੀ ਮਾਂ ਅਤੇ ਕਈ ਹੋਰ ਔਰਤਾਂ ਵੀ ਉਸਦੇ ਨਾਲ ਚੱਲ ਰਹੀਆਂ ਹਨ। ਫਿਸਲਣ ਵਾਲੀ ਥਾਂ ਹੋਣ ਕਾਰਨ ਬੱਚੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ, ਇਸ ਲਈ ਮਹਿਲਾ ਪੁਲਸ ਮੁਲਾਜ਼ਮ ਨੇ ਬੱਚੇ ਨੂੰ ਆਪਣੀ ਗੋਦੀ 'ਚ ਚੁੱਕਿਆ ਹੋਇਆ ਹੈ।
ਇਹ ਵੀ ਪੜ੍ਹੋ- ਮੋਦੀ ਸਰਕਾਰ ਨੇ ਹੁਣ 'ਨਹਿਰੂ ਮੈਮੋਰੀਅਲ' ਦਾ ਨਾਂ ਬਦਲ ਕੇ ਰੱਖਿਆ PM ਮੈਮੋਰੀਅਲ, ਭੜਕੀ ਕਾਂਗਰਸ
ਮਹਿਲਾ ਪੁਲਸ ਦੀ ਇਸ ਭਾਵਨਾ ਨੂੰ ਦੇਖਦੇ ਹੋਏ ਗੁਜਰਾਤ ਦੇ ਸੈਰ-ਸਪਾਟਾ ਮੰਤਰੀ ਮੁਲੁਭਾਈ ਬੇਰਾ ਨੇ ਟਵੀਟ ਕਰਕੇ ਲਿਖਿਆ ਕਿ ਜੇਕਰ ਤੁਸੀਂ ਗੁਜਰਾਤ ਪੁਲਸ ਦੇ ਨਾਲ ਹੋ ਤਾਂ ਤੁਸੀਂ ਬਿਲਕੁਲ ਸੁਰੱਖਿਅਤ ਹੱਥਾਂ 'ਚ ਹੋ।
ਅਰਬ ਸਾਗਰ ਤੋਂ ਉੱਠੇ ਤੂਫਾਨ ਕਾਰਨ ਗੁਜਰਾਤ 'ਚ ਬਿਪਰਜੋਏ ਨੇ ਭਿਆਨਕ ਰੂਪ ਧਾਰ ਲਿਆ ਹੈ। ਇਸ ਤੂਫਾਨ ਕਾਰਨ 22 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਹਰ ਹੈ, 23 ਮਵੇਸ਼ੀਆਂ ਦੀ ਮੌਤ ਦੀ ਖਬਰ ਅਤੇ ਕਈ ਥਾਵਾਂ 'ਤੇ ਵੱਡੀ ਗਿਣਤੀ 'ਚ ਦਰੱਖਤ ਉਖੜਣ ਦੀ ਵੀ ਖਬਰ ਹੈ। ਉਥੇ ਹੀ ਬਿਜਲੀ ਦੇ ਖੰਭੇ ਉਖੜਣ ਕਾਰਨ 940 ਪਿੰਡਾਂ 'ਚ ਬਿਜਲੀ ਵੀ ਗੁਲ ਹੋ ਗਈ ਹੈ।
ਆਈ.ਐੱਮ.ਡੀ. (ਭਾਰਤੀ ਮੌਸਮ ਵਿਭਾਗ) ਨੇ ਚਿਤਾਵਨੀ ਦਿੱਤੀ ਹੈ ਕਿ 16 ਅਤੇ 17 ਜੂਨ ਨੂੰ ਰਾਜਸਥਾਨ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਚੱਕਰਵਾਤ ਦੇ ਉੱਤਰ-ਪੱਛਮ ਵੱਲ ਵਧਣ ਦੀ ਉਮੀਦ ਹੈ, ਜਿਸ ਕਾਰਨ ਸੂਬੇ 'ਚ ਭਾਰੀ ਬਾਰਿਸ਼ ਹੋਵੇਗੀ।
ਇਹ ਵੀ ਪੜ੍ਹੋ- 20 ਤੋਂ 25 ਜੂਨ ਤਕ US ਅਤੇ ਮਿਸਰ ਦੌਰੇ 'ਤੇ PM ਮੋਦੀ, ਵਿਦੇਸ਼ ਮੰਤਰਾਲਾ ਨੇ ਜਾਰੀ ਕੀਤਾ ਯਾਤਰਾ ਦਾ ਸ਼ੈਡਿਊਲ
ਸਬਜ਼ੀ ਉਤਪਾਦਕਾਂ ਲਈ ਸਿਰਦਰਦੀ ਬਣੀ ਕੋਲਡ ਸਟੋਰੇਜ ਦੀ ਘਾਟ, ਸਤਾਉਣ ਲੱਗੀ ਇਹ ਚਿੰਤਾ
NEXT STORY