ਜੈਪੁਰ (ਭਾਸ਼ਾ)- ਵੋਟਾਂ ਦੀ ਗਿਣਤੀ ਦੁਪਹਿਰ ਇਕ ਵਜੇ ਤੱਕ ਰੁਝਾਨਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਬੜ੍ਹਤ ਮਿਲਣ ਦੇ ਨਾਲ ਹੀ ਇੱਥੇ ਪਾਰਟੀ ਹੈੱਡ ਕੁਆਰਟਰ 'ਚ ਵਰਕਰਾਂ ਨੂੰ ਜਸ਼ਨ ਮਨਾਉਂਦੇ ਦੇਖਿਆ ਜਾ ਸਕਦਾ ਹੈ। ਉੱਥੇ ਹੀ ਚੋਣਾਂ ਦੌਰਾਨ ਕਾਂਗਰਸ ਵਰਕਰਾਂ ਅਤੇ ਨੇਤਾਵਾਂ ਲਈ ਬਣਾਏ ਗਏ ਪਾਰਟੀ ਦੇ 'ਵਾਰ ਰੂਮ' 'ਚ ਸੰਨਾਟਾ ਛਾਇਆ ਹੋਇਆ ਹੈ। ਭਾਜਪਾ ਵਰਕਰ ਸਵੇਰੇ-ਸਵੇਰੇ ਹੀ ਪਾਰਟੀ ਦਫ਼ਤਰ ਪਹੁੰਚ ਗਏ ਅਤੇ ਰੁਝਾਨਾਂ 'ਚ ਪਾਰਟੀ ਨੂੰ ਕਾਂਗਰਸ 'ਤੇ ਬੜ੍ਹਤ ਮਿਲਦੀ ਦਿਖਾਈ ਦੇਣ ਦੇ ਨਾਲ ਹੀ ਉਨ੍ਹਾਂ ਨੇ ਢੋਲ-ਨਗਾੜਿਆਂ ਨਾਲ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
ਪਾਰਟੀ ਦਫ਼ਤਰ 'ਚ ਵੱਡੀ ਗਿਣਤੀ 'ਚ ਮਹਿਲਾ ਵਰਕਰ ਵੀ ਹਨ। ਉਨ੍ਹਾਂ ਨੇ 'ਮੋਦੀ-ਮੋਦੀ' ਦੇ ਨਾਅਰੇ ਲਗਾਏ। ਪਾਰਟੀ ਦੇ ਇਕ ਵਰਕਰ ਨੇ ਦਾਅਵਾ ਕੀਤਾ,''ਭਾਜਪਾ ਨੂੰ ਬੰਪਰ ਜਿੱਤ ਮਿਲਣ ਜਾ ਰਹੀ ਹੈ ਅਤੇ ਉਹ ਸਰਕਾਰ ਬਣਾਏਗੀ।'' ਉੱਥੇ ਹੀ ਕਾਂਗਰਸ ਦਫ਼ਤਰ 'ਚ ਕੋਈ ਵਰਕਰ ਨਜ਼ਰ ਨਹੀਂ ਆਇਆ ਅਤੇ ਸਾਰੇ ਨੇਤਾ ਦਫ਼ਤਰ ਦੇ ਅੰਦਰ ਬੈਠ ਕੇ ਰੁਝਾਨਾਂ ਦਾ ਮੁਲਾਂਕਣ ਕਰ ਰਹੇ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ, ਰਾਜ ਦੀਆਂ 199 ਸੀਟਾਂ ਲਈ ਹੁਣ ਤੱਕ ਆਏ ਰੁਝਾਨਾਂ 'ਚ 112 ਸੀਟਾਂ 'ਤੇ ਭਾਜਪਾ, ਜਦੋਂ ਕਿ 70 ਸੀਟਾਂ 'ਤੇ ਕਾਂਗਰਸ ਅੱਗੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਦੀਆਂ ਉੱਚੀਆਂ ਚੋਟੀਆਂ ਬਰਫ ਨਾਲ ਢਕੀਆਂ, ਸੜਕਾਂ ’ਤੇ ਤਿਲਕਣ ਵਧੀ
NEXT STORY