ਨਵੀਂ ਦਿੱਲੀ - ਦਿੱਲੀ ਦੇ ਵਿਕਾਸਪੁਰੀ ਵਿੱਚ ਸਥਿਤ ਯੂ.ਕੇ. ਨਰਸਿੰਗ ਹੋਮ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਜੂਦ ਹਨ। ਨਰਸਿੰਗ ਹੋਮ ਦੀ ਪਹਿਲੀ ਮੰਜ਼ਿਲ 'ਤੇ ਬਣੇ ਸਟੋਰ ਰੂਮ ਵਿੱਚ ਅੱਗ ਲੱਗੀ। ਨਰਸਿੰਗ ਹੋਮ ਵਿੱਚ ਮੌਜੂਦ ਮਰੀਜ਼ਾਂ ਨੂੰ ਦਿੱਲੀ ਪੁਲਸ ਅਤੇ ਹਸਪਤਾਲ ਦੇ ਸਟਾਫ ਨੇ ਦੂਜੇ ਹਸਪਤਾਲ ਵਿੱਚ ਸ਼ਿਫਟ ਕਰਵਾਇਆ। ਕੁੱਝ ਮਰੀਜ਼ਾਂ ਨੂੰ ਅਜੇ ਸ਼ਿਫਟ ਕਰਣ ਦਾ ਕੰਮ ਜਾਰੀ ਹੈ। ਨਰਸਿੰਗ ਹੋਮ ਵਿੱਚ ਕੁੱਝ ਕੋਰੋਨਾ ਮਰੀਜ਼ਾਂ ਦਾ ਇਲਾਜ ਵੀ ਚੱਲ ਰਿਹਾ ਸੀ।
ਇਹ ਵੀ ਪੜ੍ਹੋ- ਇਸ ਸੂਬੇ 'ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ, ਮੌਜੂਦਾ ਵਾਇਰਸ ਨਾਲੋਂ 15 ਗੁਣਾ ਜ਼ਿਆਦਾ ਖ਼ਤਰਨਾਕ
ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇੱਥੇ ਕੁਲ 26 ਮਰੀਜ਼ ਦਾਖਲ ਸਨ। ਜਿਨ੍ਹਾਂ ਵਿਚੋਂ 17 ਕੋਰੋਨਾ ਮਰੀਜ਼ ਸਨ। ਹਸਪਤਾਲ ਸਟਾਫ ਦੀ ਮਦਦ ਨਾਲ ਸਾਰਿਆਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। 11 ਵਜੇ ਦੇ ਕਰੀਬ ਨਰਸਿੰਗ ਹੋਮ ਵੱਲੋਂ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਕਰਮੀਆਂ ਦੀ ਟੀਮ ਪਹੁੰਚ ਗਈ ਅਤੇ ਅੱਗ 'ਤੇ ਕਾਬੂ ਪਾਉਣ ਵਿੱਚ ਲੱਗ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕੋਰੋਨਾ: ਮਹਾਰਾਸ਼ਟਰ 'ਚ 24 ਘੰਟੇ 'ਚ 51,880 ਨਵੇਂ ਮਾਮਲੇ, 891 ਮਰੀਜ਼ਾਂ ਨੇ ਤੋੜਿਆ ਦਮ
NEXT STORY