ਗੁਰੂਗ੍ਰਾਮ (ਭਾਸ਼ਾ)- ਹਰਿਆਣਾ 'ਚ ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਇਲਾਕੇ 'ਚ ਇਕ ਚਾਰ ਮੰਜ਼ਿਲਾ ਇਮਾਰਤ 'ਚ ਸ਼ੁੱਕਰਵਾਰ ਸਵੇਰੇ ਅੱਗ ਲੱਗਣ ਨਾਲ 2 ਲੋਕ ਝੁਲਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਸੁਸ਼ਾਂਤ ਲੋਕ ਕੇ ਸੀ ਬਲਾਕ 'ਚ ਸਥਿਤ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਇਸ ਇਮਾਰਤ 'ਚ ਲੋਕ ਪੇਇੰਗ ਗੈਸਟ (ਪੀਜੀ) ਦੇ ਤੌਰ 'ਤੇ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਪੁਲਸ ਦੇ ਦਲ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ 11 ਲੋਕਾਂ ਨੂੰ ਬਚਾਇਆ।
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਅਧਿਕਾਰੀ ਨਰੇਂਦਰ ਯਾਦਵ ਅਨੁਸਾਰ, ਅੱਗ ਲੱਗਣ ਬਾਰੇ ਸਵੇਰੇ ਕਰੀਬ 5 ਵਜੇ ਸੂਚਨਾ ਮਿਲੀ ਅਤੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੂੰ ਹਾਦਸੇ ਵਾਲੀ ਜਗ੍ਹਾ 'ਤੇ ਭੇਜਿਆ ਗਿਆ। ਉਨ੍ਹਾਂ ਕਿਹਾ,''ਇਸ ਚਾਰ ਮੰਜ਼ਿਲਾ ਪੀਜੀ ਇਮਾਰਤ 'ਚ 18 ਕਮਰੇ ਹਨ। ਅੱਗ ਲੱਗਣ ਸਮੇਂ ਕਈ ਲੋਕ ਸੌਂ ਰਹੇ ਸਨ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।'' ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾਉਣ ਲਈ ਪੁਲਸ ਜਾਂਚ ਕਰ ਰਹੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਨਾਲ 2 ਕਾਰਾਂ, 2 ਸਕੂਟਰ ਅਤੇ ਤਿੰਨ ਮੋਟਰਸਾਈਕਲ ਸੜ ਕੇ ਸੁਆਹ ਗੋ ਗਏ।
PM ਮੋਦੀ ਖ਼ਿਲਾਫ਼ ਬਿਆਨ ਦੇ ਕੇ ਕਸੂਤੇ ਘਿਰੇ ਖੜਗੇ, ਚੋਣ ਕਮਿਸ਼ਨ ਕੋਲ ਪੁੱਜੀ ਭਾਜਪਾ, FIR ਦੀ ਕੀਤੀ ਮੰਗ
NEXT STORY