ਨਵੀਂ ਦਿੱਲੀ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨਾਲ ਗੱਲ ਕੀਤੀ। ਇਹ ਗੱਲਬਾਤ ਗੁਆਂਢੀ ਦੇਸ਼ ਨੇਪਾਲ 'ਚ ਭਾਰੀ ਮੀਂਹ ਅਤੇ ਗਲੇਸ਼ੀਅਰ ਫਟਣ ਤੋਂ ਬਾਅਦ ਸੂਬੇ 'ਚ ਹੜ੍ਹ ਦੇ ਖਤਰੇ ਨੂੰ ਲੈ ਕੇ ਹੋਈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਟ (NDRF) ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।
ਅਧਿਕਾਰੀ ਨੇ ਦੱਸਿਆ ਕਿ ਚੌਧਰੀ ਨਾਲ ਫੋਨ 'ਤੇ ਗੱਲਬਾਤ 'ਚ ਸ਼ਾਹ ਨੇ ਕਿਸੇ ਵੀ ਸੰਭਾਵਿਤ ਸੰਕਟ ਨਾਲ ਨਜਿੱਠਣ ਲਈ ਕੇਂਦਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਬੁੱਧਵਾਰ ਤੜਕੇ ਤਿੱਬਤ ਨਾਲ ਲੱਗਦੇ ਮੱਧ ਨੇਪਾਲ ਦੇ 2 ਜ਼ਿਲ੍ਹਿਆਂ 'ਚ ਆਏ ਭਿਆਨਕ ਹੜ੍ਹ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ, ਨਦੀ ਦੇ ਕਿਨਾਰੇ ਲੱਗਦੇ ਇਲਾਕਿਆਂ 'ਚ ਭਾਰੀ ਤਬਾਹੀ ਹੋਈ ਅਤੇ ਘੱਟੋ-ਘੱਟ ਇਕ ਦਰਜਨ ਪਣ-ਬਿਜਲੀ ਪ੍ਰਾਜੈਕਟਾਂ ਨੂੰ ਨੁਕਸਾਨ ਪਹੁੰਚਿਆ।
ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 9 ਵਜੇ (ਸਥਾਨਕ ਸਮੇਂ) ਤਿੱਬਤ ਵੱਲ ਆਉਣ ਵਾਲੀ ਭੋਟੇ ਕੋਸ਼ੀ ਨਦੀ 'ਚ ਹੜ੍ਹ ਦਾ ਪਾਣੀ ਤੇਜ਼ੀ ਨਾਲ ਵਧਿਆ, ਜਿਸ ਨਾਲ ਤਿੱਬਤ ਨਾਲ ਲੱਗਦੇ ਰਸੁਵਾ ਅਤੇ ਧਾਡਿੰਗ ਜ਼ਿਲ੍ਹੇ, ਕਾਠਮਾਂਡੂ ਦੇ ਦੱਖਣ-ਪੱਛਮ 'ਚ ਸਥਿਤ ਨੁਵਾਕੋਟ ਜ਼ਿਲ੍ਹੇ ਪ੍ਰਭਾਵਿਤ ਹੋਏ। ਤਿੱਬਤ ਨਾਲ ਲੱਗਦੇ ਰਸੁਵਾ ਜ਼ਿਲ੍ਹੇ 'ਚ ਲਾਪਤਾ ਹੋਏ ਕਰੀਬ 400 ਲੋਕਾਂ 'ਚ ਘੱਟੋ-ਘੱਟ 105 ਭਾਰਤੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼੍ਰੀਨਗਰ ਦੀ ਸੈਂਟਰਲ ਜੇਲ੍ਹ ਤੋਂ ਫਰਾਰ ਹੋਏ 2 ਕੈਦੀ ਰਾਜਸਥਾਨ ਤੋਂ ਗ੍ਰਿਫ਼ਤਾਰ
NEXT STORY