ਨਵੀਂ ਦਿੱਲੀ (ਏਜੰਸੀ)- ਤ੍ਰਿਣਮੂਲ ਕਾਂਗਰਸ ਦੇ 20 ਬਾਗੀ ਸੰਸਦ ਮੈਂਬਰਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸੁਪਰੀਮ ਕੋਰਟ ਤੋਂ ਬਾਅਦ ਹੁਣ ਲੋਕ ਸਭਾ ਸਕੱਤਰੇਤ ਨੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਨੋਟਿਸ ਜਾਰੀ ਕੀਤਾ ਹੈ।
ਲੋਕ ਸਭਾ ਸਕੱਤਰੇਤ ਨੇ ਇਨ੍ਹਾਂ ਸੰਸਦ ਮੈਂਬਰਾਂ ਨੂੰ, ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਅਯੋਗ ਕਰਾਰ ਦੇਣ ਦੀ ਅਪੀਲ ਵਾਲੀਆਂ ਤ੍ਰਿਣਮੂਲ ਨੇਤਾ ਅਭਿਸ਼ੇਕ ਬੈਨਰਜੀ ਦੀਆਂ ਪਟੀਸ਼ ਨਾਂ ’ਤੇ ਨੋਟਿਸ ਜਾਰੀ ਕਰਦੇ ਹੋਏ 7 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਤ੍ਰਿਣਮੂਲ ਦੇ ਇਹ 20 ਸੰਸਦ ਮੈਂਬਰ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ (ਐੱਨ. ਸੀ. ਪੀ. ਆਈ.) ਵਿਚ ਸ਼ਾਮਲ ਹੋ ਗਏ ਹਨ।
ਲੋਕ ਸਭਾ ਸਕੱਤਰੇਤ ਵੱਲੋਂ ਬਾਗੀ ਸੰਸਦ ਮੈਂਬਰਾਂ ਨੂੰ 18 ਜੂਨ ਨੂੰ ਅਭਿਸ਼ੇਕ ਬੈਨਰਜੀ ਵੱਲੋਂ ਦਾਇਰ ਪਟੀਸ਼ ਨ ਦੀ ਕਾਪੀ ਵੀ ਭੇਜੀ ਗਈ ਹੈ। ਅਭਿਸ਼ੇਕ ਨੇ ਇਹ ਪਟੀਸ਼ਨ ਲੋਕ ਸਭਾ ਮੈਂਬਰਾਂ ਦੀ ਦਲ-ਬਦਲ ਦੇ ਆਧਾਰ ’ਤੇ ਅਯੋਗਤਾ ਸਬੰਧੀ ਰੂਲਜ਼, 1985 ਦੇ ਨਿਯਮ 6 ਤਹਿਤ ਦਾਇਰ ਕੀਤੀ ਹੈ।
ਨੇਪਾਲ 'ਚ ਤਬਾਹੀ, ਬਿਹਾਰ 'ਚ ਹਾਈ ਅਲਰਟ; ਅਮਿਤ ਸ਼ਾਹ ਨੇ CM ਸਮਰਾਟ ਨਾਲ ਕੀਤੀ ਗੱਲ
NEXT STORY