ਇੰਟਰਨੈਸ਼ਨਲ ਡੈਸਕ- ਗਾਜ਼ੀਆਬਾਦ ਦਾ ਇਕ ਜੋੜਾ ਧਾਰਮਿਕ ਯਾਤਰਾ 'ਤੇ ਖੁਸ਼ੀ-ਖੁਸ਼ੀ ਘਰੋਂ ਨਿਕਲਿਆ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਯਾਤਰਾ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਸਫ਼ਰ ਸਾਬਿਤ ਹੋਵੇਗੀ। ਕਾਠਮੰਡੂ (ਨੇਪਾਲ) 'ਚ ਭੜਕੇ ਦੰਗਿਆਂ ਦੌਰਾਨ ਇਕ ਹੋਟਲ 'ਚ ਲੱਗੀ ਅੱਗ ਨੇ 55 ਸਾਲਾ ਮਹਿਲਾ ਦੀ ਜਾਨ ਲੈ ਲਈ, ਜਦਕਿ ਉਸਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ।
ਧਾਰਮਿਕ ਯਾਤਰਾ ਤੋਂ ਤਬਾਹੀ ਤੱਕ
ਗਾਜ਼ੀਆਬਾਦ ਵਾਸੀ ਰਾਮਵੀਰ ਸਿੰਘ ਗੋਲਾ ਅਤੇ ਉਨ੍ਹਾਂ ਦੀ ਪਤਨੀ ਰਾਜੇਸ਼ ਗੋਲਾ 7 ਸਤੰਬਰ ਨੂੰ ਕਾਠਮੰਡੂ ਦੇ ਪਸ਼ੁਪਤੀਨਾਥ ਮੰਦਰ ਦੇ ਦਰਸ਼ਨ ਕਰਨ ਪਹੁੰਚੇ ਸਨ। ਦੋਵੇਂ ਹੋਟਲ ਹਯਾਤ ਰੀਜੈਂਸੀ 'ਚ ਰੁਕੇ ਸਨ ਪਰ 9 ਸਤੰਬਰ ਦੀ ਰਾਤ ਅਚਾਨਕ ਹਾਲਾਤ ਵਿਗੜ ਗਏ ਜਦੋਂ ਪ੍ਰਦਰਸ਼ਨਕਾਰੀਆਂ ਨੇ ਹੋਟਲ ਨੂੰ ਘੇਰ ਕੇ ਉਸ ਨੂੰ ਅੱਗ ਲਗਾ ਦਿੱਤੀ।
ਇਹ ਵੀ ਪੜ੍ਹੋ : EMI ਨਹੀਂ ਭਰੀ ਤਾਂ Lock ਹੋ ਜਾਵੇਗਾ ਤੁਹਾਡਾ ਫੋਨ, RBI ਕਰ ਰਿਹਾ ਤਿਆਰੀ
ਚੌਥੀ ਮੰਜ਼ਿਲ ਤੋਂ ਛਾਲ
ਅੱਗ ਦੀਆਂ ਲਪਟਾਂ ਫੈਲਦਿਆਂ ਹੀ ਹੋਟਲ ਅੰਦਰ ਭਾਜੜਾਂ ਪੈ ਗਈਆਂ। ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲਾਤ ਬੇਕਾਬੂ ਹੋ ਗਏ। ਆਪਣੀ ਜਾਨ ਬਚਾਉਣ ਲਈ ਪਤੀ-ਪਤਨੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ ਅਤੇ ਭਾਜੜ 'ਚ ਦੋਵੇਂ ਵਿਛੜ ਗਏ।ਰਾਮਵੀਰ ਕਿਸੇ ਤਰ੍ਹਾਂ ਰਾਹਤ ਕੰਪਲੈਕਸ 'ਚ ਪਹੁੰਚੇ, ਪਰ ਉੱਥੇ ਉਨ੍ਹਾਂ ਨੂੰ ਇਹ ਦੁਖਦਾਈ ਖ਼ਬਰ ਮਿਲੀ ਕਿ ਪਤਨੀ ਰਾਜੇਸ਼ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਨੇਪਾਲ ਸਥਿਤ ਭਾਰਤੀ ਦੂਤਾਘਰ ਵੱਲੋਂ ਬਹੁਤ ਘੱਟ ਮਦਦ ਮਿਲੀ।
ਪਰਿਵਾਰ ਦਾ ਦਰਦ
ਔਰਤ ਦੇ ਪੁੱਤ ਨੇ ਕਿਹਾ,''ਇਹ ਮੇਰੀ ਮਾਂ ਦੀ ਆਖ਼ਰੀ ਯਾਤਰਾ ਬਣ ਗਈ। ਭੀੜ ਨੇ ਵੱਡੇ ਤੋਂ ਵੱਡੇ ਹੋਟਲ ਨੂੰ ਵੀ ਨਹੀਂ ਬਖ਼ਸ਼ਿਆ। ਜੇ ਮੇਰੇ ਮਾਤਾ-ਪਿਤਾ ਇਕੱਠੇ ਰਹਿੰਦੇ ਤਾਂ ਸ਼ਾਇਦ ਮਾਂ ਅੱਜ ਜ਼ਿੰਦਾ ਹੁੰਦੀ। ਚੌਥੀ ਮੰਜ਼ਿਲ ਤੋਂ ਛਾਲ ਮਾਰਨ ਮਗਰੋਂ ਉਹ ਜ਼ਖ਼ਮੀ ਹੋਈ ਸੀ, ਪਰ ਸਭ ਤੋਂ ਵੱਡਾ ਝਟਕਾ ਉਸ ਨੂੰ ਉਸ ਵੇਲੇ ਲੱਗਾ ਜਦੋਂ ਪਿਤਾ ਜੀ ਉਸ ਤੋਂ ਵਿਛੜ ਗਏ।”
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਲਕੇ ਮਿਜ਼ੋਰਮ ਜਾਣਗੇ PM ਮੋਦੀ, ਬੈਰਾਬੀ-ਸਾਈਰੰਗ ਰੇਲਵੇ ਲਾਈਨ ਦਾ ਕਰਨਗੇ ਉਦਘਾਟਨ
NEXT STORY