ਤਿਰੁਨੇਲਵੇਲੀ (ਤਾਮਿਲਨਾਡੂ)- ਤਾਮਿਲਨਾਡੂ ਦੇ ਤਿਰੁਨੇਲਵੇਲੀ ਦੇ ਕਿਲੇ 'ਚ ਪਟਾਕਿਆਂ ਦੀ ਇਕ ਫੈਕਟਰੀ 'ਚ ਸ਼ੁੱਕਰਵਾਰ ਨੂੰ ਅੱਗ ਲੱਗ ਜਾਣ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 10 ਤੋਂ ਵੱਧ ਝੁਲਸ ਗਏ। ਪੁਲਸ ਨੇ ਦੱਸਿਆ ਕਿ ਵਾਰਾਗਾਨੁਰ 'ਚ ਸੁੱਕਣ ਲਈ ਰੱਖੇ ਗਏ ਪਟਾਕੇ ਫਟਣ ਨਾਲ ਫੈਕਟਰੀ ਦੇ 8 ਸ਼ੈੱਡ ਸੜ ਕੇ ਸੁਆਹ ਹੋ ਗਏ। ਉਸ ਸਮੇਂ ਉਥੇ ਮਜ਼ਦੂਰ ਕੰਮ ਕਰ ਰਹੇ ਸਨ। ਪੁਲਸ ਅਨੁਸਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਾਸਤੇ ਭੇਜੀਆਂ ਗਈਆਂ। ਜ਼ਖਮੀਆਂ ਨੂੰ ਕੋਵਿਲ ਪੱਟੀ ਦੇ ਇਕ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਫੈਕਟਰੀ ਦੇ ਮਾਲਕ ਖਿਫਾਲ ਕੇਸ ਦਰਜ ਕੀਤਾ ਗਿਆ ਹੈ, ਉਹ ਫਰਾਰ ਹੈ।
ਕੇਰਲ 'ਚ ਬੋਲੇ ਅਮਿਤ ਸ਼ਾਹ, 'ਨਰਿੰਦਰ ਮੋਦੀ ਫਿਰ ਕਰਨਗੇ ਸੱਤਾ 'ਚ ਵਾਪਸੀ'
NEXT STORY