ਬਹਰਾਈਚ- ਯੂ.ਪੀ. ਦੇ ਬਹਰਾਈਚ 'ਚ ਦੂਰਗਾ ਮੂਰਤੀ ਵਿਸਰਜਨ ਯਾਤਰਾ ਦੌਰਨ ਗੋਲੀਆਂ ਚੱਲ ਗਈਆਂ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮੁਸਮਿਲ ਭਾਈਚਾਰੇ ਦੇ ਦੁਆਰ 'ਚੋਂ ਵਿਸਰਜਨ ਯਾਤਰਾ ਕੱਢਣ 'ਤੇ ਦੋਵਾਂ ਪੱਖਾਂ 'ਚ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਦੋਵਾਂ ਪਾਸਿਓਂ ਪੱਥਰਬਾਜ਼ੀ ਕੀਤੀ ਗਈ। ਫਿਲਹਾਲ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਦੱਸ ਦੇਈਏ ਕਿ ਇਹ ਮਾਮਲਾ ਜ਼ਿਲ੍ਹੇ ਦੇ ਹਰਦੀ ਥਾਣਾ ਖੇਤਰ ਦੇ ਮਹਾਰਾਜ ਗੰਜ ਬਾਜ਼ਾਰ ਦਾ ਹੈ, ਜਿੱਥੇ ਬਾਜ਼ਾਰ ਨਿਵਾਸੀ ਅਬਦੁਲ ਹਮੀਦ ਦੇ ਘਰ ਅੱਗੋਂ ਨਿਕਲ ਰਹੀ ਯਾਤਰਾ 'ਚ ਲੋਕ ਜੈਕਾਰੇ ਲਗਾ ਰਹੇ ਸਨ। ਇਸੇ ਦੌਰਾਨ ਮੂਰਤੀ 'ਤੇ ਲੋਕਾਂ ਨੇ ਪੱਥਰਾਅ ਸ਼ੁਰੂ ਕਰ ਦਿੱਤਾ। ਪਥਰਾਅ ਵਿਚਕਾਰ ਹੁਲੜਬਾਜ਼ਾਂ ਨੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਰੇਹੁਆ ਮੰਸੂਰ ਪਿੰਡ ਨਿਵਾਸੀ ਰਾਮ ਗੋਪਾਲ ਮਿਸ਼ਰਾ (22) ਪੁੱਤਰ ਕੈਲਾਸ਼ ਨਾਥ ਊਰਫ ਪੁਤਾਈ ਜ਼ਖ਼ਮੀ ਹੋ ਗਿਆ।
ਗੰਭੀਰ ਹਾਲਤ 'ਚ ਨੌਜਵਾਨ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ ਪਰ ਮੈਡੀਕਲ ਕਾਲਜ ਬਹਰਾਈਚ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਸੂਚਨਾ ਮਹਾਰਾਜ ਗੰਜ ਬਾਜ਼ਾਰ ਪਹੁੰਚੀ ਤਾਂ ਲੋਕਾਂ ਨੇ ਵਾਹਨਾਂ ਦੀ ਭੰਨ-ਤੋੜ ਕਰਕੇ ਅੱਗ ਲਗਾ ਦਿੱਤੀ। ਚਾਰ ਮਕਾਨ ਸੜ ਕੇ ਸੁਆਹ ਹੋ ਗਏ। ਮੌਕੇ 'ਤੇ ਕਈ ਥਾਣਿਆਂ ਦੀ ਪੁਲਸ ਫੋਰਸ ਦੇ ਨਾਲ ਪੀ.ਐੱਸ.ਸੀ. ਦੇ ਜਵਾਨ ਪਹੁੰਚੇ ਪਰ ਪਿੰਡ ਦੇ ਲੋਕਾਂ ਨੇ ਚਾਰੇ ਪਾਸੋਂ ਕਈ ਲੋਕਾਂ ਨੂੰ ਘੇਰ ਲਿਆ ਅਤੇ ਮੂਰਤੀ ਦਾ ਵਿਸਰਜਨ ਰੋਕ ਦਿੱਤਾ ਗਿਆ।
ਦਿੱਲੀ ’ਚ 1300 ਕਿਲੋ ਤੋਂ ਵੱਧ ਗੈਰ-ਕਾਨੂੰਨੀ ਪਟਾਕੇ ਜ਼ਬਤ, 3 ਲੋਕ ਗ੍ਰਿਫ਼ਤਾਰ
NEXT STORY