ਇੰਦੌਰ– ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਦੇਸ਼ ’ਚ ਘਟਣਾ ਸ਼ੁਰੂ ਹੋ ਗਿਆ ਹੈ ਪਰ ਬਲੈਕ ਅਤੇ ਵਾਈਟ ਫੰਗਸ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਬਲੈਕ, ਵਾਈਟ ਅਤੇ ਯੈਲੋ ਫੰਗਸ ਤੋਂ ਬਾਅਦ ਹੁਣ ਦੇਸ਼ ’ਚ ‘ਗਰੀਨ ਫੰਗਸ’ ਦਾ ਮਾਮਲਾ ਸਾਹਮਣੇ ਆ ਗਿਆ ਹੈ। ਇੰਦੌਰ ’ਚ ਹੁਣ ‘ਗਰੀਨ ਫੰਗਸ’ ਦਾ ਮਰੀਜ਼ ਮਿਲਿਆ ਹੈ। ਇਹ ਦੇਸ਼ ’ਚ ਅਜਿਹਾ ਪਹਿਲਾ ਮਾਮਲਾ ਹੈ। ਮਰੀਜ਼ ਨੂੰ ਤੁਰੰਤ ਏਅਰਲਿਫਟ ਕਰਕੇ ਮੁੰਬਈ ਭੇਜਿਆ ਗਿਆ ਹੈ। ਭਾਰਤ ’ਚ ਕੋਰੋਨਾ ਦੇ ਤਾਂਡਵ ਤੋਂ ਬਾਅਦ ਹੁਣ ਮਰੀਜ਼ਾਂ ਨੂੰ ਫੰਗਸ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇੰਦੌਰ ਦੇ ਅਰਬਿੰਦੋ ਹਸਪਤਾਲ ’ਚ ਦਾਖ਼ਲ ਕੋਰੋਨਾ ਦੇ ਇਕ ਮਰੀਜ਼ ’ਚ ‘ਗਰੀਨ ਫੰਗਸ’ ਪਾਇਆ ਗਿਆ ਹੈ। ਉਸ ਨੂੰ ਇਲਾਜ ਲਈ ਏਅਰਲਿਫਟ ਕਰਕੇ ਮੁੰਬਈ ਦੇ ਹਿੰਦੁਜਾ ਹਸਪਤਾਲ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ– ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੇ ਫੇਫੜਿਆਂ ਅਤੇ ਪੇਟ ਤਕ ਪੁੱਜਾ ਬਲੈਕ ਫੰਗਸ
ਦਵਾਈ ਬੇਅਸਰ
ਮਾਣਿਕਬਾਗ ਇਲਾਕੇ ’ਚ ਰਹਿਣ ਵਾਲਾ 34 ਸਾਲ ਦਾ ਮਰੀਜ਼ ਕੋਰਨਾ ਨਾਲ ਇਨਫੈਕਟਿਡ ਹੋਇਆ ਸੀ। ਉਸ ਦੇ ਫੇਫੜਿਆਂ ’ਚ 90 ਫੀਸਦੀ ਇਨਫੈਕਸ਼ਨ ਫੈਲ ਚੁੱਕਾ ਹੈ। ਦੋ ਮਹੀਨਿਆਂ ਤਕ ਚੱਲੇ ਇਲਾਜ ਤੋਂ ਬਾਅਦ ਮਰੀਜ਼ ਦੀ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਸੀ। 10 ਦਿਨਾਂ ਬਾਅਦ ਮਰੀਜ਼ ਦੀ ਹਾਲਤ ਮੁੜ ਵਿਗੜਨ ਲੱਗੀ। ਉਸ ਦੇ ਸੱਜੇ ਫੇਫੜੇ ’ਚ ਪਸ ਭਰ ਗਿਆ ਸੀ। ਫੇਫੜੇ ਅਤੇ ਸਾਈਨਸ ’ਚ ਐਸਪਰਜਿਲਸ ਫੰਗਸ ਹੋ ਗਿਆ ਸੀ ਜਿਸ ਨੂੰ ‘ਗਰੀਨ ਫੰਗਸ’ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ– ਮੱਠੀ ਹੋ ਰਹੀ ਕੋਰੋਨਾ ਦੀ ਲਹਿਰ ਪਰ ਮੌਤਾਂ ਦਾ ਅੰਕੜਾ ਨਹੀਂ, 24 ਘੰਟਿਆਂ ’ਚ 2,542 ਲੋਕਾਂ ਦੀ ਗਈ ਜਾਨ
ਬਲੈਕ ਤੇ ਵਾਈਟ ਫੰਗਸ ਤੋਂ ਜ਼ਿਆਦਾ ਖ਼ਤਰਨਾਕ ਹੈ ‘ਗਰੀਨ ਫੰਗਸ’
ਮਾਹਿਰਾਂ ਮੁਤਾਬਕ, ‘ਗਰੀਨ ਫੰਗਸ’, ਬਲੈਕ ਅਤੇ ਵਾਈਟ ਫੰਗਸ ਤੋਂ ਜ਼ਿਆਦਾ ਖ਼ਤਰਨਾਕ ਹੈ। ਇਸ ਕਾਰਨ ਮਰੀਜ਼ ਦੀ ਹਾਲਤ ਜ਼ਿਆਦਾ ਵਿਗੜਦੀ ਜਾ ਰਹੀ ਸੀ। ਮਰੀਜ਼ ਦੇ ਮਲ ’ਚ ਖੂਨ ਆਉਣ ਲੱਗਾ ਸੀ। ਬੁਖਾਰ ਵੀ 103 ਡਿਗਰੀ ਬਣਿਆ ਹੋਇਆ ਸੀ। ‘ਗਰੀਨ ਫੰਗਸ’ ’ਤੇ ਐਮਫੋਟੇਰੇਸਿਨ-ਬੀ ਟੀਕਾ ਵੀ ਅਸਰ ਨਹੀਂ ਕਰਦਾ।
ਇਹ ਵੀ ਪੜ੍ਹੋ– ਮਹਾਰਾਸ਼ਟਰ: ਭਿਵੰਡੀ ’ਚ ਬਲੈਕ ਫੰਗਸ ਨਾਲ ਮੌਤ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਮਰੀਜ਼ ਦੀ ਹਾਲਤ ਗੰਭੀਰ
ਦੇਸ਼ ’ਚ ‘ਗਰੀਨ ਫੰਗਸ’ ਦਾ ਇਹ ਪਹਿਲਾ ਮਾਮਲਾ ਹੈ ਜੋ ਪੋਸਟ ਕੋਵਿਡ ਮਰੀਜ਼ਾਂ ’ਚ ਵੇਖਿਆ ਗਿਆ ਹੈ। ਕੋਰੋਨਾ ਦੀ ਰਫ਼ਤਾਰ ਤਾਂ ਘੱਟ ਹੋ ਚੁੱਕੀ ਹੈ ਪਰ ਬਲੈਕ ਫੰਗਸ ਦੇ ਮਰੀਜ਼ਾਂ ’ਚ ਕਮੀ ਨਹੀਂ ਆ ਰਹੀ। ਅਜਿਹੇ ’ਚ ‘ਗਰੀਨ ਫੰਗਸ’ ਦਾ ਸਾਹਮਣੇ ਆਉਣਾ ਚਿੰਤਾਜਨਕ ਹੈ। ਫਿਹਲਾਲ, ਮਰੀਜ਼ ਬਿਹਤਰ ਇਲਾਜ ਲਈ ਮੁੰਬਈ ਭੇਜਿਆ ਗਿਆ ਹੈ।
ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਟੀਕਾਕਰਨ ਨੀਤੀ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
NEXT STORY