ਜੈਤੋ (ਪਰਾਸ਼ਰ)– ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸਾਨਾਂ ਨੂੰ ਸਨਮਾਨਤਨਕ ਸ਼ਬਦ ਨਾਲ ਸਨਮਾਨਿਤ ਕਰਨ ਦਾ ਕੰਮ ਕੀਤਾ ਗਿਆ ਹੈ। ਤੋਮਰ ਨੇ ਇਹ ਗੱਲ ਅਜ਼ਾਦੀ ਦੇ ਮਹਾਉਤਸਵ ’ਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ. ਸੀ. ਏ. ਆਰ.) ਦੇ ਸਹਿਯੋਗ ਨਾਲ ‘ਸਵਦੇਸ਼ੀ ਅਤੇ ਆਲਮੀ ਖੁਸ਼ਹਾਲੀ ਵਿੱਚ ਭਾਰਤੀ ਖੇਤੀ ਯੋਗਦਾਨ’ ਵਿਸ਼ੇ ’ਤੇ ਨਵੀਂ ਦਿੱਲੀ ਵਿਖੇ ਆਯੋਜਿਤ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ’ਚ ਕਹੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨ ਦੁਖੀ, ਬੇਚਾਰਾ ਜਾਂ ਭੁੱਖਾ ਨਹੀਂ ਹੈ, ਸਗੋਂ ਇਸ ਸ਼ਬਦਾਵਲੀ ’ਚੋਂ ਬਾਹਰ ਨਿਕਲਣ ਦੀ ਲੋੜ ਹੈ। ਕਿਸਾਨ ਗਰੀਬ ਹੋ ਸਕਦਾ ਹੈ, ਉਸ ਦੀ ਖੇਤੀ ਹੇਠਲੇ ਰਕਬਾ ਛੋਟਾ ਹੋ ਸਕਦਾ ਹੈ ਪਰ ਇਸ ਦੇ ਬਾਵਜੂਦ ਉਹ ਨਾ ਸਿਰਫ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ, ਸਗੋਂ ਦੇਸ਼ ਦੀ ਖੇਤੀ ਆਰਥਿਕਤਾ ਵਿਚ ਵੀ ਯੋਗਦਾਨ ਪਾਉਂਦਾ ਹੈ। ਕਿਸਾਨ ਅਤੇ ਕਿਸਾਨੀ ਨੂੰ ਸਨਮਾਨ ਨਾਲ ਜੋੜਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘ਖੇਤੀ ਖੇਤਰ ’ਚ ਨਿੱਜੀ ਨਿਵੇਸ਼ ਅਤੇ ਤਕਨਾਲੋਜੀ ਦੇ ਦਰਵਾਜ਼ੇ ਵੀ ਖੁੱਲ੍ਹ ਗਏ ਹਨ। ਇਸ ਨਾਲ ਨਵੀਂ ਪੀੜ੍ਹੀ ਦੇ ਪੜ੍ਹੇ-ਲਿਖੇ ਨੌਜਵਾਨ ਵੀ ਖੇਤੀ ਵੱਲ ਆਕਰਸ਼ਿਤ ਹੋਣ ਲੱਗੇ ਹਨ, ਇਹ ਬਹੁਤ ਹੀ ਸ਼ੁਭ ਸੰਕੇਤ ਹੈ। ਹੁਣ ਇਹ ਰਸਤਾ ਖੁੱਲ੍ਹ ਗਿਆ ਹੈ ਪਰ ਸਾਡੇ ਵਿਸ਼ਾਲ ਦੇਸ਼ ਵਿਚ ਇਸ ਨੂੰ ਮਜ਼ਬੂਤ ਅਤੇ ਵਿਸ਼ਾਲ ਬਣਾਉਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਭਾਰਤ ਦੀ ਸਾਫ-ਸੁਥਰੀ ਨੀਤੀ ਅਤੇ ਦ੍ਰਿੜ ਇਰਾਦੇ ਕਾਰਨ ਵਿਸ਼ਵ ਮੰਚਾਂ 'ਤੇ ਦੇਸ਼ ਦੀ ਭਰੋਸੇਯੋਗਤਾ ਵਧੀ ਹੈ।’
ਸੰਸਦ ਭਵਨ ਕੰਪਲੈਕਸ ’ਚ ਵਿਰੋਧੀ ਧਿਰ ਨੇ ਮਹਿੰਗਾਈ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
NEXT STORY