ਜੰਮੂ- ਧਾਰਾ 370 ਹਟਣ ਤੋਂ ਬਾਅਦ ਬਦਲਾਅ ਦਰਮਿਆਨ ਪਹਿਲੀ ਵਾਰ ਕਸ਼ਮੀਰ 'ਚ ਮਹਿਲਾ ਵੋਟਰਾਂ ਦੀ ਗਿਣਤੀ ਵਧੀ ਹੈ। ਨਵੀਂ ਵਿਵਸਥਾ 'ਚ ਪਹਿਲੀ ਵਾਰ ਹੋਣ ਜਾ ਰਹੀਆਂ ਬਾਡੀ ਚੋਣਾਂ ਤਹਿਤ ਸ਼ਹਿਰੀ ਸਰਕਾਰ ਚੁਣਨ 'ਚ ਔਰਤਾਂ ਅੱਗੇ ਰਹਿਣਗੀਆਂ। ਸ਼੍ਰੀਨਗਰ ਨਿਗਮ 'ਚ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਘੱਟ ਹੈ ਪਰ ਸਾਰੇ 10 ਜ਼ਿਲ੍ਹਿਆਂ ਨੂੰ ਮਿਲਾ ਕੇ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਜ਼ਿਆਦਾ ਹੋ ਗਈ ਹੈ। ਜੰਮੂ ਦੇ ਕਿਸ਼ਤਵਾੜ ਅਤੇ ਪੁੰਛ 'ਚ ਵੀ ਮਹਿਲਾ ਵੋਟਰ ਜ਼ਿਆਦਾ ਹਨ।
5 ਸਾਲਾਂ ਬਾਅਦ ਸਥਾਨਕ ਬਾਡੀ ਚੋਣਾਂ ਲਈ 2.57 ਲੱਖ ਵੋਟਰ ਵਧੇ ਹਨ। ਘਾਟੀ 'ਚ ਸ਼ਾਂਤਮਈ ਮਾਹੌਲ, ਪੱਥਰਬਾਜ਼ੀ ਅਤੇ ਅੱਤਵਾਦੀ ਘਟਨਾਵਾਂ ਦੇ ਰੁਕਣ, ਵੱਖਵਾਦੀਆਂ ਦੀ ਬੰਦ ਦੀ ਕਾਲ ਦਾ ਸਿਲਸਿਲਾ ਰੁਕਣ ਨਾਲ ਔਰਤਾਂ 'ਚ ਡਰ ਅਤੇ ਦਹਿਸ਼ਤ ਦਾ ਮਾਹੌਲ ਖ਼ਤਮ ਹੋਇਆ ਹੈ। ਇਸ ਕਾਰਨ ਉਨ੍ਹਾਂ ਨੇ ਵੋਟਰ ਬਣਨ 'ਚ ਜ਼ਿਆਦਾ ਰੁਚੀ ਦਿਖਾਈ ਹੈ।
ਸੂਤਰਾਂ ਮੁਤਾਬਕ, ਬਾਡੀ ਚੋਣਾਂ ਲਈ ਵੋਟਰਾਂ ਦੇ ਪੂਰਨ ਨਰੀਖਣ ਤੋਂ ਬਾਅਦ 19,14,383 ਮਹਿਲਾ ਅਤੇ ਪੁਰਸ਼ ਵੋਟਰ ਬਣੇ ਹਨ। 2018 ਦੀਆਂ ਚੋਣਾਂ 'ਚ ਇਨ੍ਹਾਂ ਦੀ ਗਿਣਤੀ 16,57,895 ਸੀ ਯਾਨੀ 2,56,488 ਵੋਟਰ ਵਧੇ ਹਨ।
ਕਸ਼ਮੀਰ ਘਾਟੀ ਦੇ ਸ਼੍ਰੀਨਗਰ, ਕੁਪਵਾੜਾ, ਬਾਂਦੀਪੋਰਾ, ਬਾਰਾਮੁਲਾ, ਸ਼ੋਪੀਆ, ਕੁਲਗਾਮ, ਅਨੰਤਨਾਗ 'ਚ ਮਹਿਲਾ ਵੋਟਰਾਂ ਦੀ ਗਿਣਤੀ 2023 ਦੀ ਵੋਟਰ ਸੂਚੀ ਮੁਤਾਬਕ, 5,85,169 ਹੈ, ਜਦਕਿ ਪੁਰਸ਼ ਵੋਟਰ 5,82,832 ਹਨ।
ਜੰਮੂ ਕਸ਼ਮੀਰ : SIA ਨੇ ਡੋਡਾ ਜ਼ਿਲ੍ਹੇ 'ਚ 30 ਸਾਲ ਤੋਂ ਫਰਾਰ 2 ਹੋਰ ਅੱਤਵਾਦੀਆਂ ਕੀਤਾ ਗ੍ਰਿਫ਼ਤਾਰ
NEXT STORY