ਸ਼ਿਲਾਂਗ - ਮੇਘਾਲਿਆ ਦੇ ਪੱਛਮੀ ਖਾਸੀ ਪਹਾੜੀ ਜ਼ਿਲੇ ’ਚ ਮੱਛੀ ਦੀ ਇਕ ਨਵੀਂ ਨਸਲ ਦਾ ਪਤਾ ਲੱਗਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ਿਲਾਂਗ ਦੇ ਲੇਡੀ ਕੀਨ ਕਾਲਜ ਦੇ ਪ੍ਰੋਫੈਸਰ ਖੁਲਰ ਮੁਖਿਮ ਦੀ ਅਗਵਾਈ ’ਚ ਵਿਗਿਆਨੀਆਂ ਦੇ ਇਕ ਦਲ ਨੇ ਵ੍ਹਾਬਲੇਈ ਨਦੀ ਦੀ ਉਪਨਦੀ ਤਵਾਹਿਦੋਹ ਤੋਂ ਸ਼ਿਸਤੁਰਾ ਸਿੰਗਕਈ ਨਾਂ ਦੀ ਮੱਛੀ ਦੀ ਨਵੀਂ ਨਸਲ ਦੀ ਖੋਜ ਕੀਤੀ। ਮੁਖਿਮ ਨੇ ਦੱਸਿਆ ਕਿ ਮੱਛੀ ਦੇ ਨਰ ਅਤੇ ਮਾਦਾ ਦੋਵਾਂ ਲਿੰਗਾਂ ’ਤੇ ਕਾਲੇ ਰੰਗ ਦੀਆਂ ਲਾਈਨਾਂ ਦੇ ਨਾਲ ਸੁਨਹਿਰੇ-ਭੂਰੇ ਰੰਗ ਦੀ ਚਮੜੀ ਹੈ। ਉਨ੍ਹਾਂ ਦੱਸਿਆ ਕਿ ਮੱਛੀ ਦੇ ਨਮੂਨੇ ਕੋਲਕਾਤਾ ’ਚ ਭਾਰਤੀ ਪ੍ਰਾਣੀ ਸਰਵੇਖਣ ਅਤੇ ਗੁਹਾਟੀ ’ਚ ਗੋਹਾਟੀ ਯੂਨੀਵਰਸਿਟੀ ਮਿਊਜ਼ੀਅਮ ਆਫ ਫਿਸ਼ਜ਼ ਨੂੰ ਭੇਜੇ ਗਏ ਹਨ।
ਅਯੁੱਧਿਆ ’ਚ ਮਸਜਿਦ ਲਈ ਟਰੱਸਟ ਜ਼ਰੂਰੀ : ਰਿਜ਼ਵੀ
NEXT STORY