ਜੰਮੂ (ਵਾਰਤਾ)- ਜੰਮੂ-ਕਸ਼ਮੀਰ ਸਰਕਾਰ ਨੇ ਅੱਤਵਾਦੀਆਂ ਨਾਲ ਸੰਪਰਕ ਰੱਖਣ ਦੇ ਮਾਮਲੇ 'ਚ 2 ਕਾਂਸਟੇਬਲਾਂ ਸਮੇਤ ਪੰਜ ਕਰਮੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਅਧਿਕਾਰਤ ਸੂਤਰਾਂ ਦੇ ਅਨੁਸਾਰ, ਪ੍ਰਸ਼ਾਸਨ ਨੇ ਬੁੱਧਵਾਰ ਨੂੰ ਪੰਜ ਸਰਕਾਰੀ ਕਰਮੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀਆਂ ਨਾਲ ਸਬੰਧ ਰੱਖਣ ਅਤੇ ਵੱਖ-ਵੱਖ ਅੱਤਵਾਦੀ ਸੰਗਠਨਾਂ ਨੂੰ ਸਾਜੋ-ਸਮਾਨ ਉਪਲੱਬਧ ਕਰਵਾਉਣ ਅਤੇ ਗੁਪਤ ਗਤੀਵਿਧੀਆਂ ਚਲਾਉਣ 'ਚ ਉਨ੍ਹਾਂ ਦੀ ਮਦਦ ਕਰਨ ਲਈ ਬਰਖ਼ਾਸਤ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ 311(2) (ਸੀ) ਤਹਿਤ ਮਾਮਲਿਆਂ ਦੀ ਜਾਂਚ ਅਤੇ ਸਿਫ਼ਾਰਸ਼ ਕਰਨ ਲਈ ਬਣਾਈ ਗਈ ਕਮੇਟੀ ਨੇ ਸਰਕਾਰੀ ਸੇਵਾ ਤੋਂ 5 ਕਰਮੀਆਂ ਨੂੰ ਬਰਖ਼ਾਸਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਬਰਖ਼ਾਸਤ ਕੀਤੇ ਕਰਮੀਆਂ 'ਚੋਂ 2 ਪੁਲਸ ਕਾਂਸਟੇਬਲ ਹਨ। ਇਨ੍ਹਾਂ 'ਚੋਂ ਇਕ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਲਈ ਸਰਗਰਮ ਰੂਪ ਨਾਲ ਕੰਮ ਕਰਦਾ ਸੀ ਅਤੇ ਇਹ ਆਪਣੇ 2 ਸਾਥੀਆਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕਰ ਚੁਕਿਆ ਹੈ।
ਉੱਥੇ ਹੀ ਦੂਜਾ ਕਾਂਸਟੇਬਲ ਬਾਰਾਮੂਲਾ ਦਾ ਰਹਿਣ ਵਾਲਾ ਹੈ, ਇਸ ਦੇ ਵੀ ਅੱਤਵਾਦੀਆਂ ਨਾਲ ਸਬੰਧ ਰਹੇ ਹਨ। ਇਨ੍ਹਾਂ ਦੀ ਸੇਵਾ ਪਹਿਲਾਂ ਵੀ ਖਤਮ ਕਰ ਦਿੱਤੀ ਗਈ ਸੀ ਪਰ ਸਾਲ 2011 'ਚ ਇਨ੍ਹਾਂ ਨੂੰ ਮੁੜ ਐੱਸ.ਪੀ.ਓ. ਦੇ ਰੂਪ 'ਚ ਕੰਮ 'ਤੇ ਰੱਖਿਆ ਗਿਆ ਅਤੇ ਬਾਅਦ 'ਚ 2013 'ਚ ਕਾਂਸਟੇਬਲ ਦੇ ਰੂਪ 'ਚ ਤਰੱਕੀ ਦਿੱਤੀ ਗਈ। ਸੂਤਰਾਂ ਅਨੁਸਾਰ ਬਰਖ਼ਾਸਤ ਕੀਤੇ ਗਏ ਕਾਂਸਟੇਬਲ ਨੂੰ ਹਥਿਆਰ ਅਤੇ ਗੋਲਾ-ਬਾਰੂਦ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਸੰਬੰਧਤ 7 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਮਾਤ-ਏ-ਇਸਲਾਮੀ ਦਾ ਇਕ ਸਰਗਰਮ ਮੈਂਬਰ ਸ਼੍ਰੀਨਗਰ ਦਾ ਇਕ ਕੰਪਿਊਟਰ ਆਪਰੇਟਰ, ਜਮਾਤ-ਏ-ਇਸਲਾਮੀ ਦਾ ਇਕ ਹੋਰ ਸਰਗਰਮ ਮੈਂਬਰ ਪੇਸ਼ੇ ਤੋਂ ਅਵੰਤੀਪੋਰਾ 'ਚ ਇਕ ਅਧਿਆਪਕ ਨੂੰ ਵੀ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ਕਰਮੀਆਂ 'ਚ ਵੱਖ-ਵੱਖ ਅੱਤਵਾਦੀ ਸੰਗਠਨਾਂ ਲਈ ਕੰਮ ਕਰਨ ਦੇ ਨਾਲ-ਨਾਲ ਜਾਅਲੀ ਭਾਰਤੀ ਕਰੰਸੀ ਫੈਲਾਉਣ ਵਾਲੇ ਵੀ ਸ਼ਾਮਲ ਹਨ।
ਨਗਰ ਨਿਗਮਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਦਿੱਲੀ ਸਰਕਾਰ, ਰਲੇਵਾਂ ਜ਼ਰੂਰੀ: ਅਮਿਤ ਸ਼ਾਹ
NEXT STORY