ਸਿਰਸਾ (ਲਲਿਤ)- ਹਰਿਆਣਾ ਵਿਧਾਨ ਸਭਾ ਉਪ ਸਪੀਕਰ ਦੀ ਕਾਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਸਿਰਸਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜ ਕਿਸਾਨਾਂ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਗ੍ਰਿਫਤਾਰੀ ਦੇ 7 ਦਿਨਾਂ ਬਾਅਦ ਕਿਸਾਨਾਂ ਨੂੰ ਜ਼ਮਾਨਤ ਮਿਲੀ ਹੈ। ਜ਼ਮਾਨਤ ਮਿਲਣ ਤੋਂ ਬਾਅਦ ਕਿਸਾਨ ਆਪਣੇ ਸਾਥੀਆਂ ਦੇ ਕੋਲ ਧਰਨਾ ਸਥਾਨ ’ਤੇ ਪੁੱਜੇ। ਕਿਸਾਨਾਂ ਨੇ ਆਪਣੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ। ਕਿਸਾਨਾਂ ਨੇ ਕਿਹਾ ਕੀ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਦੇ ਰਹਾਂਗੇ।
ਇਹ ਖ਼ਬਰ ਪੜ੍ਹੋ- 'ਦਿ ਹੰਡ੍ਰੇਡ' ਦੇ ਓਪਨਿੰਗ ਮੁਕਾਬਲੇ 'ਚ ਹਰਮਨਪ੍ਰੀਤ ਨੇ ਖੇਡੀ ਧਮਾਕੇਦਾਰ ਪਾਰੀ
ਜ਼ਿਕਰਯੋਗ ਹੈ ਕਿ ਬੀਤੀ 11 ਜੁਲਾਈ ਨੂੰ ਸਿਰਸਾ ’ਚ ਹਰਿਆਣਾ ਵਿਧਾਨ ਸਭਾ ਦੇ ਉਪ ਸਪੀਕਰ ਦੀ ਕਾਰ ’ਤੇ ਪਥਰਾਅ ਹੋਇਆ ਸੀ। ਪਥਰਾਅ ਕਾਰਨ ਉਪ ਸਪੀਕਰ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਸੀ। ਪੁਲਸ ਨੇ ਇਸ ਮਾਮਲੇ ’ਚ 100 ਕਿਸਾਨਾਂ ਦੇ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ’ਚ ਪੁਲਸ ਨੇ ਬੀਤੀ 15 ਜੁਲਾਈ ਨੂੰ ਕਿਸਾਨ ਦਲਬੀਰ ਸਿੰਘ, ਨਿੱਕਾ ਸਿੰਘ, ਸਾਹਿਬ ਸਿੰਘ, ਬਲਕਾਰ ਸਿੰਘ ਸਣੇ ਇਕ ਹੋਰ ਕਿਸਾਨ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਨ੍ਹਾ ਪੰਜਾਂ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਿਛਲੇ 6 ਦਿਨਾਂ ਤੋਂ ਕਿਸਾਨ ਪੁਲਸ ਲਾਈਨ ਅੱਗੇ ਧਰਨਾ ਲਾਈ ਬੈਠੇ ਸਨ। ਧਰਨਾ ਲਾਈ ਬੈਠੇ ਕਿਸਾਨਾਂ ਦੇ ਨਾਲ ਕਿਸਾਨ ਬਲਦੇਵ ਸਿੰਘ ਸਿਰਸਾ ਨੇ ਮਰਨ ਵਰਤ ਰੱਖਿਆ ਹੋਇਆ ਸੀ। ਬੁੱਧਵਾਰ ਨੂੰ ਕਿਸਾਨਾਂ ਨੇ 2 ਘੰਟਿਆਂ ਲਈ ਨੈਸ਼ਨਲ ਹਾਈਵੇ ਵੀ ਜਾਮ ਕੀਤੇ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਿਸਾਨਾਂ ਦਾ ਦੋਸ਼- ਲੱਗਦਾ ਹੈ ਸਾਡੀ ਵੀ ‘ਜਾਸੂਸੀ’ ਕਰਵਾ ਰਹੀ ਹੈ ਸਰਕਾਰ
NEXT STORY