ਰੋਹਤਕ— ਹਰਿਆਣੇ ਦੇ ਸ਼ਹਿਰ ਰੋਹਤਕ ਨੌਜਵਾਨ ਵਲੋਂ ਇਕ ਲੜਕੀ ਦੀ ਅਸ਼ਲੀਲ ਵੀਡੀਓ ਬਣਾ ਕੇ 5 ਸਾਲ ਤੱਕ ਉਸ ਨਾਲ ਬਲਾਤਕਾਰ ਕਰਦਾ ਰਿਹਾ। ਦੋਸ਼ੀ ਲੜਕੀ ਤੋਂ ਬਲੈਕਮੇਲ ਦੇ ਰੂਪ 'ਚ ਪੈਸਿਆਂ ਦੀ ਮੰਗ ਵੀ ਕਰਦਾ ਰਿਹਾ। ਜਦੋਂ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਲੜਕੀ ਨੂੰ ਘਰ ਬੁਲਾਇਆ ਤਾਂ ਉਸ ਨਾਲ ਮਾਰਕੁੱਟ ਕੀਤਾ। ਪੀੜਤ ਨੇ ਉਸ ਦੀ ਸ਼ਿਕਾਇਤ ਮਹਿਲਾ ਥਾਣਾ ਪੁਲਸ ਨੂੰ ਦਿੱਤੀ। ਪੁਲਸ ਨੇ ਨੌਜਵਾਨ ਲੜਕੀ ਦੀ ਸ਼ਿਕਾਇਤ 'ਤੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਤੀ ਜਾਣਕਾਰੀ 'ਚ ਪੁਲਸ ਨੂੰ ਦੱਸਿਆ ਕਿ ਉਸ ਦੀ ਸਾਲ 2012 'ਚ ਪੜ੍ਹਾਈ ਦੌਰਾਨ ਚਰਖੀ ਦਾਦਰੀ ਦੇ ਪਿੰਡ ਬੌਂਦਕਲਾਂ ਨਿਵਾਸੀ ਕੁਲਦੀਪ ਪੁੱਤਰ ਸੰਤਲਾਲ ਨਾਲ ਉਸ ਦੀ ਦੋਸਤੀ ਹੋਈ ਸੀ ਅਕਤੂਬਰ 2012 'ਚ ਉਸ ਨੇ ਗੱਲ ਕਰਨ ਲਈ ਬਜਰੰਗ ਭਵਨ ਫਾਟਕ ਕੋਲ ਇਕ ਹੋਟਲ 'ਚ ਸੱਦਿਆ। ਇੱਥੇ ਉਸ ਨੇ ਉਸ ਨੂੰ ਕੋਲਡ ਡ੍ਰਿੰਕ 'ਚ ਨਸ਼ੀਲੀ ਦਵਾਈ ਪਲਾ ਕੇ ਉਸ ਨਾਲ ਬਲਾਤਕਾਰ ਕੀਤਾ। ਸਿਰਫ ਇਹ ਹੀ ਨਹੀਂ ਇਸ ਸਮੇਂ ਉਸ ਨੇ ਲੜਕੀ ਦੀ ਇਸ ਹਾਲਾਤ 'ਚ ਵੀਡੀਓ ਵੀ ਬਣਾ ਲਈ। ਉਸ ਨੇ ਲੜਕੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਵੀਡੀਓ ਨੈੱਟ 'ਤੇ ਪਾ ਦੇਵੇਗਾ। ਉਸ ਨੇ ਲੜਕੀ ਤੋਂ 40000 ਹਜ਼ਾਰ ਰੁਪਏ ਲਏ। ਹੁਣ ਦੇਣ ਲਈ ਲੜਕੀ ਕੋਲ ਕੁਝ ਬਚਿਆ। ਲੜਕੇ ਨੇ ਉਸ ਨੂੰ ਘਰ ਸੱਦਿਆ ਤਾਂ ਉੱਥੇ ਕੁਲਦੀਪ, ਉਸ ਦੇ ਭਰਾ ਵਿਕਾਸ ਅਤੇ ਉਸ ਦੀ ਪਤਨੀ ਨੇ ਉਸ ਨੂੰ ਕੁੱਟਿਆ। ਲੋਕਾਂ ਤੋਂ ਡਰਦੀ ਨੇ ਉਸ ਨੇ ਕੁਝ ਮਾਰਕੁੱਟ ਦੀ ਸ਼ਿਕਾਇਤ ਕੀਤੀ ਸੀ। ਹੁਣ ਲੜਕੀ ਨੇ ਇਸ ਦੀ ਸ਼ਿਕਾਇਤ ਮਹਿਲਾ ਥਾਣਾ ਪੁਲਸ ਨੂੰ ਦਿੱਤੀ ਹੈ।
ਸ਼ਹੀਦ ਫਿਰੋਜ਼ ਡਾਰ ਦੇ ਬੱਚਿਆਂ ਨੂੰ ਮਿਲੇਗੀ ਮੁਫ਼ਤ ਸਿੱਖਿਆ- ਨਿਰਮਲ ਸਿੰਘ
NEXT STORY