ਇੰਫਾਲ— ਮਣੀਪੁਰ 'ਚ ਹੜ੍ਹ ਕਾਰਨ ਹੁਣ ਤਕ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦਕਿ ਡੇਢ ਲੱਖ ਤੋਂ ਜ਼ਿਆਦਾ ਲੋਕ ਹੁਣ ਤਕ ਬੇਘਰ ਹੋ ਚੁਕੇ ਹਨ। ਹੜ੍ਹ ਕਾਰਨ ਹਜ਼ਾਰ ਤੋਂ ਵੱਧ ਘਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁਕੇ ਹਨ। ਰਿਪੋਰਟ ਮੁਤਾਬਕ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ 12,500 ਘਰ ਪੂਰੀ ਤਰ੍ਹਾਂ ਨਾਲ ਪਾਣੀ 'ਚ ਡੁੱਬ ਗਏ ਹਨ ਅਤੇ ਫਸਲਾਂ ਨੁਕਸਾਨੀਆਂ ਗਈਆਂ ਹਨ।
ਇਸ ਦੌਰਾਨ ਪ੍ਰਸ਼ਾਸਨ ਵਲੋਂ 101 ਰਾਹਤ ਕੈਂਪ ਖੋਲੇ ਗਏ ਹਨ, ਜਿਥੇ ਕਰੀਬ 25,000 ਲੋਕਾਂ ਨੂੰ ਠਹਿਰਾਇਆ ਗਿਆ ਹੈ। ਵਲੰਟੀਅਰਾਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਲਗਭਗ 6,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤਕ ਪਹੁੰਚਾਇਆ ਹੈ। ਬਚਾਅ ਕਾਰਜ 'ਚ ਫੌਜ ਅਤੇ ਪੁਲਸ ਦੀ ਸਹਾਇਤਾ ਲਈ ਜਾ ਰਹੀ ਹੈ। ਸਥਾਨਕ ਕਲੱਬ ਅਤੇ ਸਵੈ-ਸੇਵੀ ਸੰਗਠਨ ਵੀ ਸਥਾਨਕ ਲੋਕਾਂ ਨੂੰ ਮੁਫਤ ਭੋਜਨ-ਪਾਣੀ ਵੰਡਣ ਦੇ ਕੰਮ ਕਰ ਰਹੇ ਹਨ।
ਜਲ ਸਰੋਤ ਮੰਤਰੀ ਲੇਟਪਾਓ ਹਾਕੀਪ ਨੇ ਦੱਸਿਆ ਕਿ ਸਰਕਾਰ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 3.2 ਕਰੋੜ ਰੁਪਏ ਦੀ ਤੁਰੰਤ ਰਾਹਤ ਸਹਾਇਤਾ ਜਾਰੀ ਕੀਤੀ ਹੈ। ਹੜ੍ਹ ਕਾਰਨ ਲਗਭਗ 150 ਪਿੰਡ ਪ੍ਰਭਾਵਿਤ ਹੋਏ ਹਨ। ਸਰਕਾਰ ਨੇ ਹੜ੍ਹ ਕਾਰਨ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਪਰਿਵਾਰ ਨੂੰ ਸਰਕਾਰ ਵਲੋਂ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਵਲੋਂ ਵੀ ਉਪਲੱਬਧ ਸਰੋਤਾਂ ਜ਼ਰੀਏ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼ਿਵਪਾਲ ਨਾਲ ਮਿਲੇ ਰਾਜਭਰ, ਬੰਦ ਕਮਰੇ 'ਚ ਕੀਤੀ ਮੀਟਿੰਗ
NEXT STORY