ਨੈਸ਼ਨਲ ਡੈਸਕ (ਇੰਟ.)- ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਅਲੀਨਗਰ ਥਾਣੇ ਦੇ ਤਾਰਾਪੁਰ ਸਥਿਤ ਬੰਦ ਰੇਲਵੇ ਫਾਟਕ ਨੂੰ ਪਾਰ ਕਰਦੇ ਸਮੇਂ ਬਾਈਕ ਸਵਾਰ 2 ਨੌਜਵਾਨ ਰੇਲਗੱਡੀ ਹੇਠ ਆ ਗਏ, ਜਿਸ ਕਾਰਨ ਦੋਵਾਂ ਦੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਫੁੱਟਬਾਲ ਖਿਡਾਰੀ ਸਨ ਅਤੇ ਮੈਚ ਖੇਡਣ ਲਈ ਜਾ ਰਹੇ ਸਨ। ਦੋਵਾਂ ਦੇ ਕੰਨਾਂ ਵਿਚ ਈਅਰਫੋਨ ਲਗਾਏ ਹੋਏ ਸਨ, ਇਸ ਲਈ ਉਹ ਰੇਲਗੱਡੀ ਦੀ ਆਵਾਜ਼ ਨਹੀਂ ਸੁਣ ਸਕੇ। ਉਨ੍ਹਾਂ ਨੂੰ ਦੇਖ ਕੇ ਰੋਕਣ ਲਈ ਗੇਟਮੈਨ ਵੀ ਚੀਕਦਾ ਰਹਿ ਗਿਆ, ਪਰ ਉਨ੍ਹਾਂ ਨੂੰ ਆਵਾਜ਼ ਸੁਣਾਈ ਨਾ ਦਿੱਤੀ ਤੇ ਉਨ੍ਹਾਂ ਨੂੰ ਆਪਣੀ ਜਾਨ ਗੁਆਉਣੀ ਪੈ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟ੍ਰੇਨ ਵਿਚ ਫਸ ਕੇ ਬਾਈਕ ਇਕ ਕਿਲੋਮੀਟਰ ਤੱਕ ਘਸੀਟੀ ਗਈ। ਇਸ ਘਟਨਾ ਕਾਰਨ ਰੇਲਗੱਡੀ ਵੀ ਅੱਧੇ ਘੰਟੇ ਲਈ ਰੁਕੀ ਰਹੀ।
ਇਹ ਵੀ ਪੜ੍ਹੋ- ਪੰਜਾਬ 'ਚ ਤੜਕਸਾਰ ਹੋ ਗਈ ਵੱਡੀ ਵਾਰਦਾਤ, ਤੇਜਬੀਰ ਸਿੰਘ ਖਾਲਸਾ ਦੀ ਗੋਲ਼ੀ ਲੱਗਣ ਨਾਲ ਹੋ ਗਈ ਮੌਤ
ਜਾਣਕਾਰੀ ਅਨੁਸਾਰ ਸ਼ਹਾਬਗੰਜ ਥਾਣੇ ਅਧੀਨ ਆਉਂਦੇ ਪਿੰਡ ਅਰਾਰੀ ਦੇ ਵਸਨੀਕ ਸੁਦਰਸ਼ਨ ਪਾਸਵਾਨ ਦਾ ਪੁੱਤਰ ਪ੍ਰਮੋਦ ਪਾਸਵਾਨ (22) ਦਿਆਲਪੁਰ ਸਥਿਤ ਆਪਣੇ ਨਾਨਕੇ ਘਰ ਰਹਿ ਕੇ ਫੌਜ ਵਿਚ ਭਰਤੀ ਦੀ ਤਿਆਰੀ ਕਰ ਰਿਹਾ ਸੀ। ਇਸ ਦੇ ਨਾਲ ਹੀ ਉਹ ਫੁੱਟਬਾਲ ਦਾ ਚੰਗਾ ਖਿਡਾਰੀ ਵੀ ਸੀ।

ਇਸ ਦੌਰਾਨ ਜੀਵਨਪੁਰ ਪਿੰਡ ਦੇ ਵਸਨੀਕ ਮੁੰਨੀ ਲਾਲ ਦਾ ਪੁੱਤਰ ਆਕਾਸ਼ ਯਾਦਵ (22) ਵੀ ਫੌਜ ਦੀ ਤਿਆਰੀ ਦੇ ਨਾਲ ਫੁੱਟਬਾਲ ਖੇਡਦਾ ਸੀ। ਦੋਵੇਂ ਦੋਸਤ ਰੋਜ਼ਾਨਾ ਵਾਂਗ ਐਤਵਾਰ ਸਵੇਰੇ 6 ਵਜੇ ਘਰੋਂ ਤਾਰਾਪੁਰ ਸਥਿਤ ਖੇਡ ਦੇ ਮੈਦਾਨ ਜਾਣ ਲਈ ਬਾਈਕ 'ਤੇ ਨਿਕਲੇ ਸਨ।

ਇਸ ਦੌਰਾਨ ਰਸਤੇ 'ਚ ਤਾਰਾਪੁਰ ਵਿਖੇ ਇਕ ਰੇਲਵੇ ਫਾਟਕ ਪੈਂਦਾ ਸੀ ਜੋ ਕਿ ਉਸ ਸਮੇਂ ਬੰਦ ਸੀ, ਕਾਹਲੀ 'ਚ ਉਹ ਮੋਟਰਸਾਈਕਲ ਨੂੰ ਸਾਈਡ ਤੋਂ ਕੱਢ ਕੇ ਰੇਲਵੇ ਲਾਈਨ ਪਾਰ ਕਰਨ ਲੱਗੇ, ਪਰ ਦੂਜੇ ਪਾਸਿਓਂ ਰੇਲਗੱਡੀ ਆ ਗਈ। ਦੋਵਾਂ ਦੇ ਕੰਨਾਂ ਵਿਚ ਈਅਰਫੋਨ ਲੱਗੇ ਹੋਣ ਦੋਵਾਂ ਨੂੰ ਗੱਡੀ ਦੀ ਆਵਾਜ਼ ਸੁਣਾਈ ਨਾ ਦਿੱਤੀ। ਗੇਟਮੈਨ ਵੀ ਉੱਚੀ-ਉੱਚੀ ਰੌਲਾ ਪਾ ਰਿਹਾ ਸੀ ਪਰ ਉਸਦੀ ਆਵਾਜ਼ ਸੁਣਾਈ ਨਾ ਦੇਣ ਕਾਰਨ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਦੋਵਾਂ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ 'ਚ Mrs ਬਾਠ ਦਾ ਵੱਡਾ ਬਿਆਨ ; 'ਕਿਸੇ ਵੀ ਕੀਮਤ 'ਤੇ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੌਸਮ ਲਵੇਗਾ ਕਰਵਟ, 24 ਤੋਂ 28 ਮਾਰਚ ਤੱਕ ਤੇਜ਼ ਹਨ੍ਹੇਰੀ, ਪਵੇਗਾ ਮੀਂਹ
NEXT STORY