ਨਵੀਂ ਦਿੱਲੀ- ਰਾਸ਼ਟਰੀ ਸਵੈਮ ਸੇਵਕ ਸੰਘ 'ਚ ਜਲਦ ਹੀ ਸਹਿ ਕਾਰਜਵਾਹਕ (ਜਨਰਲ ਸਕੱਤਰ) ਅਤੇ ਸਹਿ ਸਰ ਕਾਰਜਵਾਹ (ਸਕੱਤਰ) ਅਹੁਦੇ ਦੀ ਜ਼ਿੰਮੇਵਾਰੀ ਔਰਤਾਂ ਨੂੰ ਮਿਲ ਸਕਦੀ ਹੈ। ਸੰਘ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ (2025) ਤੱਕ ਰਾਸ਼ਟਰੀ ਸੇਵਿਕਾ ਕਮੇਟੀ 'ਚ ਸ਼ਾਮਲ ਔਰਤਾਂ ਨੂੰ ਸੰਘ 'ਚ ਲਿਆਂਦਾ ਜਾ ਸਕਦਾ ਹੈ। ਸੰਘ ਦੇ 97 ਸਾਲ ਦੇ ਇਤਿਹਾਸ 'ਚ ਕਈ ਔਰਤ ਇਸ ਅਹੁਦੇ 'ਤੇ ਨਹੀਂ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਪ੍ਰਮੁੱਖ ਅਹੁਦਿਆਂ ਦੀ ਨਿਯੁਕਤੀ ਦੇਣ 'ਤੇ ਸੰਘ 'ਚ ਸਹਿਮਤੀ ਬਣ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਪਹਿਲੀ ਵਾਰ ਨਾਗਪੁਰ 'ਚ ਸੰਘ ਦੇ ਦੁਸਹਿਰਾ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਪਰਬਤਰੋਹੀ ਸੰਤੋਸ਼ ਯਾਦਵ ਨੂੰ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਗਰੀਬੀ ਦੇਸ਼ ਦੇ ਸਾਹਮਣੇ ‘ਦਾਨਵ ਵਰਗੀ’ ਚੁਣੌਤੀ : RSS
ਸੰਤੋਸ਼ ਯਾਦਵ ਪਹਿਲੀ ਔਰਤ ਹੋਣਵੇਗੀ, ਜੋ ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਹੋਵੇਗੀ। ਸੰਘ ਦੇ ਸਾਹਮਣੇ ਕਈ ਵਾਰ ਇਹ ਪ੍ਰਸ਼ਨ ਉੱਠਦਾ ਰਿਹਾ ਹੈ ਕਿ ਸੰਗਠਨ ਦੇ ਢਾਂਚੇ 'ਚ ਸਿਖ਼ਰ ਸਥਾਨਾਂ 'ਤੇ ਔਰਤਾਂ ਕਿਉਂ ਨਹੀਂ ਹੈ। ਲਿਹਾਜਾ ਸੰਘ 'ਚ ਸਹਿਮਤੀ ਬਣੀ ਹੈ ਕਿ ਸਿਹ ਕਾਰਜਵਾਹ ਅਤੇ ਸਹਿ ਸਰ ਕਾਰਜਵਾਹ ਦੀ ਜ਼ਿੰਮੇਵਾਰੀ ਔਰਤਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਆਉਣ ਵਾਲੇ ਸਮੇਂ 'ਚ ਰਾਸ਼ਟਰੀ ਸੇਵਿਕਾ ਕਮੇਟੀ ਨਾਲ ਜੁੜੀਆਂ ਸਵੈਮ ਸੇਵਿਕਾਵਾਂ ਨੂੰ ਸੰਘ 'ਚ ਆਉਣ ਦਾ ਮੌਕਾ ਮਿਲੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਗੁਜਰਾਤ ’ਚ ‘ਆਪ’ ਦੀ ਸਰਕਾਰ ਬਣਨ ’ਤੇ ਗਊ ਪਾਲਕਾਂ ਦਿੱਤਾ ਜਾਏਗਾ ਭੱਤਾ : ਕੇਜਰੀਵਾਲ
NEXT STORY