ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਬਾਲੇ ਨੇ ਐਤਵਾਰ ਨੂੰ ਦੇਸ਼ ’ਚ ਬੇਰੁਜ਼ਗਾਰੀ ਅਤੇ ਆਮਦਨ ’ਚ ਵਧ ਰਹੀ ਅਸਮਾਨਤਾ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਗਰੀਬੀ ਦੇਸ਼ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀਆਂ ’ਚੋਂ ਇਕ ਹੈ। ਜਿਵੇਂ ਚੁਣੌਤੀ ਸਾਹਮਣੇ ਆ ਰਹੀ ਹੈ। ਹਾਲਾਂਕਿ, ਹੋਸਬਾਲੇ ਨੇ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਪਿਛਲੇ ਕੁਝ ਸਾਲਾਂ ’ਚ ਕਈ ਕਦਮ ਚੁੱਕੇ ਗਏ ਹਨ।
ਇਹ ਵੀ ਪੜ੍ਹੋ : ਨਾਬਾਲਗ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਨੂੰ ਕੋਰਟ ਨੇ ਸੁਣਵਾਈ 142 ਸਾਲ ਦੀ ਸਜ਼ਾ
ਹੋਸਬਾਲੇ ਨੇ ਸੰਘ ਨਾਲ ਸਬੰਧਤ ਸਵਦੇਸ਼ੀ ਜਾਗਰਣ ਮੰਚ (ਐੱਸ. ਜੇ. ਐੱਮ.) ਵਲੋਂ ਆਯੋਜਿਤ ਇਕ ਵੈਬੀਨਾਰ ’ਚ ਕਿਹਾ, ਸਾਨੂੰ ਇਸ ਗੱਲ ਦਾ ਦੁੱਖ ਹੋਣਾ ਚਾਹੀਦਾ ਹੈ ਕਿ 20 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ ਅਤੇ 23 ਕਰੋੜ ਲੋਕ ਪ੍ਰਤੀ ਦਿਨ 375 ਰੁਪਏ ਤੋਂ ਵੀ ਘੱਟ ਕਮਾਈ ਕਰ ਰਹੇ ਹਨ। ਇਹ ਜ਼ਰੂਰੀ ਹੈ ਕਿ ਇਸ ਦਾਨਵ ਨੂੰ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ,''ਦੇਸ਼ 'ਚ 4 ਕਰੋੜ ਬੇਰੁਜ਼ਗਾਰ ਹਨ, ਜਿਨ੍ਹਾਂ 'ਚ ਗ੍ਰਾਮੀਣ ਖੇਤਰਾਂ 'ਚ 2.2 ਕਰੋੜ ਅਤੇ ਸ਼ਹਿਰੀ ਖੇਤਰਾਂ 'ਚ 1.8 ਕਰੋੜ ਬੇਰੁਜ਼ਗਾਰ ਹਨ। ਲੇਬਰ ਫ਼ੋਰਸ ਸਰਵੇਖਣ ਨੇ ਬੇਰੁਜ਼ਗਾਰੀ ਦਰ 7.6 ਫੀਸਦੀ ਦੱਸੀ ਹੈ, ਸਾਨੂੰ ਰੁਜ਼ਗਾਰ ਪੈਦਾ ਕਰਨ ਲਈ ਨਾ ਸਿਰਫ਼ ਅਖਿਲ ਭਾਰਤੀ ਯੋਜਨਾਵਾਂ ਦੀ ਜ਼ਰੂਰਤ ਹੈ, ਸਗੋਂ ਸਥਾਨਕ ਯੋਜਨਾਵਾਂ ਦੀ ਵੀ ਜ਼ਰੂਰਤ ਹੈ।'' ਹੋਸਬਾਲੇ ਨੇ ਹੁਨਰ ਵਿਕਾਸ ਖੇਤਰ 'ਚ ਹੋਰ ਪਹਿਲਕਦਮੀਆਂ ਕਰਨ ਦਾ ਸੁਝਾਅ ਵੀ ਦਿੱਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੋਰੋਨਾ ਆਫ਼ਤ ਵੀ ਨਹੀਂ ਰੋਕ ਸਕੀ ਰਾਹ, 24 ਗਰੀਬ ਕੁੜੀਆਂ ਨੇ ਪਾਸ ਕੀਤੀ UPSC ਪ੍ਰੀਖਿਆ
NEXT STORY