ਸ਼੍ਰੀਨਗਰ— ਉੱਤਰੀ ਕਸ਼ਮੀਰ 'ਚ ਬਾਰਾਮੁਲਾ ਜ਼ਿਲਾ ਦੇ ਸੋਪੋਰ ਕਸਬੇ 'ਚ ਪਿਛਲੀਂ ਰਾਤ ਸਥਾਨਕ ਲੋਕਾਂ ਨੇ ਜੰਗਲਾਤ ਵਿਭਾਗ ਦੇ ਚਾਰ ਕਰਮਚਾਰੀਆਂ ਨੂੰ ਵਾਲ ਕੱਟਣ ਵਾਲਾ ਸਮਝ ਕੇ ਕੁਟਾਪਾ ਚਾੜ੍ਹ ਦਿੱਤਾ।
ਅਧਿਕਾਰੀਆਂ ਨੇ ਕਿਹਾ ਹੈ ਕਿ ਜੰਗਲਾਤ ਦੇ ਕਰਮਚਾਰੀ ਜਨਵਾਰਾ ਇਲਾਕੇ 'ਚ ਗੈਰ-ਲਕੜੀ ਦੀ ਮੌਜ਼ੂਦਗੀ ਬਾਰੇ 'ਚ ਖੁਫੀਆ ਸੂਚਨਾ ਮਿਲਣ 'ਤੇ ਇਲਾਕੇ ਵੱਲ ਜਾ ਰਹੇ ਸਨ। ਹਾਲਾਂਕਿ, ਸਥਾਨਕ ਲੋਕਾਂ ਦੇ ਇਕ ਸਮੂਹ ਨੇ ਉਨ੍ਹਾਂ ਨੂੰ ਵਾਲ ਕੱਟਣ ਵਾਲਾ ਸਮਝ ਲਿਆ ਅਤੇ ਗੱਡੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ 'ਚ ਬੁਰੀ ਤਰ੍ਹਾਂ ਕੁੱਟਿਆ।
ਪੁਲਸ ਦੇ ਇਕ ਅਧਿਕਾਰੀ ਨੇ ਪੀੜਤਾਂ ਦੀ ਪਛਾਣ ਬਸ਼ੀਰ ਅਹਿਮਦ ਟਰੰਕੇਰੂ, ਨਜ਼ੀਰ ਅਹਿਮਦ ਸ਼ੇਖ, ਫਾਰੂਖ ਅਹਿਮਦ ਵਾਨੀ ਅਤੇ ਆਜ਼ਾਦ ਦੇ ਰੂਪ 'ਚ ਕੀਤੀ। ਉਨ੍ਹਾਂ ਦੇ ਕਿਹਾ ਹੈ ਕਿ ਜ਼ਖਮੀ ਕਰਮਚਾਰੀਆਂ ਨੂੰ ਇਲਾਜ ਲਈ ਹਸਪਤਾਲ 'ਚ ਭੇਜਿਆ ਗਿਆ। ਅਧਿਕਾਰੀਆਂ ਨੇ ਕਿਹਾ ਹੈ ਕਿ ਪੁਲਸ ਨੇ ਇਸ ਸੰਬੰਧ 'ਚ ਪੁਲਸ ਸਟੇਸ਼ਨ ਵਾਰਪੁਰਾ ਸੋਪੋਰ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਂ ਦੇ ਪ੍ਰੇਮੀ ਨੇ ਬੱਚੇ ਨੂੰ ਅਗਵਾ ਕਰਕੇ ਮਾਰ ਦਿੱਤਾ
NEXT STORY