ਮੱਲਪੁਰਮ— ਨੋਟਬੰਦੀ ਤੋਂ ਬਾਅਦ ਨਾ ਚੱਲਣ ਵਾਲੇ ਹਜ਼ਾਰ ਦੇ ਨੋਟਾਂ ਦੀ ਇਕ ਕਰੋੜ ਰੁਪਏ ਦੀ ਕਰੰਸ਼ੀ ਜ਼ਬਤ ਕੀਤੀ ਗਈ, ਇਸ ਦੌਰਾਨ ਚਾਰ ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।
ਪੁਲਸ ਜਾਣਕਾਰੀ ਮੁਤਾਬਕ ਰੈਗੂਲਰ ਗੱਡੀਆਂ ਦੀ ਤਲਾਸ਼ੀ ਦੌਰਾਨ ਥੱਲਪਪਾਰਾ ਤੋਂ ਸਪੋਰਟਸ ਯੂਟੀਲਿਟੀ ਗੱਡੀ 'ਚੋ ਨਾ ਚੱਲਣ ਵਾਲੇ ਪੁਰਾਣੇ ਹਜ਼ਾਰ ਦੇ ਨੋਟਾਂ ਦੀ ਕਰੰਸ਼ੀ ਜ਼ਬਤ ਕੀਤੀ ਗਈ। ਇਹ ਨੋਟ ਚੱਲਦੇ ਨਾ ਹੋਣ ਕਾਰਨ ਇਨ੍ਹਾਂ ਨੋਟਾਂ ਦਾ ਕੋਈ ਮੁੱਲ ਨਹੀ ਰਹੀ ਗਿਆ। ਪਰ ਇਨ੍ਹਾਂ ਨੋਟਾਂ ਨੂੰ ਗੱਡੀ ਦੀ ਸੀਟ ਅੰਦਰੌ ਬਰਾਮਦ ਕੀਤਾ ਗਿਆ ਹੈ।
ਪੁਲਸ ਨੇ ਇਸ ਮਾਮਲੇ ਦੇ ਚੱਲਦੇ ਕਾਰ 'ਚ ਯਾਤਰਾਂ ਕਰ ਰਹੇ 28 ਤੋਂ 38 ਸਾਲਾਂ ਦੀ ਉਮਰ ਵਾਲੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ, ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਉੱਤਰ ਪ੍ਰਦੇਸ਼ : ਬਿਜਲੀ ਦੇ ਪੋਲ ਨਾਲ ਟਕਰਾਈ ਕਾਰ, 5 ਦੀ ਮੌਤ
NEXT STORY