ਨਵੀਂ ਦਿੱਲੀ - ਹੈਲੀਕਾਪਟਰ ਹਾਦਸੇ ਦੀ ਖਬਰ ’ਤੇ ਸ਼ੱਕ ਜਤਾਇਆ ਜਾਣ ਲੱਗਾ ਹੈ ਕਿ ਕੀ ਅਸਲ ਵਿਚ ਹੀ ਹੈਲੀਕਾਪਟਰ ਦੁਰਘਟਨਾਗ੍ਰਸਤ ਹੋਇਆ ਹੈ ਜਾਂ ਉਸ ਨੂੰ ਕਿਸੇ ਸਾਜਿਸ਼ ਦੇ ਤਹਿਤ ਕ੍ਰੈਸ਼ ਕੀਤਾ ਗਿਆ ਹੈ। ਸਾਬਕਾ ਬ੍ਰਿਗੇਡੀਅਰ ਸੁਧੀਰ ਸਾਵੰਤ ਦਾ ਦੋਸ਼ ਹੈ ਕਿ ਇਹ ਹਾਦਸਾ ਨਹੀਂ ਸਗੋਂ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਤਿੰਨਾਂ ਸੈਨਾਵਾਂ ਦੇ ਮੁਖੀ ਬਿਪਿਨ ਰਾਵਤ, ਜਿਸ ਹੈਲੀਕਾਪਟਰ ਵਿਚ ਸਨ, ਉਹ ਕਾਫ਼ੀ ਐਡਵਾਂਸ ਹੈ ਅਤੇ ਇੰਨੀ ਆਸਾਨੀ ਨਾਲ ਕ੍ਰੈਸ਼ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ - ਭਾਰਤ ’ਚ ਪਹਿਲਾਂ ਵੀ ਜਹਾਜ਼ ਹਾਦਸਿਆਂ ’ਚ ਜਾ ਚੁੱਕੀਆਂ ਹਨ ਕਈ ਮਹੱਤਵਪੂਰਨ ਲੋਕਾਂ ਦੀਆਂ ਜਾਨਾਂ
ਸਾਵੰਤ ਨੇ ਕਿਹਾ ਕਿ ਜਿੱਥੇ ਇਹ ਹਾਦਸਾ ਹੋਇਆ ਹੈ ਉਹ ਇਲਾਕਾ ਲਿਬਰੇਸ਼ਨ ਟਾਈਗਰਸ ਆਫ ਤਮਿਲ ਈਲਮ (ਐੱਲ. ਟੀ. ਟੀ. ਈ.) ਦਾ ਹੈ। ਅੱਜ ਵੀ ਉੱਥੇ ਸਲੀਪਰ ਸੈੱਲ ਸਰਗਰਮ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਵੀ ਤਮਿਲਨਾਡੂ ਵਿਚ ਹੀ ਹੋਈ ਸੀ। ਹਾਦਸੇ ਦੀ ਜਾਂਚ ਐੱਨ. ਆਈ. ਏ. ਕੋਲੋਂ ਕਰਵਾਈ ਜਾਣੀ ਚਾਹੀਦੀ ਤਾਂ ਕਿ ਪੂਰੀ ਸੱਚਾਈ ਸਾਹਮਣੇ ਆ ਸਕੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਟਾਲਿਨ ਨੇ ਮੋਦੀ ਨੂੰ ਲਿਖੀ ਚਿੱਠੀ, ਕਿਹਾ- ਬਿਜਲੀ ਸੋਧ ਬਿੱਲ ਵਾਪਸ ਲਓ
NEXT STORY