ਜੀਂਦ—ਸਾਬਕਾ ਮੁੱਖ ਮੰਤਰੀ ਅਤੇ ਸੋਨੀਪਤ ਲੋਕ ਸਭਾ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਭੁਪੇਂਦਰ ਸਿੰਘ ਹੁੱਡਾ ਨੇ ਜੁਲਾਨਾ ਵਿਧਾਨ ਸਭਾ ਖੇਤਰ 'ਚ ਰੋਡ ਸ਼ੋਅ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਇੱਕ ਵੋਟ ਨਾਲ ਦੋ ਫੈਸਲੇ ਹੋਣਗੇ। ਪਹਿਲਾ ਫੈਸਲਾ ਤੁਸੀਂ ਆਪਣਾ ਸੰਸਦ ਮੈਂਬਰ ਚੁਣੋਗੇ ਅਤੇ ਦੂਜਾ ਫੈਸਲਾ ਹਰਿਆਣਾ 'ਚ ਅਗਲੀ ਸਰਕਾਰ ਕਿਸਦੀ ਬਣੇਗੀ। ਹੁੱਡਾ ਨੇ ਇਹ ਵੀ ਕਿਹਾ ਕਿ ਸੋਨੀਪਤ 'ਚ ਇੱਕ ਵੋਟ ਕਾਟੂ ਉਮੀਦਵਾਰ ਨੇ ਵੀ ਪੱਤਰ ਭਰਿਆ ਹੈ।
ਦੂਜਾ ਸਿਰਫ ਮੋਦੀ ਦੇ ਨਾਂ 'ਤੇ ਦੂਜੀ ਵਾਰ ਵੋਟ ਮੰਗ ਰਿਹਾ ਹੈ। ਲੋਕਾਂ ਨੂੰ ਅਜਿਹੇ ਉਮੀਦਵਾਰਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ, ਜੋ ਇਲਾਕੇ ਦੇ ਵਿਕਾਸ ਅਤੇ ਚੌਧਰ 'ਚ ਰੁਕਾਵਟ ਹਨ। ਉਨ੍ਹਾਂ ਨੇ ਕਿਹਾ ਹੈ ਕਿ 2014 'ਚ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ ਨਾ ਹੀ ਕਾਲਾ ਧਨ ਆਇਆ ਅਤੇ ਨਾ ਹੀ ਹਰ ਸਾਲ 2 ਕਰੋੜ ਰੋਜ਼ਗਾਰ ਦਿੱਤੇ ਗਏ।
ਐੱਮ. ਏ. ਪਾਸ ਨੂੰ ਬਣਾ ਦਿੱਤਾ ਰਸੋਇਆ (ਕੁੱਕ)-
ਸ਼ਮਲੋ ਕਲਾਂ 'ਚ ਉਨ੍ਹਾਂ ਨੇ ਕਿਹਾ ਕਿ ਗਰੁੱਪ ਡੀ ਦੀਆਂ ਨੌਕਰੀਆਂ 'ਚ ਐੱਮ. ਏ. ਪਾਸ ਨੂੰ ਰਸੋਇਆ (ਕੁੱਕ) ਬਣਾ ਦਿੱਤਾ ਗਿਆ ਹੈ। ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ। ਅਜਿਹੇ 'ਚ ਕਾਂਗਰਸ ਸਰਕਾਰ ਬਣਨ 'ਤੇ ਸੂਬੇ 'ਚ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣਗੀਆਂ।
3 ਦਹਾਕਿਆਂ 'ਚ ਸਭ ਤੋਂ ਖਤਰਨਾਕ ਤੂਫਾਨਾਂ 'ਚੋਂ ਇਕ ਹੈ 'ਫਾਨੀ'
NEXT STORY