ਚੰਡੀਗੜ੍ਹ—ਪੰਚਕੂਲਾ ਪਲਾਂਟ ਵੰਡ ਮਾਮਲੇ ’ਚ ਈ. ਡੀ. ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਈ. ਡੀ. ਨੇ ਹੁੱਡਾ ਦੇ 14 ਉਦਯੋਗਿਕ ਪਲਾਂਟ ਜਾਂਚ ’ਚ ਅਟੈਚ ਕੀਤੇ ਹਨ, ਜਿਨ੍ਹਾਂ ਦੀ ਕੀਮਤ 30 ਕਰੋੜ,34 ਲੱਖ ਹੈ। ਈ. ਡੀ. ਨੇ ਹੁੱਡਾ (ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਿਟੀ) ਦੇ ਦਫਤਰ ’ਚ ਕੰਮ ਕਰਨ ਵਾਲੇ ਅਧਿਕਾਰੀ ਖਿਲਾਫ ਸਖਤ ਕਾਰਵਾਈ ਕੀਤੀ ਹੈ। ਇਸਦੀ ਪੁਸ਼ਟੀ ਈ. ਡੀ. ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਕੀਤੀ ਹੈ। ਈ. ਡੀ. ਨੇ ਮਨੀਲਾਂਡਰਿੰਗ ਮਾਮਲੇ ਵਿਚ ਇਹ ਪਲਾਟ ਅਟੈਚ ਕੀਤੇ ਹਨ।
ਦੱਸ ਦੇਈਏ ਕਿ ਉਦਯੋਗਿਕ ਪਲਾਂਟ ਦੀ ਸਾਲ 2011 ’ਚ ਵੰਡ ਹੋਈ ਸੀ। ਈ. ਡੀ. ਮੁਤਾਬਕ ਉਸ ਸਮੇਂ ਜਾਇਦਾਦ ਦੇ ਬਾਜ਼ਾਰ ਦੀਆਂ ਕੀਮਤਾਂ ਘੱਟ ਕੀਮਤ ’ਤੇ ਉਸ ਦੀ ਵੰਡ ਕੀਤੀ ਸੀ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਕਾਰਜਕਾਲ ਦੌਰਾਨ ਆਖਰੀ ਪੜਾਅ ’ਚ ਹੁੱਡਾ ਨੇ 14 ਉਦਯੋਗਿਕ ਪਲਾਟ ਆਪਣੇ ਨਜ਼ਦੀਕੀ ਲੋਕਾਂ ਨੂੰ ਦਿੱਤੇ ਸਨ।
ਭਾਜਪਾ ਸਰਕਾਰ ਨੇ ਆਰ.ਬੀ.ਆਈ. ਤੋਂ ਜ਼ਬਰਨ ਲਏ ਪੈਸੇ : ਰਣਦੀਪ ਸੁਰਜੇਵਾਲਾ
NEXT STORY