ਹੈਦਰਾਬਾਦ- ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੂੰ ਚੂਲਾ ਬਦਲਣ ਦੀ ਸਰਜਰੀ ਮਗਰੋਂ ਸ਼ੁੱਕਰਵਾਰ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਰਾਵ ਹਸਪਤਾਲ ਤੋਂ ਇੱਥੇ ਨੰਦੀ ਨਗਰ 'ਚ ਸਥਿਤ ਆਪਣੀ ਰਿਹਾਇਸ਼ 'ਤੇ ਜਾ ਰਹੇ ਹਨ। ਭਾਰਤ ਰਾਸ਼ਟਰ ਕਮੇਟੀ ਦੇ ਮੁਖੀ ਰਾਵ ਦਾ 8 ਦਸੰਬਰ ਨੂੰ ਇੱਥੇ ਇਕ ਨਿੱਜੀ ਸੁਪਰਸਪੈਸ਼ਲਿਸਟ ਹਸਪਤਾਲ 'ਚ ਖੱਬੇ ਚੂਲੇ ਦੀ ਸਫ਼ਲ ਸਰਜਰੀ ਹੋਈ ਸੀ। ਉਹ ਆਪਣੇ ਘਰ ਦੇ ਬਾਥਰੂਮ ਵਿਚ ਡਿੱਗ ਗਏ ਸਨ ਅਤੇ ਉਨ੍ਹਾਂ ਦੇ ਚੂਲੇ ਵਿਚ ਫਰੈਕਚਰ ਹੋ ਗਿਆ ਸੀ।
ਇਹ ਵੀ ਪੜ੍ਹੋ- ਬਾਥਰੂਮ 'ਚ ਡਿੱਗੇ ਤੇਲੰਗਾਨਾ ਦੇ ਸਾਬਕਾ CM ਚੰਦਰਸ਼ੇਖਰ, ਹਸਪਤਾਲ 'ਚ ਦਾਖ਼ਲ
ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਕੇ. ਸੀ. ਆਰ. ਦੇ ਨਾਂ ਤੋਂ ਮਸ਼ਹੂਰ ਰਾਵ ਦੇ 6 ਤੋਂ 8 ਹਫ਼ਤਿਆਂ ਵਿਚ ਸਿਹਤਮੰਦ ਹੋਣ ਦੀ ਉਮੀਦ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ, ਉਨ੍ਹਾਂ ਦੇ ਕੁਝ ਕੈਬਨਿਟ ਸਹਿਯੋਗੀਆਂ, ਤੇਲੁਗੂ ਦੇਸ਼ਮ ਪਾਰਟੀ ਦੇ ਮੁਖੀ ਐੱਨ. ਚੰਦਰਬਾਬੂ ਨਾਇਡੂ, ਅਭਿਨੇਤਾ ਚਿਰੰਜੀਵੀ ਅਤੇ ਅਭਿਨੇਤਾ ਪ੍ਰਕਾਸ਼ ਉਨ੍ਹਾਂ ਨੇਤਾਵਾਂ ਅਤੇ ਮੁੱਖ ਸ਼ਖਸੀਅਤਾਂ ਵਿਚ ਸ਼ਾਮਲ ਹਨ, ਜੋ ਰਾਵ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਗਏ ਸਨ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਦਿੱਲੀ ਪੁਲਸ ਵੱਲੋਂ UAPA ਤਹਿਤ ਮਾਮਲਾ ਦਰਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CBSE ਵਿਦਿਆਰਥੀਆਂ ਲਈ ਵੱਡੀ ਖ਼ਬਰ : ਰੱਦ ਹੋ ਸਕਦੀਆਂ ਹਨ ਪ੍ਰੈਕਟਿਕਲ ਪ੍ਰੀਖਿਆਵਾਂ, ਪੜ੍ਹੋ ਪੂਰੀ ਖ਼ਬਰ
NEXT STORY