ਰਾਏਪੁਰ- ਛੱਤੀਸਗੜ੍ਹ 'ਚ ਵਿਸ਼ਨੂੰ ਦੇਵ ਸਾਈ ਨੂੰ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਲੰਚ ਤੋਂ ਬਾਅਦ ਵਿਧਾਇਕਾਂ ਦੇ ਨਾਲ ਆਬਜ਼ਰਵਰਾਂ ਦੀ ਬੈਠਕ ਹੋਈ। ਸਵੇਰੇ ਕਰੀਬ 9 ਵਜੇ ਕੇਂਦਰੀ ਆਬਜ਼ਰਵਰ ਰਾਏਪੁਰ ਪਹੁੰਚੇ ਅਤੇ ਦੁਪਹਿਰ 12 ਵਜੇ ਤੋਂ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਦੇ ਨਾਂ 'ਤੇ ਮੰਥਨ ਚੱਲ ਰਿਹਾ ਸੀ। ਵਿਧਾਇਕ ਦਲ ਦੀ ਬੈਠਕ 'ਚ ਮੁੱਖ ਮੰਤਰੀ ਦਾ ਨਾਂ ਤੈਅ ਹੋਣ ਤੋਂ ਬਾਅਦ ਦਿੱਲੀ ਤੋਂ ਸੀ.ਐੱਮ. ਦੇ ਨਾਂ 'ਤੇ ਮੋਹਰ ਲੱਗੀ।
ਸਾਬਕਾ ਸੀ.ਐੱਮ. ਰਮਨ ਸਿੰਘ ਬਣੇ ਸਪੀਕਰ
ਛੱਤੀਸਗੜ੍ਹ 'ਚ ਮੁੱਖ ਮੰਤਰੀ ਅਹੁਦੇ ਦੇ ਐਲਾਨ ਤੋਂ ਬਾਅਦ ਸਪੀਕਰ ਕੁਰਸੀ 'ਤੇ ਕੌਣ ਬੈਠੇਗਾ, ਇਸਦਾ ਵੀ ਫੈਸਲਾ ਹੋ ਗਿਆ ਹੈ। ਸਾਬਕਾ ਮੁੱਖ ਮੰਤਰੀ ਰਮਨ ਸਿੰਘ ਵਿਧਾਨ ਸਭਾ 'ਚ ਸਪੀਕਰ ਦੀ ਕੁਰਸੀ ਸੰਭਾਲਣਗੇ।
ਬਣਾਏ ਗਏ ਦੋ ਡਿਪਟੀ ਸੀ.ਐੱਮ.
ਛੱਤੀਸਗੜ੍ਹ 'ਚ ਸੀ.ਐੱਮ. ਦੇ ਐਲਾਨ ਤੋਂ ਬਾਅਦ ਦੋ ਡਿਪਟੀ ਸੀ.ਐੱਮ. ਦਾ ਵੀ ਐਲਾਨ ਹੋਇਆ। ਇਨ੍ਹਾਂ 'ਚ ਅਰੁਣ ਸਾਵ ਅਤੇ ਵਿਜੈ ਸ਼ਰਮਾ ਦੋਵਾਂ ਨੂੰ ਉਪ ਮੁੱਖ ਮੰਤਰੀ ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ ਹੈ।
ਰਾਜਪਾਲ ਨਾਲ ਕੀਤੀ ਮੁਲਾਕਾਤ
ਛੱਤੀਸਗੜ੍ਹ ਦੇ ਨਾਮਜ਼ਦ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ ਨੂੰ ਮਿਲਣ ਰਾਏਪੁਰ ਸਥਿਤ ਰਾਜ ਭਵਨ ਪਹੁੰਚੇ।
ਧੀਰਜ ਸਾਹੂ ਦੇ ਮਾਮਲੇ ’ਚ ਕਿਉਂ ਚੁੱਪ ਹਨ ਰਾਹੁਲ ਗਾਂਧੀ : ਕਿਸ਼ਨ ਰੈੱਡੀ
NEXT STORY