ਭੋਪਾਲ—ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਭਾਵ ਐਤਵਾਰ ਨੂੰ ਆਂਧਰਾ ਪ੍ਰਦੇਸ਼ ਦੇ ਵਿਜਵਾੜਾ 'ਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੌਰਾਨ ਜਨਸੰਘ ਵਰਕਰਾਂ ਦੇ ਪੈਰ ਧੋਤੇ। ਭਾਜਪਾ ਦਾ ਰਾਸ਼ਟਰੀ ਸਕੱਤਰ ਸੁਨੀਲ ਦੇਵਘਰ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਵਿਜੇਵਾੜਾ 'ਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜਨਸੰਘ ਦੇ ਸੀਨੀਅਰ ਵਰਕਰ ਨਿਵਾਸ ਰਾਵ ਦੇ ਪੈਰ ਧੋਤੇ। ਇਸ ਦੇ ਨਾਲ ਹੀ ਸ਼ਿਵਰਾਜ ਸਿੰਘ ਚੌਹਾਨ ਨੇ ਨਿਵਾਸ ਰਾਵ ਨੂੰ ਬੇਨਤੀ ਕੀਤੀ ਕਿ ਉਹ ਰਾਸ਼ਟਰ ਦੀ ਪ੍ਰਗਤੀ ਅਤੇ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨੂੰ ਸਫਲ ਬਣਾਉਣ ਲਈ ਪਾਰਟੀ 'ਚ ਸ਼ਾਮਲ ਹੋਣ।
ਇਸ ਮੁਹਿੰਮ ਦੌਰਾਨ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਇਕ ਨਵੇਂ ਰੂਪ 'ਚ ਭਾਰਤ ਉੱਭਰੇਗਾ। ਉਨ੍ਹਾਂ ਦੇ ਇਸ ਯਤਨਾ ਸਦਕਾ ਹਰ ਦੇਸ਼ਵਾਸੀ ਦੇਸ਼ ਨੂੰ ਬਣਾਉਣ ਲਈ ਉਨ੍ਹਾਂ ਦੇ ਪਿੱਛੇ ਖੜ੍ਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਵੱਛ ਮੁਹਿੰਮ ਅਤੇ ਪਾਣੀ ਬਚਾਓ ਮੁਹਿੰਮ 'ਚ ਜੁੱਟਣ ਦਾ ਵੀ ਸੁਨੇਹਾ ਦਿੱਤਾ।
ਚੰਦਰ ਗ੍ਰਹਿਣ ਕਾਰਨ 12 ਘੰਟੇ ਬੰਦ ਰਹਿਣਗੇ ਬਦਰੀਨਾਥ, ਕੇਦਾਰਨਾਥ ਦੇ ਕਿਵਾੜ
NEXT STORY