ਰੇਵਾੜੀ— ਇੱਥੇ ਬਾਈਪਾਸ 'ਤੇ ਸਨਸਿਟੀ ਦੇ ਸਾਹਮਣੇ ਕਾਰ 'ਚ ਸਾਬਕਾ ਕੌਂਸਲਰ ਰਾਜੇਂਦਰ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਉਦਯੋਗਿਕ ਕਸਬਾ ਧਾਰੂਹੇੜਾ ਦਾ ਸਾਬਕਾ ਕੌਂਸਲਰ ਸੀ। ਮ੍ਰਿਤਕ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਹ ਆਪਣੀ ਆਲਟੋ ਕਾਰ 'ਚ ਧਾਰੂਹੇੜਾ ਤੋਂ ਰੇਵਾੜੀ ਆਇਆ ਹੋਇਆ ਸੀ।
ਕੌਂਸਲਰ ਰਾਜੇਂਦਰ ਐਤਵਾਰ ਨੂੰ ਆਪਣੀ ਆਲੋਟ ਕਾਰ 'ਚ ਸਵਾਰ ਹੋ ਕੇ ਰੇਵਾੜੀ ਸਾਮਾਨ ਲੈਣ ਆਇਆ ਸੀ। ਜਿਸ ਤੋਂ ਬਾਅਦ ਵਾਪਸ ਘਰ ਨਾ ਪੁੱਜਣ 'ਤੇ ਪਰਿਵਾਰ ਵਾਲਿਆਂ ਨੇ ਰਾਜੇਂਦਰ ਦੀ ਤਲਾਸ਼ ਸ਼ੁਰੂ ਕੀਤੀ ਤਾਂ ਉਹ ਕਾਰ 'ਚ ਖੂਨ ਨਾਲ ਲੱਥਪੱਥ ਹਾਲਤ 'ਚ ਮਿਲਿਆ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਆਪਣੀ ਜਾਂਚ ਸ਼ੁਰੂ ਕੀਤੀ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਰਾਜੇਂਦਰ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਰਾਜੇਂਦਰ ਨੇ ਆਪਣੀ ਬੰਦੂਕ ਨਾਲ ਗੱਡੀ ਦੀ ਡਰਾਈਵਿੰਗ ਸੀਟ ਛੱਡ ਕੇ ਖੱਬੇ ਪਾਸੇ ਦੀ ਸੀਟ 'ਤੇ ਬੈਠ ਕੇ ਖੁਦ ਨੂੰ ਗੋਲੀ ਮਾਰੀ। ਉੱਥੇ ਹੀ ਪੁਲਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਆਮ ਕਾਰਵਾਈ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਇਹ ਖੁਦਕੁਸ਼ੀ ਦਾ ਮਾਮਲਾ ਹੀ ਲੱਗ ਰਿਹਾ ਹੈ ਪਰ ਕੋਈ ਸਬੂਤ ਹੱਥ ਲੱਗੇ ਤਾਂ ਹੋਰ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਮਹਾਰਾਸ਼ਟਰ 'ਚ ਗਰਭਪਾਤ ਕਰਵਾਏ ਗਏ 19 ਕੰਨਿਆਵਾਂ ਦੇ ਭਰੂਣ ਮਿਲੇ
NEXT STORY