ਪਠਾਨਮਥਿੱਟਾ (ਕੇਰਲ) (ਅਨਸ)- ਸਬਰੀਮਾਲਾ ਮੰਦਰ ਤੋਂ ਸੋਨੇ ਦੀ ਕਥਿਤ ਚੋਰੀ ਦੀ ਜਾਂਚ ਕਰ ਰਹੀ ਐੱਸ. ਆਈ .ਟੀ. ਨੇ ਇਕ ਸਾਬਕਾ ਕਾਰਜਕਾਰੀ ਅਧਿਕਾਰੀ ਸੁਧੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਅਧਿਕਾਰੀਆਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸੁਧੀਸ਼ 2019 ’ਚ ਸਬਰੀਮਾਲਾ ਮੰਦਰ ਦਾ ਕਾਰਜਕਾਰੀ ਅਧਿਕਾਰੀ ਸੀ। ਤਿਰੂਵਨੰਤਪੁਰਮ ’ਚ ਅਪਰਾਧ ਸ਼ਾਖਾ ਦੇ ਦਫ਼ਤਰ ’ਚ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸੁਧੀਸ਼ ਕੁਮਾਰ ’ਤੇ ਮੰਦਰ ਦੇ ਅਧਿਕਾਰਤ ਦਸਤਾਵੇਜ਼ਾਂ ’ਚ ਦਵਾਰਪਾਲਕਾਂ ਦੀਆਂ ਮੂਰਤੀਆਂ ’ਤੇ ਸੋਨੇ ਦੀ ਪਰਤ ਨੂੰ ਛੁਪਾਉਣ ਤੇ ਉਨ੍ਹਾਂ ਨੂੰ ਤਾਂਬੇ ਦੀਆਂ ਚਾਦਰਾਂ ਵਜੋਂ ਦਰਜ ਕਰਨ ਦਾ ਦੋਸ਼ ਹੈ। ਸੁਧੀਸ਼ 1990 ਦੇ ਦਹਾਕੇ ਤੋਂ ਸਬਰੀਮਾਲਾ ਨਾਲ ਜੁੜਿਆ ਹੋਇਆ ਸੀ। ਉਸ ਨੂੰ ਪਤਾ ਸੀ ਕਿ ਦਵਾਰਪਾਲਕਾ ਦੀਆਂ ਮੂਰਤੀਆਂ ਸਮੇਤ ਪਵਿੱਤਰ ਸਥਾਨ ਨੂੰ 1998 ਤੇ 1999 ਦਰਮਿਅਾਨ ਸੋਨੇ ਨਾਲ ਮੜ੍ਹਿਆ ਗਿਆ ਸੀ। ਸੁਧੀਸ਼ ਕੁਮਾਰ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਤੀਜਾ ਵਿਅਕਤੀ ਹੈ।
ਬਿਹਾਰ ’ਚ ਨਹੀਂ ਹੈ ‘ਡਬਲ ਇੰਜਣ’ ਸਰਕਾਰ, ਸਭ ਕੁਝ ਦਿੱਲੀ ਤੋਂ ਹੁੰਦੈ ਕੰਟਰੋਲ : ਪ੍ਰਿਅੰਕਾ ਗਾਂਧੀ
NEXT STORY