ਬੇਂਗਲੁਰੂ – ਪੁਲਸ ਨੇ ਸਾਬਕਾ ਮੁੱਖ ਮੰਤਰੀਆਂ ਸਿੱਧਰਮਈਆ ਅਤੇ ਐੱਚ. ਡੀ. ਕੁਮਾਰਸਵਾਮੀ ਦੇ ਨਾਲ ਹੀ ਬੇਂਗਲੁਰੂ ਦੇ ਤਤਕਾਲੀ ਪੁਲਸ ਕਮਿਸ਼ਨਰ ਟੀ. ਸੁਨੀਲ ਕੁਮਾਰ, ਉਨ੍ਹਾਂ ਦੇ ਅਧੀਨ ਪੁਲਸ ਕਰਮਚਾਰੀਆਂ ਅਤੇ ਕਾਂਗਰਸ ਅਤੇ ਜਦ (ਐੱਸ) ਦੇ ਕੁਝ ਨੇਤਾਵਾਂ ਵਿਰੁੱਧ ਰਾਜਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਲੋਕ ਸਭਾ ਚੋਣਾਂ ਦੌਰਾਨ ਕੀਤੀ ਗਈ ਆਮਦਨ ਕਰ ਛਾਪੇਮਾਰੀ ਦਾ ਵਿਰੋਧ ਕਰਨ ਲਈ ਦਰਜ ਕੀਤਾ ਗਿਆ ਹੈ। ਸਮਾਜਿਕ ਵਰਕਰ ਮਲਿਕਾਰਜੁਨ ਦੀ ਸ਼ਿਕਾਇਤ ’ਤੇ ਸ਼ਹਿਰ ਦੀ ਇਕ ਅਦਾਲਤ ਨੇ ਹਾਲ ਹੀ ਵਿਚ ਕਮਰਸ਼ੀਅਲ ਸਟ੍ਰੀਟ ਪਲਸ ਨੂੰ ਅਪਰਾਧਿਕ ਸਾਜ਼ਿਸ਼ ਰਚਣ ਅਤੇ ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਦੀ ਕੋਸ਼ਿਸ਼ ਕਰਨ ਸਮੇਤ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਹ ਮਾਮਲਾ ਕਾਂਗਰਸ ਅਤੇ ਜਦ (ਐੱਸ) ਨੇਤਾਵਾਂ ਦੇ ਨਿਵਾਸ ’ਤੇ ਮਾਰੇ ਗਏ ਆਮਦਨ ਕਰ ਛਾਪੇ ਦੇ ਵਿਰੋਧ ਵਿਚ ਇਥੇ ਆਮਦਨ ਕਰ ਦਫਤਰ ਦੇ ਕੋਲ ਤਤਕਾਲੀ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਸਮੇਤ ਹੋਰਨਾਂ ਨੇਤਾਵਾਂ ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ਹੈ। ਦੋਸ਼ ਹੈ ਕਿ ਕੁਮਾਰਸਵਾਮੀ ਨੇ ਛਾਪੇਮਾਰੀ ਦੀ ਜਾਣਕਾਰੀ ਹੋਣ ਤੋਂ ਬਾਅਦ ਲੋਕਾਂ ਨੂੰ ਸੰਭਾਵਿਤ ਕਾਰਵਾਈ ਦੀ ਸੂਚਨਾ ਦਿੱਤੀ ਸੀ। ਕੁਮਾਰਸਵਾਮੀ ਨੇ 27 ਮਾਰਚ ਨੂੰ ਮੀਡੀਆ ਨੂੰ ਕਿਹਾ ਸੀ ਕਿ ਛਾਪੇ ਮਾਰੇ ਜਾ ਸਕਦੇ ਹਨ ਕਿਉਂਕਿ ਵੱਡੀ ਗਿਣਤੀ ਵਿਚ ਕੇਂਦਰੀ ਸੁਰੱਖਿਆ ਬਲ ਕੈਂਪੇਗੋੜਾ ਕੌਮਾਂਤਰੀ ਹਵਾਈ ਅੱਡੇ (ਕੇ. ਆਈ. ਏ.) ’ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਦਾ ਸ਼ੱਕ ਅਗਲੇ ਹੀ ਦਿਨ ਸਹੀ ਸਾਬਿਤ ਹੋਇਆ, ਜਦੋਂ ਸੁਰੱਖਿਆ ਬਲ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਫੈਲ ਗਏ। ਬਾਅਦ ਵਿਚ ਆਮਦਨ ਕਰ ਦਫਤਰ ਵਿਚ ਵਿਆਪਕ ਪ੍ਰਦਰਸ਼ਨ ਕੀਤਾ ਗਿਆ ਜਿਹੜੇ ਹੋਰ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਵਿਚ ਤਤਕਾਲੀ ਉਪ ਮੁੱਖ ਮੰਤਰੀ ਜੀ. ਪਰਮੇਸ਼ਵਰ, ਡੀ. ਕੇ. ਸ਼ਿਵ ਕੁਮਾਰ, ਪ੍ਰਦੇਸ਼ ਕਾਂਗਰਸ ਪ੍ਰਧਾਨ ਦਿਨੇਸ਼ ਗੁੰਡੂ ਰਾਓ, ਤਤਕਾਲੀ ਪੁਲਸ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਅਤੇ ਡੀ. ਦੇਵ ਰਾਜੂ ਤੋਂ ਇਲਾਵਾ ਸਾਰੇ ਚੁਣੇ ਹੋਏ ਅਧਿਕਾਰੀ ਵੀ ਸ਼ਾਮਲ ਹਨ।
ਅਯੁੱਧਿਆ ਫੈਸਲਾ : ਇਸ ਦਲੀਲ ਨਾਲ ਰੀਵਿਊ ਪਟੀਸ਼ਨ ਦਾਖਲ ਕਰਨ ਜਾ ਰਿਹੈ ਮੁਸਲਿਮ ਪਰਸਨਲ ਲਾਅ ਬੋਰਡ
NEXT STORY