ਸਿਰਸਾ-ਹਰਿਆਣਾ ਦੇ ਐਲਨਾਬਾਦ ਦੇ ਸਾਬਕਾ ਵਿਧਾਇਕ ਲਾਲਚੰਦ ਖੋਡ ਅੱਜ ਭਾਵ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਛੱਡ ਕੇ ਅੱਜ ਆਪਣੇ ਸਮਰਥਕਾਂ ਸਮੇਤ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਦੀ ਮੌਜੂਦਗੀ 'ਚ ਕਾਂਗਰਸ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ। ਇਸ ਮੌਕੇ 'ਤੇ ਉਨ੍ਹਾਂ ਦਾ ਬੇਟਾ ਮੌਜੂਦ ਸੀ। ਡਾਂ. ਤੰਵਰ ਨੇ ਸ੍ਰੀ ਖੋਡ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਪਾਰਟੀਆਂ 'ਚ ਫਿਰ ਵਾਪਸ ਆਉਣ 'ਤੇ ਧੰਨਵਾਦ ਕੀਤਾ। ਖੋਡ ਸਾਲ 1968 'ਚ ਐਲਨਾਬਾਦ ਵਿਧਾਨ ਸਭਾ ਸੀਟ ਤੋਂ ਕਾਂਗਰਸ ਟਿਕਟ 'ਤੇ ਚੋਣ ਲੜ ਕੇ ਇੰਡੀਅਨ ਨੈਸ਼ਨਲ ਲੋਕ ਦਲ ਨੇਤਾ ਓਮ ਪ੍ਰਕਾਸ਼ ਚੌਟਾਲਾ ਨੂੰ ਹਰਾਇਆ ਸੀ। ਸਾਲ 2014 'ਚ ਖੋਡ ਪਰਿਵਾਰ ਐਲਨਾਬਾਦ ਵਿਧਾਨ ਸਭਾ ਸੀਟ ਤੋਂ ਟਿਕਟ ਦਾ ਦਾਅਵੇਦਾਰ ਸੀ ਪਰ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਨੇ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋ ਗਏ ਸੀ। ਡਾਂ. ਤੰਵਰ ਨੇ ਇਸ ਮੌਕੇ 'ਤੇ ਕਿਹਾ ਕਿ ਸ੍ਰੀ ਖੋਡ ਨੇ ਫਿਰ ਵਾਪਸ ਆਉਣ ਕਰਕੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਹੋਈ ਹੈ।
ਯੂ. ਪੀ. ਬੋਰਡ ਨਤੀਜੇ : 10ਵੀਂ ਅਤੇ 12ਵੀਂ 'ਚ ਟਾਪ ਕਰਨ ਵਾਲੇ ਵਿਦਿਆਰਥੀਆਂ ਦੇ ਇਹ ਨੇ ਵੱਡੇ ਸੁਪਨੇ
NEXT STORY