ਟੋਂਕ: ਰਾਜਸਥਾਨ ਦੇ ਟੋਂਕ ਵਿੱਚ ਇੱਕ ਸੁੰਨਸਾਨ ਜ਼ਮੀਨ ਵਿੱਚੋਂ ਨਿਕਲੇ ਰਹੱਸਮਈ ਘੜੇ ਨੂੰ ਲੈ ਕੇ ਅਫਰਾ-ਤਫਰੀ ਮਚ ਗਈ। ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਘੜੇ ਵਿੱਚ ਧਾਤ ਵਰਗੇ ਕੁਝ ਟੁਕੜੇ ਹਨ, ਜਿਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸੋਨੇ ਵਰਗੇ ਦਿਖਾਈ ਦਿੰਦੇ ਹਨ। ਖੁਦਾਈ ਵਿੱਚ ਸੋਨੇ ਨਾਲ ਭਰੇ ਘੜੇ ਦੀ ਅਫਵਾਹ ਫੈਲਦਿਆਂ ਹੀ ਮੌਕੇ 'ਤੇ ਭਾਰੀ ਭੀੜ ਜਮ੍ਹਾ ਹੋ ਗਈ ਅਤੇ ਕੁਝ ਦੇਰ ਲਈ ਲੁੱਟ-ਖੋਹ ਵਰਗੀ ਸਥਿਤੀ ਬਣ ਗਈ।
ਇਹ ਘਟਨਾ ਨਿਵਾਈ ਥਾਣਾ ਖੇਤਰ ਦੇ ਸੀਦੜਾ ਪਿੰਡ ਦੀ ਚਰਾਗਾਹ ਜ਼ਮੀਨ'ਤੇ ਸ਼ਨੀਵਾਰ ਸ਼ਾਮ ਕਰੀਬ ਸਾਢੇ 5 ਵਜੇ ਵਾਪਰੀ। ਦਰਅਸਲ,ਉੱਥੇ ਪੂਜਾ-ਪਾਠ ਦਾ ਕੁਝ ਸਮਾਨ ਮਿਲਿਆ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਖਜ਼ਾਨਾ ਦੱਬਿਆ ਹੋਣ ਦਾ ਖਦਸ਼ਾ ਹੋਇਆ। ਤਹਿਸੀਲਦਾਰ ਨੇ ਮੌਕੇ 'ਤੇ ਪਹੁੰਚ ਕੇ ਜੇਸੀਬੀ ਨਾਲ ਖੁਦਾਈ ਸ਼ੁਰੂ ਕਰਵਾਈ। ਕਰੀਬ ਅੱਧੇ ਘੰਟੇ ਦੀ ਖੁਦਾਈ ਤੋਂ ਬਾਅਦ 10 ਫੁੱਟ ਦੀ ਡੂੰਘਾਈ ਵਿੱਚੋਂ ਇੱਕ ਪੁਰਾਣਾ ਧਾਤ ਦਾ ਘੜਾ ਨਿਕਲਿਆ। ਇਸ ਘੜੇ ਦੀ ਉਚਾਈ ਕਰੀਬ 2 ਫੁੱਟ ਅਤੇ ਚੌੜਾਈ ਡੇਢ ਫੁੱਟ ਹੈ,ਜਿਸ ਦਾ ਵਜ਼ਨ 100 ਤੋਂ 150 ਕਿਲੋ ਦੇ ਕਰੀਬ ਦੱਸਿਆ ਜਾ ਰਿਹਾ ਹੈ।
ਭੀੜ ਨੇ ਕੀਤੀ ਲੁੱਟਣ ਦੀ ਕੋਸ਼ਿਸ਼
ਜਿਵੇਂ ਹੀ ਘੜਾ ਬਾਹਰ ਕੱਢਿਆ ਗਿਆ, ਉੱਥੇ ਮੌਜੂਦ ਲੋਕ ਉਸ 'ਤੇ ਟੁੱਟ ਪਏ। ਕਈ ਲੋਕ ਘੜੇ ਵਿੱਚੋਂ ਸੋਨੇ ਵਰਗੀ ਚਮਕਦੀ ਧਾਤ ਦੇ ਟੁਕੜੇ ਕੱਢ ਕੇ ਭੱਜਣ ਲੱਗੇ। ਮੌਕੇ 'ਤੇ ਮੌਜੂਦ ਪੁਲਸ ਟੀਮ ਨੂੰ ਭੀੜ ਨੂੰ ਕਾਬੂ ਕਰਨ ਅਤੇ ਲੋਕਾਂ ਨੂੰ ਰੋਕਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਪੁਲਸ ਨੇ ਪਿੰਡ ਵਾਸੀਆਂ ਤੋਂ ਟੁਕੜੇ ਵਾਪਸ ਲੈ ਕੇ ਘੜੇ ਵਿੱਚ ਰਖਵਾਏ, ਪਰ ਅਜੇ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੁਝ ਬੇਸ਼ਕੀਮਤੀ ਟੁਕੜੇ ਗਾਇਬ ਹੋ ਗਏ ਹਨ।
ਪ੍ਰਸ਼ਾਸਨ ਵੱਲੋਂ ਜਾਂਚ ਜਾਰੀ
ਪੰਚਾਇਤ ਸਮਿਤੀ ਮੈਂਬਰ ਰਾਮਕਿਸ਼ੋਰ ਮੀਨਾ ਅਨੁਸਾਰ, ਪੁਲਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਖੁਦਾਈ ਕਿਸਨੇ ਕਰਵਾਈ ਸੀ ਅਤੇ ਕੀ ਇਹ ਵਾਕਈ ਕੋਈ ਦੱਬਿਆ ਹੋਇਆ ਖਜ਼ਾਨਾ ਹੈ। ਫਿਲਹਾਲ, ਪ੍ਰਸ਼ਾਸਨ ਨੇ ਘੜੇ ਨੂੰ ਜ਼ਬਤ ਕਰਕੇ ਟ੍ਰੇਜ਼ਰੀ ਆਫਿਸ (ਖਜ਼ਾਨਾ ਦਫ਼ਤਰ) ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਜ਼ਮੀਨ ਦੇ ਆਲੇ-ਦੁਆਲੇ ਕੋਈ ਆਬਾਦੀ ਨਹੀਂ ਹੈ ਅਤੇ ਇੱਥੇ ਪਹਿਲੀ ਵਾਰ ਅਜਿਹੀ ਖੁਦਾਈ ਹੋਈ ਹੈ।
ਖੇਡ ਦੌਰਾਨ ਮੈਦਾਨ 'ਚ Gen-Z ਨੂੰ ਤਿਰੰਗਾ ਲਹਿਰਾਉਂਦੇ ਦੇਖ ਸਾਨੂੰ ਮਾਣ ਹੁੰਦਾ ਹੈ : PM ਮੋਦੀ
NEXT STORY